ਡੀ.ਟੀ.ਐਫ. ਵਲ੍ਹੋਂ ਜਿਲ੍ਹਾ ਹੈਡ ਕੁਆਰਟ ਉੱਪਰ ਜਿਲ੍ਹਾ ਸਿੱਖਿਆ ਅਫਸਰ(ਸ) ਨੂੰ ਮੰਗ ਪੱਤਰ ਸੋਂਪੇ

  • ਪੈਅਸ ਦਾ ਨਤੀਜਾ 100% ਲਿਆਉਣ,4-9-14 ਤਰਕੀ ਨੂੰ ਲੇਟ ਕਰਨ ,ਰੈਸ਼ਨੈਲਾਈਜੇਸ਼ਨ ਸਬੰਧੀ ਮੰਨੀਆ ਗਈਆ ਮੰਗਾਂ ਨੂੰ ਲਾਗੂ ਕਰਵਾਉਣ ਸਬੰਧੀ ਦਿੱਤਾ ਗਿਆ ਮੰਗ ਪੱਤਰ

  ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-  ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਜਿਲ੍ਹਾ ਇਕਾਈ ਕਪੂਰਥਲਾ ਦੀ ਇਕ ਹੰਗਾਮੀ ਮੀਟਿੰਗ ਜਿਲ੍ਹਾ ਪ੍ਰਧਾਨ ਪ੍ਰਮੋਦ ਕੁਮਾਰ ਸ਼ਰਮਾਂ ਦੀ ਅਗਵਾਈ ਹੇਠ ਦਫਤਰ ਜਿਲ੍ਹਾ ਸਿੱਖਿਆ ਅਫਸਰ(ਸ) ਕਪੂਰਥਲਾ ਵਿਖੇ ਕੀਤੀ ਗਈ।ਮੀਟਿੰਗ ਵਿੱਚ ਅਧਿਆਪਕਾਂ /ਕਰਮਚਾਰੀਆਂ ਉੱਪਰ ਪੈਅਸ ਦਾ ਨਤੀਜਾ 100% ਲਿਆਉਣ ਲਈ ਪਾਏ ਜਾ ਰਹੇ ਦਬਾਉ ਤੇ ਜੱਥੇਬੰਦੀ ਵਲ੍ਹੋਂ ਗਹਿਰਾਂ ਨੋਟਿਸ ਲਿਆ ਗਿਆ।ਇਸ ਸਬੰਧੀ ਜਿਲ੍ਹਾ ਪ੍ਰਧਾਨ ਪ੍ਰਮੋਦ ਕੁਮਾਰ ਸ਼ਰਮਾਂ,ਸੂਬਾ ਸੱਕਤਰ ਸਰਵਣ ਸਿੰਘ ਅੋਜਲਾ,ਜਿਲ੍ਹਾ ਜਨਰਲ ਸੱਕਤਰ ਜਯੋਤੀ ਮਹਿੰਦਰੂ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੀਆ ਗਲਾਂ ਕਰਦੀ ਹੈ ਅਤੇ ਇਸ ਕਰੋਪੀ ਦੇ ਸਮੇਂ ਦੋਰਾਨ ਅਧਿਆਪਕਾਂ ਨੂੰ ਆਨ ਲਾਈਨ ਪੜਾਈ ਕਰਵਾਉਣ ਲਈ ਕਹਿ ਰਹੀ ਹੈ ਅਤੇ ਦੂਜੇ ਪਾਸੇ ਪੈਅਸ ਦਾ ਨਤੀਜਾ ੧੦੦% ਲਿਆਉਣ ਲਈ ਦਬਾਉ ਬਣਾ ਕੇ ਸਿੱਖਿਆ ਸ਼ਾਸ਼ਤਰੀਆਂ ਨਾਲ ਕੋਝਾ ਮਜਾਕ ਕਰ ਰਹੀ ਹੈ।

ਆਗੂ ਸਰਵਣ ਸਿੰਘ ਅੋਜਲਾ,ਜਿਲ੍ਹਾ ਜਨਰਲ ਸੱਕਤਰ ਜਯੋਤੀ ਮਹਿੰਦਰੂ ਨੇ ਕਿਹਾ ਕਿ ਪੈਅਸ਼ ਦਾ ਨਤੀਜਾ ੧੦੦% ਕਰਨ ਲਈ ਦਬਾਉ,4-9-14 ਸਾਲਾ ਪ੍ਰਵੀਨਤਾ ਤਰਕੀ ਦੇਣ ਸਮੇਂ ਪ੍ਰੋਬੇਸ਼ਨ ਪੀਰੀਅਡ ਦੋਰਾਨ ਕੀਤੀ ਸਰਵਿਸ ਨੂੰ ਨਹੀ ਗਿਣਨ ਸਬੰਧੀ,ਸਿੱਖਿਆ ਮੰਤਰੀ ਨਾਲ ੮ ਅਕਤੂਬਰ ਦੀ ਮੀਟਿੰਗ ਵਿੱਚ ਰੈਸ਼ਨੇਲਾਈਜੇਸ਼ਨ ਸਬੰਧੀ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਜੱਥੇਬੰਦੀ ਵਚਨਬੱਧ ਹੈ ਅਤੇ ਇਹਨਾਂ ਮੰਗਾਂ ਦੇ ਪੂਰਾ ਨਾ ਹੋਣ ਤੱਕ ਜੱਥੇਬੰਦੀ ਸੰਘਰਸ਼ ਦੀ ਰਾਹ ਫੜੀ ਰੱਖੇਗੀ।ਸਰਕਾਰ ਨੂੰ ਅਧਿਆਪਕਾਂ ਦੀਆਂ ਇਹਨਾਂ ਜਾਇਜ ਮੰਗਾਂ ਨੂੰ ਮੰਨ ਕੇ ਅਧਿਆਪਕ ਵਰਗ ਨੂੰ ਉਹਨਾਂ ਵਲ੍ਹੋਂ ਇਸ ਕਰੋਪੀ ਸਮੇਂ ਕੀਤੀ ਗਈ ਮਿਹਨਤ ਦਾ ਫਲ੍ਹ ਦੇਣਾ ਚਾਹੀਦਾ ਹੈ।ਉਹਨਾਂ ਮੰਗ ਕੀਤੀ ਕਿ ਸਰਕਾਰ ਨੂੰ ਅਧਿਆਪਕ ਵਰਗ ਦੀਆਂ ਹਰ ਪ੍ਰਕਾਰ ਦੀਆ ਪਦਉਨਤੀਆਂ ਤੁਰੰਤ ਪ੍ਰਭਾਵ ਨਾਲ ਕਰਨੀਆਂ ਚਾਹੀਦੀਆਂ ਹਨ,ਪੰਜਾਬ ਸਰਕਾਰ ਵਲ੍ਹੋਂ ਮੁਲਾਜਮਾਂ ਉੱਪਰ ਸਤਵੇਂ ਤਨਖਾਹ ਕਮਿਸ਼ਨ ਤਹਿਤ ਕੇਂਦਰੀ ਵੇਤਨ ਲਾਗੂ ਕਰਨਾ ਤੁਰੰਤ ਰੱਦ ਕੀਤਾ ਜਾਵੇ,ਆਹਲੂਵਾਲੀਆ ਕਮੇਟੀ ਭੰਗ ਕੀਤੀ ਜਾਵੇ ਅਤੇ ਇਸ ਦੀਆਂ ਸਿਫਾਰਸ਼ਾ ਰੱਦ ਕੀਤੀਆ ਜਾਣ,ਮੁਲਾਜਮਾਂ ਉੱਪਰ ਲਾਗੂ ਕੀਤੀ ਨਵੀਂ ਪੈਨਸ਼ਨ ਸਕੀਮ ਬੰਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ,ਅਚਨਚੇਤ ਛੁੱਟੀ ਆਨ ਲਾਇਨ ਕਰਨ ਤੋਂ ਛੋਟ ਦਿੱਤੀ ਜਾਵੇ ਅਤੇ ਹਰ ਪ੍ਰਕਾਰ ਦੀ ਵਿਕਟੇਮਾਈਜੇਸ਼ਨ ਰੱਦ ਕੀਤੀ ਜਾਵੇ।

ਸਾਰੇ ਠੇਕਾ ਮੁਲਾਜਮ ਜਾਂ ਫਿਰ ਆਉਟ ਸੋਰਸ ਮੁਲਾਜਮਾਂ ਨੂੰ ਤੁਰੰਤ ਵਿਭਾਗ ਵਿੱਚ ਲਿਆ ਜਾਵੇ।ਸਾਰੇ ਅਧਿਆਪਕਾਂ ਦੀਆਂ ਬਦਲੀਆਂ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕੀਤੀ ਜਾਵੇ।ਇਸ ਮੀਟਿੰਗ ਵਿੱਚ ਸਰਵ ਸ੍ਰੀ ਰੋਸ਼ਨ ਲਾਲ,ਦਵਿੰਦਰ ਸਿੰਘ ਵਾਲੀਆ,ਵਿਕਰਮ ਕੁਮਾਰ,ਸੁਖਜੀਤ ਸਿੰਘ,ਪ੍ਰਿੰਸੀਪਲ ਤੇਜਿੰਦਰਪਾਲ ਸਿੰਘ,ਅਮਰਜੀਤ ਸਿੰਘ ਬਾਬਾ,ਪ੍ਰਦੀਪ ਕੁਮਾਰ,ਸ਼ਿਵ ਕੁਮਾਰ,ਗੁਰਦਿਆਲ ਸਿੰਘ,ਨਰਿੰਦਰਪਾਲ,ਮਨੀ ਪਾਠਕ,ਰਜਿੰਦਰ ਸੈਣੀ,ਗੁਰਵਿੰਦਰ ਗਾਂਧੀ,ਨਰਿੰਦਰ ਪ੍ਰਾਸ਼ਰ,ਅਮਨਪੀਤ ਸਿੰਘ,ਰੋਸ਼ਨ ਸਿੰਘ,ਸੁਨੀਲ ਥਾਪਰ,ਸਾਰਿਕਾ ਸੂਰੀ,ਮੰਜੂ ਚੋਪੜਾ,ਮਨਜੀਤ ਕੌਰ,ਮਨਪ੍ਰੀਤ ਕੌਰ,ਅਜੈ ਭਾਰਤੀ,ਹਰਸਿਮਰਤ ਸਿੰਘ,ਅਸ਼ਵਨੀ ਕੁਮਾਰ,ਯੂਦੀਸ਼ਟਰ,ਅਨਮੋਲ ਸਹੋਤਾ,ਅਵਤਾਰ ਸਿੰਘ ਆਦਿ ਸ਼ਾਮਲ ਸਨ।

Previous articleਸਿਹਤ ਵਿਭਾਗ ਦੀ ਟੀਮ ਵੱਲੋਂ ਟਾਇਰਾਂ ਅਤੇ ਕਬਾੜ ਦੀਆਂ ਦੁਕਾਨਾਂ ਦੀ ਚੈਕਿੰਗ
Next articleਵਿਧਾਇਕ ਚੀਮਾ ਤੇ ਸੇਵਾ ਸੰਕਲਪ’ ਸੁਸਾਇਟੀ ਵਲੋਂ ਸੁਲਤਾਨਪੁਰ ਵਿਖੇ ਪੌਦੇ ਲਗਾਉਣ ਦੇ ਮਾਸਕ ਵੰਡਣ ਦੀ ਮੁਹਿੰਮ ਆਰੰਭ