ਲੰਡਨ (ਰਾਜਵੀਰ ਸਮਰਾ)-ਹਰ ਰੋਜ ਸ਼ਰਾਬ ਪੀ ਕੇ ਜਹਾਜ਼ ‘ਚ ਖਰੂਦ ਪਾਉਣ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਵੇਖਦਿਆਂ ਯੂ. ਕੇ. ਦੇ ਦੋ ਪ੍ਰਮੁੱਖ ਹਵਾਈ ਅੱਡਿਆਂ ਤੋਂ ਡਿਊਟੀ ਫ੍ਰੀ ਦੀ ਸ਼ਰਾਬ ਲੈ ਕੇ ਹਵਾਈ ਸਫਰ ਦੌਰਾਨ ਪੀਣ ‘ਤੇ ਪਾਬੰਦੀ ਲਗਾ ਦਿੱਤੀ ਹੈ | ਜਾਣਕਾਰੀ ਅਨੁਸਾਰ ਗੈਟਵੈਕ ਅਤੇ ਹੀਥਰੋ ਦੇ ਡਿਊਟੀ ਫ੍ਰੀ ਦੁਕਾਨਾਂ ਤੋਂ ਮੁਸਾਫਰ ਸ਼ਰਾਬ ਖਰੀਦ ਤਾਂ ਸਕਦੇ ਹਨ ਪਰ ਜਦ ਤੱਕ ਉਹ ਆਪਣੇ ਟਿਕਾਣੇ ‘ਤੇ ਨਹੀਂ ਪਹੁੰਚ ਜਾਂਦੇ ਤਦ ਤੱਕ ਉਹ ਬੋਤਲ ਦਾ ਢੱਕਣ ਨਹੀਂ ਖੋਲ੍ਹ ਸਕਦੇ | ਵਰਲਡ ਡਿਊਟੀ ਫ੍ਰੀ ਦੇ ਬੁਲਾਰੇ ਅਨੁਸਾਰ ਸ਼ਰਾਬ ਨਾਲ ਜੁੜੀਆਂ ਸਮੱਸਿਆਵਾਂ ਅਤੇ ਲੋਕਾਂ ਦੇ ਅਣ-ਉਚਿੱਤ ਵਿਵਹਾਰ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਅਜਿਹਾ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ 2017 ‘ਚ ਹਵਾਈ ਸਫ਼ਰ ਦੌਰਾਨ 422 ਗੰਭੀਰ ਘਟਨਾਵਾਂ ਦਰਜ ਹੋਈਆਂ ਹਨ, ਜੋ 2014 ਦੇ ਮੁਕਾਬਲੇ ਦੁੱਗਣੀਆਂ ਸਨ | ਜਦ ਕਿ 2017 ਤੋਂ 2018 ਤੱਕ ਪੁਲਿਸ ਦੇ ਅੰਕੜਿਆਂ ਅਨੁਸਾਰ 273 ਲੋਕ ਗਿ੍ਫ਼ਤਾਰ ਕੀਤੇ ਗਏ ਸਨ | ਇਨ੍ਹਾਂ ਘਟਨਾਵਾਂ ਦਾ ਕਾਰਨ ਸ਼ਰਾਬ ਮੰਨਿਆ ਗਿਆ ਹੈ |
HOME ਡਿਊਟੀ ਫ੍ਰੀ ਸ਼ਰਾਬ ਲੈ ਕੇ ਹਵਾਈ ਸਫ਼ਰ ਦੌਰਾਨ ਪੀਣ ‘ਤੇ ਪਾਬੰਦੀ