ਡੀ ਡੀ ਪੀ ਓ ਲਖਵਿੰਦਰ ਰੰਧਾਵਾ ਨੇ ਪਿੰਡ ਤਲਵੰਡੀ ਮਹਿਮਾ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਕੈਪਸ਼ਨ -- ਪਿੰਡ ਤਲਵੰਡੀ ਮਹਿਮਾ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ ਡੀ ਡੀ ਪੀ ਓ ਕਪੂਰਥਲਾ ਲਖਵਿੰਦਰ ਸਿੰਘ ਰੰਧਾਵਾ ਅਤੇ ਹੋਰ ਪਤਵੰਤੇ

ਕਪੂਰਥਲਾ (ਸਮਾਜ ਵੀਕਲੀ) ਅਪ੍ਰੈਲ (ਕੌੜਾ)-ਡੀ ਡੀ ਪੀ ਓ ਕਪੂਰਥਲਾ ਲਖਵਿੰਦਰ ਸਿੰਘ ਰੰਧਾਵਾ ਨੇ ਅੱਜ ਪਿੰਡ ਤਲਵੰਡੀ ਮਹਿਮਾ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ । ਸਰਪੰਚ ਸਰਪੰਚ ਜਸਵੰਤ ਲਾਡੀ ਨੇ ਡੀ ਡੀ ਪੀ ਓ ਲਖਵਿੰਦਰ ਰੰਧਾਵਾ ਨੂੰ ਦੱਸਿਆ ਕਿ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲਾ ਪਰਸ਼ਾਸ਼ਨ ਵੱਲੋਂ ਜਾਰੀ ਕੀਤੇ ਵਿਕਾਸ ਕਾਰਜ ਫੰਡਾਂ ਨਾਲ ਪਿੰਡ ਵਿੱਚ ਛੱਪੜ ਦਾ ਨਿਰਮਾਣ ਕਾਰਜ, ਕਮਿਊਨਿਟੀ ਹਾਲ ਦਾ ਨਿਰਮਾਣ ਕਾਰਜ ਅਤੇ ਮੈਰਿਜ ਪੈਲਸ ਦਾ ਨਿਰਮਾਣ ਕਾਰਜ ਚੱਲ ਰਹੇ ਹਨ ।

ਇਸ ਮੌਕੇ ਹੋਰਨਾਂ ਤੋਂ ਇਲਾਵਾ, ਬੀ ਡੀ ਪੀ ਓ ਕਪੂਰਥਲਾ ਅਮਰਜੀਤ ਸਿੰਘ , ਐਸ ਡੀ ਓ ਪੰਚਾਇਤ ਰਾਜ ਸਰਬਜੀਤ ਸਰੋਆ,ਜੂਨੀਅਰ ਇੰਜੀਨੀਅਰ ਸੁਨੀਸ਼ ਚੌਧਰੀ, ਐਨੀ ਸਿੰਗਲਾ, ਰਾਜਨ ਸੇਠੀ, ਦਵਿੰਦਰ ਕਾਕਾ, ਰੋਸ਼ਨ ਲਾਲ ਆਦਿ ਪਤਵੰਤਿਆਂ ਦੀ ਹਾਜ਼ਰੀ ਦੌਰਾਨ ਡੀ ਡੀ ਪੀ ਓ ਲਖਵਿੰਦਰ ਸਿੰਘ ਰੰਧਾਵਾ ਨੇ ਪਿੰਡ ਤਲਵੰਡੀ ਮਹਿਮਾ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਉਪਰੰਤ ਗ੍ਰਾਮ ਪੰਚਾਇਤ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਓਹਨਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕਮੀ ਨਹੀਂ ਆਉਣ ਦੇਣਗੇ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਪਾਕਿਸਤਾਨ
Next articleਰਾਜਨੀਤਕ ਪਾਰਟੀਆਂ ਵੱਲੋਂ ਪੰਜਾਬ ਵਿੱਚ ਖੁੱਲ੍ਹੀ ਭਰਤੀ