ਡਿਪਟੀ ਕਮਿਸ਼ਨਰ ਵਲੋਂ ਪੇਂਡੂ ਖੇਤਰਾਂ ਅੰਦਰ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ

ਫੋਟੋ ਕੈਪਸ਼ਨ-ਕਪੂਰਥਲਾ ਦੇ ਜਿਲਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਐਸ ਪੀ ਆਂਗਰਾ ਵੀ ਦਿਖਾਈ ਦੇ ਰਹੇ ਹਨ।

‘ਸਮਾਰਟ ਵਿਲੇਜ਼’ ਤਹਿਤ ਸ਼ੁਰੂ ਕੰਮਾਂ ਨੂੰ ਸਮੇਂ ਸਿਰ ਮੁਕੰਮਲ  ਕਰਨ ਦੇ ਹੁਕਮ

ਕਪੂਰਥਲਾ (ਸਮਾਜ ਵੀਕਲੀ)  (ਹਰਜੀਤ ਸਿੰਘ ਵਿਰਕ) : ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਪੇਂਡੂ ਖੇਤਰਾਂ ਅੰਦਰ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਂਦੇ ਹੋਏ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਉਹ ‘ ਸਮਾਰਟ ਵਿਲੇਜ਼’ ਯੋਜਨਾ ਤਹਿਤ ਸ਼ੁਰੂ ਕੀਤੇ ਗਏ ਵਿਕਾਸ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕਰਨਾ ਯਕੀਨੀ ਬਣਾਉਣ। ਇੱਥੇ ਜਿਲਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ ਪੀ ਆਂਗਰਾ ਤੇ ਪੇਂਡੂ ਵਿਕਾਸ ਵਿਭਾਗ ਦੇ ਹੋਰਨਾਂ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਯੋਜਨਾ ਤਹਿਤ ਜਿਲੇ ਦੇ ਕੁੱਲ 546 ਪਿੰਡ ਲਿਆਂਦੇ ਜਾਣਗੇ ਜਿਨਾਂ ਵਿਚੋਂ 62 ਪਿੰਡਾਂ ਅੰਦਰ ਵਿਕਾਸ ਕੰਮ ਸ਼ੁਰੂ ਹੋਏ ਹਨ।

ਇਨਾਂ ਪਿੰਡਾਂ ਅੰਦਰ ਬੁਨਿਆਦੀ ਢਾਂਚੇ  ਨੂੰ ਵਿਕਸਤ ਕਰਨ ਲਈ ਪੱਕੀਆਂ ਗਲੀਆਂ, ਪੀਣ ਵਾਲਾ ਸਾਫ ਪਾਣੀ ਤੇ ਸੀਵਰੇਜ਼ ਦੀ 100 ਫੀਸਦੀ ਸਹੂਲਤ, ਹਰ ਬਲਾਕ ਅੰਦਰ 5-5 ਪਿੰਡਾਂ ਵਿਚ ਖੇਡ ਸਟੇਡੀਅਮਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਲਈ 93.61 ਕਰੋੜ ਰੁਪੈ ਜਾਰੀ ਕੀਤੇ ਗਏ ਸਨ। ਵਿਕਾਸ ਕੰਮਾਂ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਹਫਤਾਵਾਰੀ ਤੌਰ ‘ਤੇ ਵਿਕਾਸ ਕੰਮਾਂ ਦਾ ਨਿਰੀਖਣ ਕਰਨ। ਇਸ ਤੋਂ ਇਲਾਵਾ ਅਧਿਕਾਰੀਆਂ ਨੂੰ ਮੁਕੰਮਲ ਕੀਤੇ ਵਿਕਾਸ ਪ੍ਰਾਜੈਕਟਾਂ ਦੇ ‘ਵਰਤੋਂ ਸਰਟੀਫਿਕੇਟ’ ਵੀ ਸਮੇਂ ਸਿਰ ਜਮਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਐਸ ਡੀ ਐਮ ਸੁਲਤਾਨਪੁਰ ਲੋਧੀ ਡਾ ਚਾਰੂਮਿਤਾ, ਐਕਸੀਅਨ ਪੰਚਾਇਤੀ ਰਾਜ ਸੰਦੀਪ ਸ੍ਰੀਧਰ, ਸੁਪਰਡੈਂਟ ਸਾਹਿਲ ਉਬਰਾਏ, ਸਮੂਹ ਬੀ.ਡੀ.ਪੀ.ਓਜ਼ ਵੀ ਹਾਜ਼ਰ ਸਨ।

Previous articleਭਾਜਪਾ ਆਗੂ ਲਾਲਾ ਜਗਜੀਵਨ ਰਾਮ ਨੇ ਮੁਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ
Next articleਖੇਤੀ ਕਾਨੂੰਨਾਂ ਦੇ ਵਿਰੋਧ ਦਿੱਲੀ ਰੋਸ ਪ੍ਰਦਰਸ਼ਨ ‘ਚ ਸ਼ਾਮਲ ਹੋਣ ਜਾ ਰਹੇ ਲੋਕਾਂ ਦੀ ਮਾਤਾ ਸਵਰਨ ਦੇਵਾ (ਯੂ.ਕੇ) ਵਲੋਂ ਸਹਾਇਤਾ