ਕਮਾਂਡੈਂਟ ਜਤਿੰਦਰ ਸਿੰਘ ਬੈਨੀਪਾਲ ਦੁਆਰਾ ਉਦਘਾਟਨ
ਕਪੂਰਥਲਾ (ਸਮਾਜ ਵੀਕਲੀ)( ਕੌੜਾ ) –ਪੰਜਾਬ ਪੁਲਿਸ ਦੁਆਰਾ ਡਿੰਗੇ ਪੁਲ ਕੋਲ ਚੱਲ ਰਹੀ ਪੁਲਿਸ ਗਾਰਦ ਦੇ ਪੁਲਿਸ ਵਿਭਾਗ ਦੁਆਰਾ ਪੁਲਿਸ ਕਰਮਚਾਰੀਆਂ ਨੂੰ ਆ ਰਹੀ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਮੱਦੇਨਜ਼ਰ ਪਾਣੀ ਦਾ ਪ੍ਰਬੰਧ ਕਰਦੇ ਹੋਏ ਡੂੰਘਾ ਬੋਰ ਕਰਵਾ ਕੇ ਟਿਊਬਵੈੱਲ ਲਗਵਾਇਆ ਗਿਆ। ਜਿਸ ਦਾ ਉਦਘਾਟਨ ਸ੍ਰੀ ਜਤਿੰਦਰ ਸਿੰਘ ਬੈਨੀਪਾਲ ਕਮਾਂਡੈਂਟ ਸੱਤਵੀਂ ਆਈ ਆਰ ਬੀ ਕਪੂਰਥਲਾ ਵੱਲੋਂ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੀਤਾ ਗਿਆ।
ਉਦਘਾਟਨ ਕਰਨ ਉਪਰੰਤ ਸ੍ਰੀ ਜਤਿੰਦਰ ਸਿੰਘ ਬੈਨੀਪਾਲ ਕਮਾਂਡੈਂਟ ਸੱਤਵੀਂ ਆਈ ਆਰ ਬੀ ਬਟਾਲੀਅਨ ਕਪੂਰਥਲਾ ਨੇ ਕਿਹਾ ਕਿ ਇਸ ਜਗ੍ਹਾ ਦੇ ਉੱਪਰ ਪੰਜਾਬ ਪੁਲਿਸ ਤੇ ਕਰਮਚਾਰੀਆਂ ਨੂੰ ਗਰਮੀ ਦੇ ਦਿਨਾਂ ਵਿੱਚ ਪਾਣੀ ਦੀ ਬਹੁਤ ਸਮੱਸਿਆ ਆਉਂਦੀ ਸੀ। ਜਿਸ ਕਾਰਣ ਇਸ ਸਮੱਸਿਆ ਦੇ ਹੱਲ ਲਈ ਉੱਚ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ। ਜਿਸ ਤੇ ਪੁਲਿਸ ਵਿਭਾਗ ਦੁਆਰਾ ਕੁਝ ਫੰਡ ਮੁਹੱਈਆ ਕਰਵਾਇਆ ਗਿਆ। ਜਿਸ ਦੇ ਚੱਲਦੇ ਉਕਤ ਫੰਡ ਤੇ ਹੋਰ ਦਾਨੀ ਸੱਜਣਾਂ ਦੇ ਸਾਂਝੇ ਸਹਿਯੋਗ ਨਾਲ ਇਹ ਟਿਊਬਵੈੱਲ ਲਗਾਉਣ ਵਿੱਚ ਕਾਮਯਾਬੀ ਹਾਸਲ ਹੋਈ ਹੈ । ਉਨ੍ਹਾਂ ਕਿਹਾ ਕਿ ਪਾਣੀ ਦੀ ਸੇਵਾ ਇਕ ਬਹੁਤ ਹੀ ਪਵਿੱਤਰ ਸੇਵਾ ਹੈ। ਉਨ੍ਹਾਂ ਨੇ ਇਸ ਦੌਰਾਨ ਮਨਜੀਤ ਡੋਗਰਾ ਤੇ ਹੋਰ ਦਾਨੀ ਸੱਜਣਾਂ ਦਾ ਇਸ ਪਵਿੱਤਰ ਕਾਰਜ ਲਈ ਵਿਸ਼ੇਸ਼ ਧੰਨਵਾਦ ਵੀ ਕੀਤਾ ।
ਇਸ ਤੋਂ ਪਹਿਲਾਂ ਇਸ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਕਰਮਬੀਰ ਸਿੰਘ ਕੇ ਬੀ ਸਾਬਕਾ ਚੇਅਰਮੈਨ ਨੇ ਆਏ ਹੋਏ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਬਲਦੇਵ ਸਿੰਘ ਟੀਟਾ ਦੁਆਰਾ ਬਾਖੂਬੀ ਢੰਗ ਨਾਲ ਨਿਭਾਈ ਗਈ।ਇਸ ਮੌਕੇ ਤੇ ਰਵੇਲ ਸਿੰਘ, ਸੁਖਵਿੰਦਰ ਸਿੰਘ, ਗੁਰਬਖਸ਼ ਸਿੰਘ, ਲਖਵਿੰਦਰ ਸਿੰਘ, ਜਗਜੀਤ ਸਿੰਘ, ਕਸ਼ਮੀਰ ਸਿੰਘ, ਹਰਪ੍ਰੀਤ ਸਿੰਘ ,ਜਸਵੀਰ ਸਿੰਘ, ਮਲਕੀਤ ਸਿੰਘ, ਸਰੂਪ ਸਿੰਘ, ਜਸਵਿੰਦਰ ਸਿੰਘ, ਲਖਵੀਰ ਸਿੰਘ, ਜਗੀਰ ਸਿੰਘ, ਜਗਤਾਰ ਸਿੰਘ, ਸੁਰਿੰਦਰ ਸਿੰਘ, ਬਲਵਿੰਦਰ ਸਿੰਘ ਆਦਿ ਵੱਡੀ ਗਿਣਤੀ ਵਿਚ ਪੰਜਾਬ ਪੁਲਸ ਦੇ ਕਰਮਚਾਰੀ ਤੇ ਹੋਰ ਸ਼ਹਿਰ ਨਿਵਾਸੀ ਹਾਜ਼ਰ ਸਨ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly