ਨਵੀਂ ਦਿੱਲੀ (ਸਮਾਜਵੀਕਲੀ) : ਲਗਾਤਾਰ 14ਵੇਂ ਦਿਨ ਡੀਜ਼ਲ ਦੇ ਭਾਅ ’ਚ ਤੇਜ਼ੀ ਨਾਲ ਇਹ ਰਿਕਾਰਡ ਉਚਾਈ ’ਤੇ ਪਹੁੰਚ ਗਿਆ ਹੈ। ਤੇਲ ਕੰਪਨੀਆਂ ਨੇ ਸ਼ਨਿਚਰਵਾਰ ਨੂੰ ਡੀਜ਼ਲ ’ਚ 61 ਅਤੇ ਪੈਟਰੋਲ ਦੀ ਕੀਮਤ ’ਚ 51 ਪੈਸੇ ਦਾ ਵਾਧਾ ਕੀਤਾ ਹੈ। ਪਿਛਲੇ ਦੋ ਹਫ਼ਤਿਆਂ ’ਚ ਡੀਜ਼ਲ 8.28 ਅਤੇ ਪੈਟਰੋਲ 7.62 ਰੁਪਏ ਮਹਿੰਗਾ ਹੋ ਚੁੱਕਾ ਹੈ। ਦਿੱਲੀ ’ਚ ਪੈਟਰੋਲ 78.88 ਰੁਪਏ ਅਤੇ ਡੀਜ਼ਲ 77.67 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਿਆ ਹੈ। ਦਿੱਲੀ ’ਚ ਡੀਜ਼ਲ ਦਾ ਭਾਅ ਪਹਿਲਾਂ 16 ਅਕਤੂਬਰ 2018 ’ਚ 75.69 ਰੁਪਏ ਪ੍ਰਤੀ ਲਿਟਰ ’ਤੇ ਪਹੁੰਚਿਆ ਸੀ।
HOME ਡੀਜ਼ਲ ਦਾ ਭਾਅ ਰਿਕਾਰਡ ਪੱਧਰ ’ਤੇ ਪਹੁੰਚਿਆ