ਦਿੜਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) ,ਸਮਾਜ ਵੀਕਲੀ: ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਅੰਦਰ ਡੇਰਾਬਾਦ ਪੂਰੀ ਤਰ੍ਹਾਂ ਫੈਲਿਆ ਹੋਇਆ ਹੈ ਜਿੱਥੇ ਬੈਠੇ ਕੁਝ ਅਖੌਤੀ ਧਾਰਮਿਕ ਆਗੂਆਂ ਦੀ ਪਹਿਰੇਦਾਰੀ ਚੱਲ ਰਹੀ ਹੈ ਅਤੇ ਭੋਲੇ-ਭਾਲੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲਿਆ ਕੇ ਆਪ ਪੂੰਜੀਵਾਦੀ ਬਣ ਰਹੇ ਹਨ ਤੇ ਲੋਕਾਂ ਅੰਧ ਵਿਸ਼ਵਾਸ਼ਾਂ ਵਿੱਚ ਪਾ ਕੇ ਉਨ੍ਹਾਂ ਨਾਲ ਵਿਸ਼ਵਾਸਘਾਤ ਕੀਤਾ ਜਾ ਰਿਹਾ ਹੈ। ਏਹੇ ਅਖੌਤੀ ਸਾਧਾਂ ਵੱਲੋਂ ਦੇਸ਼ ਅੰਦਰ ਫੈਲੀਆਂ ਦੂਜਾ ਕਰੋਨਾ ਦਾ ਕਹਿਰ ਜਾਰੀ ਹੈ ਅਤੇ ਲੋਕਾਂ ਲਈ ਕਦੇ ਹਾਅ ਦਾ ਨਾਅਰਾ ਨਹੀਂ ਮਾਰਿਆ ਸਗੋਂ ਚੁੱਪ ਧਾਰੀ ਬੈਠੇ ਹਨ।
ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਅੱਜ ਸੀ ਪੀ ਆਈ (ਐੱਮ.ਐਲ) ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਅਤੇ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਗੋਬਿੰਦ ਛਾਜਲੀ ਨੇ ਕਿਹਾ ਕਿ ਜਿੱਥੇ ਦੇਸ਼ ਵਿੱਚ ਕਰੋਨਾ ਮਹਾਮਾਰੀ ਕਾਰਨ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ ਲੋਕ ਹਸਪਤਾਲਾਂ ਵਿੱਚ ਇਲਾਜ ਲਈ ਤੜਫ ਰਹੇ ਹਨ ਜੋ ਸਾਡੇ ਮਾੜੇ ਪ੍ਰਬੰਧਾਂ ਕਾਰਨ ਹੋ ਰਿਹਾ ਹੈ। ਕਿਉਂਕਿ ਜਿੱਥੇ ਕੇਂਦਰ ਦੀ ਸਰਕਾਰ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣ ਵਿੱਚ ਨਕਾਮ ਹੋਈ ਉੱਥੇ ਹੀ ਪੰਜਾਬ ਦੀ ਸੂਬਾ ਸਰਕਾਰ ਵੀ ਸਿਹਤ ਸਹੂਲਤਾਂ ਦੇ ਢਾਂਚੇ ਵਿੱਚ ਬਿਲਕੁਲ ਫਾਡੀ ਸਾਬਤ ਹੋ ਰਹੀ ਹੈ। ਲੋਕਾਂ ਤੇ ਸਖਤੀ ਜਰੂਰ ਵਧਾ ਦਿੱਤੀ ਹੈ ਉਨ੍ਹਾਂ ਦੇ ਇਲਾਜ ਅਤੇ ਹੁੰਦੀਆਂ ਮੌਤਾਂ ਲਈ ਸਰਕਾਰਾਂ ਚਿੰਤਿਤ ਨਹੀਂ।
ਜਿੱਥੇ ਕਰੋਨਾ ਕਾਰਨ ਹੋਰ ਸੰਸਥਾਵਾਂ ਸੇਵਾ ਲਈ ਅੱਗੇ ਆ ਕੇ ਆਪਣਾ ਯੋਗਦਾਨ ਪਾ ਰਹੀਆਂ ਹਨ ਉੱਥੇ ਆ ਡੇਰਿਆਂ ਦੀ ਜਾਇਦਾਦ ਅਤੇ ਪੂੰਜੀ ਤੇ ਕਬਜ਼ਾ ਕਰੀ ਬੈਠੇ ਕੁਝ ਅਖੌਤੀ ਲੋਕ ਕਰੋਨਾ ਮਹਾਮਾਰੀ ਕਾਰਨ ਲੋਕਾਂ ਦੇ ਪੈਸੇ ਤੇ ਐਸ਼ੋ-ਆਰਾਮ ਫਰਮਾ ਰਹੇ ਹਨ ਜਿਨ੍ਹਾਂ ਵੱਲ ਕਿਸੇ ਧਿਆਨ ਨਹੀਂ ਜਾਂਦਾ। ਕਿਉਂਕਿ ਸਰਕਾਰਾਂ ਦੀ ਸ਼ੈਅ ਤੇ ਏਹੇ ਅਖੌਤੀ ਲੋਕ ਆਪਣੀ ਤਾਕਤ ਬਣਾ ਕੇ ਭੋਲੇ-ਭਾਲੇ ਲੋਕਾਂ ਤੋਂ ਪੈਸਾ ਦਾਨ ਰੂਪ ਵਿੱਚ ਇਕੱਠਾ ਕਰ ਲੈਂਦੇ ਹਨ ਤੇ ਡੇਰਿਆਂ ਦੀਆਂ ਬੇਸ਼ੁਮਾਰ ਜਮੀਨਾਂ ਤੋਂ ਹੋਣ ਵਾਲੀ ਆਮਦਨ ਦਾ ਕੋਈ ਹਿਸਾਬ ਕਿਤਾਬ ਨਹੀਂ ਦਿੰਦੇ ਨਾ ਹੀ ਇੰਨਾਂ ਕੋਲੋਂ ਹੁੰਦੀ ਆਮਦਨ ਦਾ ਇੰਨਕ ਟੈਕਸ ਲਿਆ ਜਾਂਦਾ ਹੈ ਜਿਸ ਕਰਕੇ ਏਹੇ ਅਖੌਤੀ ਪੂੰਜੀਵਾਦੀ ਬਣ ਕੇ ਲੋਕਾਂ ਨੂੰ ਪੈਰਾਂ ਹੇਠ ਲਤਾੜ ਕੇ ਲੰਘ ਜਾਂਦੇ ਹਨ।
ਛਾਜਲੀ ਨੇ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੀ ਮਦਦ ਨਾਲ ਇਨ੍ਹਾਂ ਡੇਰਿਆਂ ਨੂੰ ਹਸਪਤਾਲਾਂ ਦੀ ਵਰਤੋਂ ਵਿੱਚ ਲਿਆਉਣ ਅਤੇ ਡੇਰਿਆਂ ਦੀ ਜਮੀਨ ਤੋਂ ਹੋਣ ਵਾਲੀ ਆਮਦਨ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣ ਵਸਤਾਂ ਤੇ ਵਰਤੋਂ ਕਰਕੇ ਕਰੋਨਾ ਮਰੀਜ਼ਾਂ ਨੂੰ ਰਾਹਤ ਦਵਾਈ ਜਾਵੇ। ਪੰਜਾਬ ਸਰਕਾਰ ਇਨ੍ਹਾਂ ਡੇਰਿਆਂ ਨੇ ਕਰੋਨਾ ਪਹਿਲੇ ਦੌਰ ਵਿੱਚ ਕੋਈ ਯੋਗਦਾਨ ਨਹੀਂ ਪਾਇਆ ਅਤੇ ਹੁਣ ਜਦੋਂ ਕਰੋਨਾ ਦਾ ਕਹਿਰ ਚੱਲ ਰਿਹਾ ਤਾਂ ਵੀ ਇਨ੍ਹਾਂ ਡੇਰਿਆਂ ਚੋਂ ਕਿਸੇ ਨੂੰ ਮਦਦ ਦੀ ਗੱਲ ਨਹੀਂ ਕਹੀ ਜਿਸ ਕਰਕੇ ਪੰਜਾਬ ਸਰਕਾਰ ਨੂੰ ਡੇਰਿਆਂ ਨੂੰ ਹਸਪਤਾਲ ਵਿੱਚ ਤਬਦੀਲ ਕਰ ਦੇਣਾ ਚਾਹੀਦਾ ਹੈ। ਕਿਉਂਕਿ ਇਨ੍ਹਾਂ ਤੇ ਬੈਠੇ ਅਖੌਤੀਆਂ ਵੱਲੋਂ ਪਿੰਡਾਂ ਤੇ ਸ਼ਹਿਰਾਂ ਵਿੱਚ ਕਦੇ ਕੋਈ ਮਦਦ ਨਹੀਂ ਕੀਤੀ। ਹੁਣ ਕਰੋਨਾ ਦੇ ਕਹਿਰ ਵਿੱਚ ਡੇਰਿਆਂ ਨੂੰ ਹਸਪਤਾਲ ਬਣਾ ਕੇ ਪੰਜਾਬ ਸਰਕਾਰ ਆਪਣਾ ਯੋਗਦਾਨ ਪਾਵੇ ਤਾਂ ਜੋ ਕਰੋਨਾ ਸੰਕਟ ਤੋਂ ਨਿਜਾਤ ਪਾਈ ਜਾਵੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly