ਡੇਰਾ ਸੱਚ ਖੰਡ ਬੱਲਾਂ ਤੋ ਰਲੀਜ ਹੋਇਆ ਸਿੰਗਰ ਉਂਕਾਰ ਜੱਸੀ ਦਾ ਧਾਰਮਿਕ ਟਰੈਕ “ਮਾਲਕਾ “।

(Samajweekly) ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਤੇ ਸਿੰਗਰ ਉਂਕਾਰ ਜੱਸੀ ਦਾ ਧਾਰਮਿਕ ਟਰੈਕ ਮਾਲਕਾ ਡੇਰਾ ਸੱਚ ਖੰਡ ਬੱਲਾਂ ਦੇ ਮਹਾਨ ਰਹਿਬਰ ਸੰਤ ਨਿਰੰਜਨ ਦਾਸ ਮਹਾਰਾਜ ਜੀ ਵੱਲੋ ਰਲੀਜ ਕੀਤਾ ਗਿਆ।ਸਿੰਗਰ ਉਂਕਾਰ ਜੱਸੀ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕੀ ਮੈਨੂੰ ਇੱਥੇ ਆਣ ਕੇ ਬਹੁਤ ਖੁਸ਼ੀ ਹੋਈ।ਮਹਾਰਾਜ ਜੀ ਤੋਂ ਅਸ਼ੀਰਵਾਦ ਪ੍ਰਾਪਤ ਕਰਕੇ ਮੇਰਾ ਜੀਵਨ ਸਫਲ ਹੋ ਗਿਆ।ਇਹ ਧਾਰਮਿਕ ਟਰੈਕ ਐਸ ਐਮ ਆਰ ਫਿਲਮ ਪ੍ਰੋਡਕਸ਼ਨ ਹਾਊਸ ਵਿਚ ਹੈਪੀ ਡੱਲੀ ਅਤੇ ਬੰਟੀ ਸਰੋਆ ਦੀ ਪੇਸ਼ਕਸ਼ ਹੈ ਜੋ ਹੱਕ ਰਿਕਾਰਡਜ ਵੱਲੋ ਪੂਰੀ ਦੁਨੀਆ ਵਿਚ ਰਲੀਜ ਕੀਤਾ ਜਾਵੇਗਾ।ਇਸ ਗੀਤ ਨੂੰ ਹੈਪੀ ਡੱਲੀ ਵੱਲੋਂ ਲਿਖਿਆ ਗਿਆ ਹੈ ਇਸ ਦਾ ਮਿਉਜਕ ਸਾਬ ਸਿੰਘ ਨੇ ਦਿੱਤਾ ਹੈ।ਪੋਸਟਰ ਡਿਜਾਇਨ ਅਤੇ ਐਡਿਟ ਮਨਦੀਪ ਕੇ ਬੀ ਨੇ ਕੀਤਾ ਹੈ। ਵੀਡੀਓ ਨੀਸ਼ੂ ਕਸ਼ਅਪ ਵੱਲੋਂ ਤਿਆਰ ਕੀਤਾ ਗਿਆ ਹੈ।ਇਸ ਮੋਕੇ ਤੇ ਦਲਜੀਤ ਸਿੱਧੂ ਗਰੀਬ ਦਾਸ ਭਾਜੀ ਹਰਦੇਵ ਸੰਜੂ ਮਨਦੀਪ ਕੇ ਬੀ ਨੀਸ਼ੂ ਕਸ਼ਅਪ ਆਦਿ ਮੌਜੂਦ ਸਨ।

Previous articleLohia Trust to get its own office in Lucknow
Next articleTDP will suffer bigger embarrassment in municipal polls: YSRCP