ਢੱਠੇ ਨੇ ਸੈਰ ਕਰਦੇ ਬਜ਼ੁਰਗ ਦੀ ਜਾਨ ਲਈ

ਕਸਬਾ ਭਦੌੜ ਵਿੱਚ ਫਿਰਦੇ ਆਵਾਰਾ ਪਸ਼ੂ ਲੋਕਾਂ ਦੀ ਜਾਨ ਦਾ ਖੌਅ ਬਣੇ ਹੋਏ ਹਨ। ਅੱਜ ਸਵੱਖਤੇ ਘਰ ਕੋਲ ਸੈਰ ਕਰ ਰਹੇ ਇੱਕ ਬਜ਼ੁਰਗ ਨੂੰ ਭੂਸਰੇ ਢੱਠੇ ਨੇ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਸ਼ਨਾਖ਼ਤ ਗੁਰਦਿਆਲ ਸਿੰਘ (85) ਵਜੋਂ ਹੋਈ ਹੈ। ਗੁਰਦਿਆਲ ਸਿੰਘ ਦੇ ਪੋਤਰੇ ਜਗਜੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਮੱਝੂਕੇ ਰੋਡ ਨੇ ਦੱਸਿਆ ਕਿ ਉਸ ਦੇ ਦਾਦਾ ਗੁਰਦਿਆਲ ਸਿੰਘ ਪੁੱਤਰ ਚੰਨਣ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਵੇਰੇ 6 ਵਜੇ ਸੈਰ ਨੂੰ ਗਏ ਕਿ ਇਸੇ ਦੌਰਾਨ ਭੂਸਰੇ ਢੱਠੇ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਦੀ ਮੌਤ ਹੋ ਗਈ। ਕੌਂਸਲਰ ਗੁਰਜੰਟ ਸਿੰਘ, ਸੇਵਕ ਸਿੰਘ, ਮੰਦਰ ਸਿੰਘ, ਚਮਕੌਰ ਖਾਨ, ਸੰਦੀਪ ਕੁਮਾਰ, ਮਨਜੀਤ ਸਿੰਘ, ਜੋਗਿੰਦਰ ਸਿੰਘ, ਜਗਰੂਪ ਸਿੰਘ, ਬੂਟਾ ਸਿੰਘ, ਬੰਟੀ ਸਿੰਘ ਆਦਿ ਨੇ ਕਿਹਾ ਕਿ ਭਦੌੜ ਵਿੱਚ ਆਵਾਰਾ ਘੁੰਮਦੇ ਪਸ਼ੂਆਂ ਕਾਰਨ ਨਿੱਤ ਹਾਦਸੇ ਵਾਪਰਦੇ ਹਨ। ਪ੍ਰਸ਼ਾਸਨ ਵੱਲੋਂ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ। ਉਨ੍ਹਾਂ ਕਿਹਾ ਕਿ

ਸਰਕਾਰ ਇੱਕ ਪਾਸੇ ਬਿਲਾਂ ਵਿੱਚ ਗਊ ਸੈੱਸ ਲੈ ਰਹੀ ਹੈ ਪਰ ਦੂਜੇ ਪਾਸੇ ਪਸ਼ੂਆਂ ਦਾ ਕੋਈ ਹੱਲ ਨਹੀਂ ਕੱਢ ਰਹੀ। ਉਨ੍ਹਾਂ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ।

Previous articleਅਸਥਾਨਾ ਕੇਸ: ਜਾਂਚ ਮੁਕੰਮਲ ਕਰਨ ਲਈ ਸੀਬੀਆਈ ਨੇ ਹੋਰ ਸਮਾਂ ਮੰਗਿਆ
Next articleਉਰਮਿਲਾ ਮਾਤੋਂਡਕਰ ਕਾਂਗਰਸ ’ਚ ਸ਼ਾਮਲ