ਡੋਰੀਅਨ ਤੁਫ਼ਾਨ ਨਾਲ 2,23,000 ਘਰਾਂ ਦੀ ਬੱਤੀ ਗੁੱਲ, 30 ਦੀ ਮੌਤ, ਬਰਤਾਨਵੀ-ਅਮਰੀਕੀ ਬਲਾਂ ਨੇ ਸੰਭਾਲਿਆ ਮੋਰਚਾ

ਨਾਸਾਊ: ਕੈਰੇਬੀਆਈ ਦੇਸ਼ ਬਹਾਮਾਸ ‘ਚ ਆਏ ਡੋਰੀਅਨ ਤੂਫ਼ਾਨ ਨੇ ਆਪਣੇ ਮਗਰ ਭਿਆਨਕ ਤਬਾਹੀ ਦੇ ਮੰਜਰ ਛੱਡੇ ਹਨ। ਬਹਾਮਾਸ ਦੇ ਪ੍ਰਧਾਨ ਮਤੰਰੀ ਨੇ ਦੱਸਿਆ ਕਿ ਤੂਫ਼ਾਨ ‘ਚ ਮਰਨ ਵਾਲਿਆਂ ਦੀ ਗਿਣਤੀ 30 ਹੋ ਗਈ ਹੈ। ਤੂਫ਼ਾਨ ਵੀਰਵਾਰ ਨੂੰ ਕੈਰੋਲੀਨਾ ਤੱਟ ਨਾਲ ਟਕਰਾਇਆ ਜਿਸ ਕਾਰਨ ਦੱਖਣੀ ਪੂਰਬੀ ਅਮਰੀਕਾ ‘ਚ 2,23,000 ਘਰਾਂ ਤੇ ਕੰਪਨੀਆਂ ਦੀ ਬੱਤੀ ਗੁੱਲ ਹੋ ਗਈ। ਸੰਕਟ ਦੇ ਇਸ ਸਮੇਂ ‘ਚ ਕਈ ਦੇਸ਼ਾਂ ਨੇ ਤਾਹਤ ਤੇ ਬਚਾਅ ਕਾਰਜਾਂ ਲਈ ਮਦਦ ਦੇ ਹੱਥ ਵਧਾਏ ਹਨ। ਬਰਤਾਨੀਆ ਦੀ ਸਮੁੰਦਰੀ ਫ਼ੌਜ ਤੇ ਅਮਰੀਕਾ ਦੇ ਤੱਟ ਰੱਖਿਅਕ ਬਲਾਂ ਨੇ ਬੁੱਧਵਾਰ ਬਹਾਮਾਸ ‘ਚ ਪ੍ਰਭਾਵਿਤ ਇਲਾਕਆਿਂ ‘ਚ ਫਸੇ ਲੋਕਾਂ ਨੂੰ ਹੈਲੀਕਾਪਟਰਾਂ ਦੀ ਮਦਦ ਨਾਲ ਕੱਢਿਆ ਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾਈਆਂ।

Previous articleਕਾਂਗਰਸ ਪ੍ਰਧਾਨ ਦੀ ਚੋਣ ‘ਤੇ ਸ਼ਸੀ ਥਰੂਰ ਨੇ ਦਿਖਾਇਆ ਆਪਣੀ ਪਾਰਟੀ ਨੂੰ ਸ਼ੀਸ਼ਾ
Next articleਰੂਸ ਨੂੰ ਇਕ ਅਰਬ ਡਾਲਰ ਦਾ ਕਰਜ਼ਾ ਦੇਵੇਗਾ ਭਾਰਤ