ਢਿਲੋਂ ਭਰਾਵਾਂ ਨੂੰ ਸਦਮਾ, ਪਿਤਾ ਦਾ ਗੁਰਦੀਪ ਸਿੰਘ ਢਿਲੋਂ ਦਾ ਦੇਹਾਂਤ

ਅੱਪਰਾ, ਸਮਾਜ ਵੀਕਲੀ- ਕਰੀਬੀ ਪਿੰਡ ਮੰਡੀ ਦੇ ਵਸਨੀਕ ਢਿਲੋਂ ਭਰਾਵਾਂ ਨੂੰ ਹਰਜੀਤ ਸਿੰਘ ਢਿਲੋਂ, ਜਸਵੀਰ ਸਿੰਘ ਢਿਲੋਂ ਤੇ ਸਟੀਫਨ ਸਿੰਘ ਢਿਲੋਂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨਾਂ ਦੇ ਪਿਤਾ ਸ. ਗੁਰਦੀਪ ਸਿੰਘ ਢਿਲੋਂ ਦੀ ਬੀਤੇ ਦਿਨ ਬੇਵਕਤੀ ਮੌਤ ਹੋ ਗਈ। ਉਨਾਂ ਦਾ ਸਸਕਾਰ ਗÇ੍ਰਹ ਪਿੰਡ ਮੰਡੀ ਵਿਖੇ ਅੱਜ ਕਰ ਦਿੱਤਾ ਗਿਆ। ਗੌਰ ਕਰਨਯੋਗ ਹੈ ਕਿ ਗੁਰਦੀਪ ਸਿੰਘ ਢਿਲੋਂ ਇੱਕ ਉੱਘੇ ਸਮਾਜ ਸੇਵਕ ਸਨ ਤੇ ਪਿੰਡ ਦੇ 10 ਸਾਲ ਪੰਚਾਇਤ ਮੈਂਬਰ ਰਹਿੰਦੇ ਹੋਏ ਉਨਾਂ ਦੇ ਪਿੰਡਾਂ ਦੇ ਸਰਵਪੱਖੀ ਵਿਕਾਸ ਕਾਰਜਾਂ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਤਰਜ਼ੀਹ ਦਿੱਤੀ। ਉਨਾਂ ਦੀ ਬੇਵਕਤੀ ਮੌਤ ’ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਸਮਾਜਿਕ ਸੰਗਠਨਾਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨਾਂ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਮਿਤੀ 12 ਜੂਨ ਦਿਨ ਸ਼ਨੀਵਾਰ ਨੂੰ ਬਾਅਦ ਦੁਪਿਹਰ ਹੋਵੇਗਾ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਤੀ ਖੋਖੇਵਾਲੀਆ ਦਾ ਸੂਫ਼ੀ ਗੀਤ “ਅਲੀ ਮੌਲਾ” ਹੋਇਆ ਰਿਲੀਜ : ਜੱਸੀ ਬੰਗਾ
Next article5 ਦੀ ਬਜਾਏ 7 ਜੂਨ ਨੂੰ ਹੋਵੇਗਾ ਮਲੇਰਕੋਟਲਾ ਜ਼ਿਲੇ ਦਾ ਰਸਮੀ ਉਦਘਾਟਨ, ਪਹਿਲੇ ਡਿਪਟੀ ਕਮਿਸ਼ਨਰ ਨੇ ਸੰਭਾਲਿਆ ਅਹੁਦਾ