ਢੋਲੋਵਾਲ ਵਿੱਚ ਸੜੀ ਪਰਾਲੀ,ਔਰਤ ਸਰਪੰਚ ਮੁਅੱਤਲ

ਘਰੋਟਾ ਖੇਤਰ ਦੇ ਪਿੰਡ ਢੋਲੋਵਾਲ ਦੀ ਸਰਪੰਚ ਰਜਨੀ ਨੂੰ ਪਿੰਡ ਵਿੱਚ ਵਾਪਰੀ ਪਰਾਲੀ ਸਾੜਨ ਦੀ ਘਟਨਾ ਨੂੰ ਲੈ ਕੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ। ਸਰਪੰਚ ਰਜਨੀ ਖਿਲਾਫ ਪੰਚਾਇਤੀ ਰਾਜ ਐਕਟ 1984 ਦੀ ਧਾਰਾ 20 ਦੀ ਉਪਧਾਰਾ 1 (ਹ) ਦੇ ਤਹਿਤ ਕਾਰਵਾਈ ਕੀਤੀ ਗਈ ਹੈ।
ਪਰਾਲੀ ਸਾੜਨ ’ਤੇ ਲਗਾਈ ਗਈ ਪਾਬੰਦੀ ਦੇ ਬਾਵਜੂਦ ਪਿੰਡ ਢੋਲੋਵਾਲ ਵਿੱਚ ਪਰਾਲੀ ਨੂੰ ਸਾੜੇ ਜਾਣ ਦਾ ਪਿਛਲੇ ਦਿਨ 6 ਨਵੰਬਰ ਨੂੰ ਮਾਮਲਾ ਪ੍ਰਕਾਸ਼ ਵਿੱਚ ਆਇਆ ਸੀ। ਪੰਚਾਇਤੀ ਸੂਬਾ ਐਕਟ ਦੇ ਅਧੀਨ ਮੁਅੱਤਲ ਕੀਤੀ ਗਈ ਸਰਪੰਚ ਰਜਨੀ ਬਾਲਾ ਹੁਣ ਕਿਸੇ ਵੀ ਪਿੰਡ ਪੰਚਾਇਤ ਦੀ ਗਤੀਵਿਧੀ ਵਿੱਚ ਭਾਗ ਨਹੀਂ ਲੈ ਸਕੇਗੀ। ਡਿਪਟੀ ਕਮਿਸ਼ਨਰ ਨੇ ਘਰੋਟਾ ਬਲਾਕ ਦੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਕਿ ਉਹ ਪਿੰਡ ਪੰਚਾਇਤ ਦੀ ਚਲ/ਅਚਲ ਸੰਪਤੀ ਦਾ ਚਾਰਜ ਸੰਬੰਧਿਤ ਪੰਚਾਇਤ ਸਕੱਤਰ/ਚੁਣੇ ਗਏ ਪੰਚ ਨੂੰ ਸੌਂਪ ਦੇਵੇ। ਬੈਂਕ ਖਾਤਾ ਜੋ ਸਰਪੰਚ ਰਜਨੀ ਦੇ ਨਾਂ ’ਤੇ ਚਲਦਾ ਹੈ, ਨੂੰ ਤੁਰੰਤ ਸੀਲ ਕੀਤਾ ਜਾਵੇ। ਜ਼ਿਲ੍ਹੇ ਵਿੱਚ ਸਰਪੰਚ ਨੂੰ ਮੁਅੱਤਲ ਕਰਨ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ।

Previous articleਰਜਿਸਟਰਡ ਵੈਂਡਰਾਂ ਵੱਲੋਂ ਨੋਟਿਸ ਲੈਣ ਤੋਂ ਇਨਕਾਰ
Next articleਹਰ ਹੀਲੇ ਕਰਾਵਾਂਗੇ ਫਲਾਈਓਵਰ ਦਾ ਨਿਰਮਾਣ: ਬੈਂਸ