ਸੇਂਟ ਜੌਹਨ(ਐਂਟੀਗਾ) ਸਮਾਜ ਵੀਕਲੀ: ਐਂਟੀਗਾ ਤੇ ਬਾਰਬੁਡਾ ਦੇ ਪ੍ਰਧਾਨ ਮੰਤਰੀ ਗੈਸਟਨ ਬਰਾਊਨੀ ਨੇ ਕਿਹਾ ਕਿ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ , ਜਿਸ ਨੂੰ ਡੋਮੀਨਿਕਾ ਤੋਂ ਕਾਬੂ ਕੀਤਾ ਗਿਆ ਹੈ, ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤੀ ਅਥਾਰਿਟੀਜ਼ ਡੋਮੀਨਿਕਾ ਦੇ ਸੰਪਰਕ ਵਿਚ ਹਨ। ਬਰਾਊਨੀ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦਿੱਤੀ ਖਾਸ ਇੰਟਰਵਿਊ ਵਿਚ ਕਿਹਾ ਕਿ ਡੋਮੀਨਿਕਾ ਨੇ ਚੋਕਸੀ ਨੂੰ ਭਾਰਤ ਹਵਾਲੇ ਕਰਨ ਦੀ ਸਹਿਮਤੀ ਦਿੱਤੀ ਹੈ ਤੇ ਐਂਟੀਗਾ ਹੁਣ ਭਗੌੜੇ ਹੀਰਾ ਕਾਰੋਬਾਰੀ ਨੂੰ ਆਪਣੇ ਮੁਲਕ ਵਿਚ ਮੁੜ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦੇਵੇਗਾ।
ਬਰਾਊਨੀ ਨੈ ਕਿਹਾ ਕਿ ਉਨ੍ਹਾਂ ਡੋਮੀਨਿਕ ਦੇ ਪ੍ਰਧਾਨ ਮੰਤਰੀ ਸਕੈਰਿਟ ਤੇ ਕਾਨੂੰਨ ਏਜੰਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਚੋਕਸੀ ਨੂੰ ਐਂਟੀਗਾ ਦੇ ਸਪੁਰਦ ਨਾ ਕਰਨ, ਕਿਉਂਕਿ ਚੋਕਸੀ ਨੂੰ ਉਥੋਂ ਦੇ ਨਾਗਰਿਕ ਵਜੋਂ ਕਾਨੂੰਨੀ ਤੇ ਸੰਵਿਧਾਨਕ ਸੁਰੱਖਿਆ ਹਾਸਲ ਹੈ। ਚੇਤੇ ਰਹੇ ਕਿ ਚੋਕਸੀ ਭਾਰਤ ਵਿਚ ਪੰਜਾਬ ਨੈਸ਼ਨਲ ਬੈਂਕ 12000 ਕਰੋੜ ਰੁਪਏ ਦੀ ਠੱਗੀ ਮਾਰਨ ਨਾਲ ਜੁੜੇ ਕੇਸ ਵਿਚ ਲੋੜੀਂਦਾ ਹੈ। ਜਾਂਚ ਏਜੰਸੀਆਂ ਨੇ ਉਸ ਨੂੰ ਭਗੌੜਾ ਐਲਾਨਿਆ ਹੋਇਆ ਹੈ। ਚੋਕਸੀ ਲੰਘੇ ਦਿਨੀਂ ਐਂਟੀਗਾ ਤੋਂ ਫਰਾਰ ਹੋ ਗਿਆ ਸੀ, ਉਹ ਕਿਊਬਾ ਭੱਜਣ ਦੀ ਤਿਆਰੀ ਵਿਚ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly