ਡੀਸੀ ਵੱਲੋਂ ਸਾਲਾਨਾ ਕਰਜ਼ਾ ਯੋਜਨਾ ਜਾਰੀ

ਐੱਸ.ਏ.ਐੱਸ.ਨਗਰ (ਮੁਹਾਲੀ) (ਸਮਾਜ ਵੀਕਲੀ):ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਵੱਲੋਂ ਜ਼ਿਲ੍ਹੇ ਲਈ ਵਿੱਤੀ ਵਰ੍ਹੇ 2020-21 ਲਈ ਸਾਲਾਨਾ ਕਰਜ਼ਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਇਸ ਜ਼ਿਲ੍ਹਾ ਕਰਜ਼ਾ ਯੋਜਨਾ ਵਿੱਚ 7669.05 ਕਰੋੜ ਰੁਪਏ ਦਾ ਕਰਜ਼ਾ ਵੰਡਣ ਦੀ ਯੋਜਨਾ ਬਣਾਈ ਗਈ ਹੈ।

ਕੁੱਲ ਵੰਡ ’ਚੋਂ, 6162.11 ਕਰੋੜ ਰੁਪਏ ਤਰਜੀਹੀ ਖੇਤਰਾਂ ਲਈ ਅਤੇ 3104 ਕਰੋੜ ਰੁਪਏ ਖੇਤੀਬਾੜੀ ਸੈਕਟਰ ਲਈ ਰਾਖਵੇਂ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਰਜ਼ਾ ਯੋਜਨਾ ਦਾ ਉਦੇਸ਼ ਸਰੋਤਾਂ ਦੀ ਸਰਵੋਤਮ ਵਰਤੋਂ ਪ੍ਰਮੁੱਖ ਸੈਕਟਰਾਂ ਨੂੰ ਕਰ ਦੀ ਢੁਕਵੀਂ ਵੰਡ, ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਵੱਖ-ਵੱਖ ਸਰੋਤਾਂ ਵਿੱਚ ਤਾਲਮੇਲ ਨਾਲ ਉਤਪਾਦਕਤਾ ਵਿੱਚ ਵਾਧਾ ਕਰ ਕੇ ਜ਼ਿਲ੍ਹੇ ਦਾ ਸਰਬਪੱਖੀ ਵਿਕਾਸ ਕਰਨਾ ਹੈ। ਇਸ ਮੌਕੇ ਪੰਜਾਬ ਨੈਸ਼ਨਲ ਬੈਂਕ ਜ਼ਿਲ੍ਹਾ ਲਹੀਡ ਬੈਂਕ ਦੇ ਏਜੀਐੱਮ ਸੁਨੀਲ ਬਰਾਟ ਅਤੇ ਚੀਫ਼ ਐੱਲਡੀਐੱਮ ਉਪਕਾਰ ਸਿੰਘ ਵੀ ਮੌਜੂਦ ਸਨ।

Previous articleUK records another 15,166 coronavirus cases, 81 deaths
Next articleਪਰਵਾਸੀਆਂ ਨਾਲ ਠੱਗੀ ; ਤਿੰਨ ਗ੍ਰਿਫ਼ਤਾਰ