ਢੋਲ ਦੇ ਡਗੇ ਤੇ ਸਰੋਤਿਆ ਨੂੰ ਨਚਾਉਣ ਵਾਲਾ ਢੋਲੀ ” ਸਤੀਸ਼ ਕੁਮਾਰ ”

ਦੋਸਤੋ ਗੱਲ ਚਾਹੇ ਨੱਚਣ ਦੀ ਹੋਵੇ ਚਾਹੇ ਗਾਉਣ ਦੀ ਢੋਲ ਤੋਂ ਬਿਨਾ ਸੱਖਣਾ ਹੈ| ਢੋਲ ਸੰਗੀਤ ਦੀ ਦੁਨੀਆ ਦਾ ਐਸਾ ਵਿਲੱਖਣ ਸਾਜ ਹੈ ਜਿਸ ਨੂੰ ਮਿਊਜ਼ਿਕ ਦੀ ਦੁਨੀਆ ਵਿਚ ਬਹੁਤ ਅਹਿਮੀਅਤ ਹੈ ਤੇ ਢੋਲ ਦਾ ਡੱਗਾ ਵੱਜਦਿਆਂ ਹੀ ਢੋਲ ਦੀ ਤਾਲ ਤੇ  ਪੱਥਰ ਵੀ ਥਿਰਕਨ ਲੱਗਦੇ ਹਨ |
                      ਪੰਜਾਬ ਦਾ  ਐਸਾ ਹੀ ਇੱਕ ਨਾਮਵਰ ਢੋਲੀ ਹੈ ਸਤੀਸ਼ ਕੁਮਾਰ | ਜਿਸ ਦੇ ਢੋਲ ਦੇ ਡੱਗੇ ਨੇ ਪੂਰੀ ਮਿਊਜ਼ਿਕ ਇੰਡਸਟਰੀ ਵਿਚ ਪੂਰੀ ਧੂਮ ਮਚਾਈ ਹੋਈ ਹੈ| ਸਤੀਸ਼ ਕੁਮਾਰ ਢੋਲੀ ਸੰਗੀਤ ਦਾ ਐਸਾ ਆਸ਼ਿਕ ਹੈ ਜਿਸ ਨੇ ਢੋਲ ਨੂੰ ਐਸੀ ਸੰਜੀਦਗੀ ਅਤੇ ਸੁਹਿਰਦ  ਨਾਲ ਵਜਾਇਆ ਹੈ ਕਿ ਸੁਣਨ ਵਾਲੇ ਤੇ ਗਾਉਣ ਵਾਲੇ ਉਸ ਦੇ ਮੁਰੀਦ ਬਣ ਕੇ ਰਹਿ ਗਏ | ਪਿਤਾ ਨਿਰਮਲ ਕੁਮਾਰ ਤੇ ਮਾਤਾ ਬਲਵੀਰ ਕੌਰ ਦੇ ਜਾਏ ਸਤੀਸ ਕੁਮਾਰ ਨੇ ਨਿੱਕੀ ਉਮਰੇ ਹੀ ਢੋਲ ਨਾਲ ਆਸ਼ਿਕੀ ਕਰ ਲਈ | ਜਿਲਾ ਕਪੂਰਥਲਾ ਦੇ ਪਿੰਡ ਕਿਸਨਪੁਰ ਵਿਚ 18 ਜੁਲਾਈ 1987 ਨੂੰ ਜਨਮੇ ਸਤੀਸ਼ ਕੁਮਾਰ ਨੇ ਢੋਲ ਦੀਆ ਬਾਰੀਕੀਆਂ ਉਸਤਾਦ ਨੇਕੀ ਰਾਮ ਦੀ ਅਥਾਹ ਸੇਵਾ ਕਰ ਕੇ ਸਿੱਖੀਆਂ |ਭੰਗੜੇ ਦੇ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿਚ ਢੋਲ ਪਲੇਅ ਕਰਨ ਤੋਂ ਬਾਅਦ ਪੰਜਾਬੀ ਗਾਣਿਆਂ ਵਿਚ ਢੋਲ ਪਲੇਅ ਕਰਨਾ ਸ਼ੁਰੂ ਕੀਤਾ| ਢੋਲ ਦੇ ਟਿਕਵੇ ਹੱਥ ਦੀਆ ਗੱਲਾਂ ਪੂਰੀ ਪੰਜਾਬੀ ਸੰਗੀਤ ਇੰਡਸਟਰੀ ਵਿਚ ਹੋਣ ਲੱਗ ਪਈਆਂ |
                         ਅੱਜਕਲ ਦੇ ਜਿੰਨੇ ਵੀ ਪੰਜਾਬੀ ਲਾਇਵ ਪ੍ਰੋਗਰਾਮ ਹੁੰਦੇ ਹਨ ਅਕਸਰ ਹੀ ਸਟੇਜ ਉੱਪਰ ਸਤੀਸ਼ ਕੁਮਾਰ ਦੀ ਸਮੂਲੀਅਤ ਜਰੂਰ ਹੁੰਦੀ ਹੈ | ਪੰਜਾਬ ਦੇ ਨਾਮੀ ਕਲਾਕਾਰ ਸਤੀਸ਼ ਕੁਮਾਰ ਨੂੰ ਆਪਣੀ ਕਲਾਕਾਰੀ ਤੇ ਪੇਸ਼ਕਾਰੀ ਦਾ ਅਹਿਮ ਹਿੱਸਾ ਮੰਨਦੇ ਹਨ | ਪੰਜਾਬ ਦੇ ਨਾਮਵਰ ਗਾਇਕ ਰਣਜੀਤ ਰਾਣਾ, ਦੇਬੀ ਮਕਸੂਸਪੁਰੀ ,ਫ਼ਿਰੋਜ ਖਾਨ , ਹਰਭਜਨ ਸ਼ੇਰਾ , ਦੀਪਕ ਢਿੱਲੋਂ ਨਾਲ ਕੰਮ ਕਰਕੇ ਆਪਣੀ ਕਲਾ ਦਾ ਮੁਜਾਹਰਾ ਕਰਦੇ ਹੋਏ ਸਤੀਸ਼ ਕੁਮਾਰ ਨੇ ਕਾਫੀ ਨਾਮਣਾ ਖੱਟਿਆ ਹੈ | ਦਰਜਣਾ  ਗਾਣਿਆ ਵਿੱਚ ਢੋਲ ਪਲੇਅ ਕਰ ਚੁੱਕੇ ਸਤੀਸ਼ ਨੂੰ ਮਾਣ ਹੈ ਕਿ ਉਸ ਨੇ ਪੰਜਾਬ ਦੇ ਹਿੱਟ ਗਾਣਿਆ ਵਿੱਚ ਆਪਣੇ ਢੋਲ ਦੇ ਫੰਨ ਦਾ ਮੁਜਾਹਰਾ ਕੀਤਾ ਹੈ | ਪੰਜਾਬੀ ਸੰਗੀਤ ਇੰਡਸਟਰੀ ਨੂੰ ਵੀ ਸਤੀਸ ਕੁਮਾਰ ਵਰਗੇ ਮੇਹਨਤੀ ਹੀਰਿਆ ਤੇ ਮਾਣ ਹੈ | ਪ੍ਰਮਾਤਮਾ ਕਰੇ ਸਤੀਸ਼ ਕੁਮਾਰ ਇਸੇ ਤਰਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸੇਵਾ ਕਰਦਾ ਰਹੇ| ਆਮੀਨ !
ਤਸਵੀਰ -ਸਤੀਸ਼ ਕੁਮਾਰ (ਢੋਲੀ )
ਪੱਤਰਕਾਰ – ਰਾਜ ਸਮਰਾ 
00447412970999
Previous articleਜੱਲਿ੍ਹਆਂਵਾਲਾ ਬਾਗ਼ ‘ਚ ਕੈਂਟਰਬਰੀ ਦੇ ਆਰਕ ਬਿਸ਼ਪ ਜਸਟਿਨ ਵੈਲਬੀ ਨੇ ਕੀਤਾ ਪਸ਼ਚਾਤਾਪ
Next articleRobert Mugabe – Absolute power turn a People’s Hero into another despot