ਡੀਜੀਸੀਏ ਵੱਲੋਂ ਏਅਰਏਸ਼ੀਆ ਦੇ ਚੋਟੀ ਦੇ ਅਧਿਕਾਰੀ ਨੂੰ ਨੋਟਿਸ ਜਾਰੀ

ਨਵੀਂ ਦਿੱਲੀ (ਸਮਾਜਵੀਕਲੀ) :ਹਵਾਬਾਜ਼ੀ ਰੈਗੂਲੇਟਰ ਡਾਇਰੈਕਟਰ ਜਨਰਲ ਸ਼ਹਿਰੀ ਹਵਾਬਾਜ਼ੀ ਵੱਲੋਂ ਏਅਰਏਸ਼ੀਆ ਇੰਡੀਆ ਦੇ ਚੋਟੀ ਦੇ ਇਕ ਅਧਿਕਾਰੀ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਦੋ ਹਫ਼ਤੇ ਪਹਿਲਾਂ ਇਸ ਏਅਰਲਾਈਨਜ਼ ਦਾ ਇਕ ਪਾਇਲਟ ਜੋ ਮਸ਼ਹੂਰ ਯੂ-ਟਿਊਬ ਚੈਨਲ ‘ਫਲਾਇੰਗ ਬੀਸਟ’ ਚਲਾਉਂਦਾ ਹੈ, ਨੇ ਇਸ ਏਅਰਲਾਈਨ ’ਤੇ ਸੁਰੱਖਿਆ ਨੇਮਾਂ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ ਸਨ। ਡੀਜੀਸੀਏ ਦੇ ਅਧਿਕਾਰੀਆਂ ਨੇ ਕਿਹਾ ਕਿ ਪਾਇਲਟ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਬਾਅਦ ਏਅਰਏਸ਼ੀਆ ਦੇ ਸੰਚਾਲਨ ਮੁਖੀ ਮਨੀਸ਼ ਉੱਪਲ ਨੂੰ ਇਸ ਸਬੰਧੀ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਪੀਟੀਆਈ ਦੀ ਅਪੀਲ ’ਤੇ ਏਅਰਏਸ਼ੀਆ ਨੇ ਕੋਈ ਜਵਾਬ ਨਹੀਂ ਦਿੱਤਾ ਹੈ।

Previous articleਦੇਸ਼ ਦੀ ਰੱਖਿਆ ਤੇ ਸੁਰੱਖਿਆ ਬਾਰੇ ਗੱਲ ਕਦੋਂ ਹੋਵੇਗੀ: ਰਾਹੁਲ
Next articleਪੰਜਾਬ ਵਿੱਚ ’ਵਰਸਿਟੀਆਂ ਪ੍ਰੀਖਿਆਵਾਂ 15 ਜੁਲਾਈ ਤਕ ਮੁਲਤਵੀ