ਨਵੀਂ ਦਿੱਲੀ (ਸਮਾਜਵੀਕਲੀ) – ਕਾਂਗਰਸ ’ਤੇ ਮੋੜਵਾਂ ਵਾਰ ਕਰਦਿਆਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਜਾਣਬੁੱਝ ਕੇ ਕਰਜ਼ਾ ਨਾ ਮੋੜਨ ਵਾਲਿਆਂ ਨੇ ਯੂਪੀਏ ਸਰਕਾਰ ਦੀ ਫੋਨ ਬੈਂਕਿੰਗ ਦਾ ਲਾਹਾ ਲਿਆ ਹੈ, ਜਦ ਕਿ ਮੋਦੀ ਸਰਕਾਰ ਉਨ੍ਹਾਂ ਤੋਂ ਬਕਾਇਆ ਲੈਣ ਲਈ ਪਿੱਛੇ ਪਈ ਹੋਈ ਹੈ। 50 ਸਭ ਤੋਂ ਵੱਡੇ ਡਿਫਾਲਟਰਾਂ ਦੇ ਕਰਜ਼ੇ ਖੂਹ ਖਾਤੇ ਪਾਉਣ ਦੇ ਵਿਰੋਧੀ ਧਿਰ ਦੇ ਦੋਸ਼ਾਂ ਦੇ ਜਵਾਬ ਵਿੱਚ ਵਿੱਤ ਮੰਤਰੀ ਨੇ ਦੇਰ ਰਾਤ ਇਕ ਤੋਂ ਬਾਅਦ ਇਕ ਕਈ ਟਵੀਟ ਕੀਤੇ।
HOME ਡਿਫਾਲਟਰਾਂ ਨੇ ਯੂਪੀਏ ਸਰਕਾਰ ਦੀ ਫੋਨ ਬੈਂਕਿੰਗ ਦਾ ਲਾਹਾ ਲਿਆ: ਸੀਤਾਰਮਨ