ਕਿਸਾਨੀ ਦੀ ਬਿਹਤਰੀ ਵਾਸਤੇ ਹਰ ਸੰਭਵ ਕੋਸ਼ਿਸ਼ ਕਰਾਂਗੇ
ਮਿਆਰੀ ਅਤੇ ਮਿਕਦਾਰੀ ਉਪਜ ਨੂੰ ਵਧਾਉਣ ਵਾਸਤੇ ਹਰ ਹੀਲੇ ਵਰਤੇ ਜਾਣ -ਡਾਕਟਰ ਸ਼ੁਸ਼ੀਲ ਕੁਮਾਰ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਖੇਤੀਬਾੜੀ ਵਿਭਾਗ ਕਿਸਾਨਾਂ ਦੀ ਬਿਹਤਰੀ ਵਾਸਤੇ ਹਰ ਸੰਭਵ ਕੋਸ਼ਿਸ਼ ਕਰੇਗਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਖੇਤੀਬਾਡ਼ੀ ਅਫਸਰ ਡਾ ਸੁਸ਼ੀਲ ਕੁਮਾਰ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ ।
ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮਿਆਰੀ ਅਤੇ ਮਿਕਦਾਰੀ ਉਪਜ ਵਧਾਉਣ ਵਾਸਤੇ ਹਰ ਹੀਲੇ ਵਰਤਣ ਅਤੇ ਖੇਤੀਬਾੜੀ ਵਿਭਾਗ ਵੱਲੋਂ ਚਲਾਈਆਂ ਜਾਂਦੀਆਂ ਸਕੀਮਾਂ ਦਾ ਲਾਹਾ ਲੈਣ ।
ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਵਿਭਾਗ ਵੱਲੋਂ ਚਲਾਏ ਜਾਂਦੇ ਖੇਤੀਬਾੜੀ ਪਸਾਰ ਸੇਵਾਵਾਂ ਦੇ ਵ੍ਹੱਟਸਐਪ ਅਤੇ ਫੇਸਬੁੱਕ ਗਰੁੱਪ (ਕਿਸਾਨ ਮਿੱਤਰ ) ਦੇ ਨਾਲ ਜੁੜ ਕੇ ਵਿਭਾਗ ਵੱਲੋਂ ਚਲਾਈਆਂ ਜਾਂਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣ ।
ਇਸ ਮੌਕੇ ਉਨ੍ਹਾਂ ਨੂੰ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਚਲਾਈ ਜਾਂਦੀ ਆਤਮਾ ਸਕੀਮ ਕਪੂਰਥਲਾ ਦੇ ਪ੍ਰਧਾਨ ਯਾਦਵਿੰਦਰ ਸਿੰਘ ਅਤੇ ਡਿਪਟੀ ਪ੍ਰਧਾਨ ਬਲਰਾਜ ਸਿੰਘ ਨੇ ਆਤਮਾ ਸਕੀਮ ਦੀ ਬਿਹਤਰੀ ਵਾਸਤੇ ਸਹਿਯੋਗ ਦੀ ਮੰਗ ਕੀਤੀ ।ਉਨ੍ਹਾਂ ਨੂੰ ਸਵਾਗਤ ਕਰਨ ਵੇਲੇ ਡਾ ਗੁਰਦੀਪ ਸਿੰਘ, ਸੁਖਦੇਵ ਸਿੰਘ ਅਸ਼ਵਨੀ ਕੁਮਾਰ, ਮਨਜੀਤ ਸਿੰਘ,ਪਰਮਜੀਤ ਸਿੰਘ ,ਹਰ ਕਮਲਪ੍ਰਿਤਪਾਲ ਸਿੰਘ ਭਰੋਤ ਬਲਕਾਰ ਸਿੰਘ, ਵਿਸ਼ਾਲ ਕੌਸ਼ਲ ,ਜਗਦੀਸ਼ ਸਿੰਘ ਇੰਜੀਨੀਅਰ ਵਿਭਾਗ , ਜਸਬੀਰ ਸਿੰਘ,ਯਾਦਵਿੰਦਰ ਸਿੰਘ ਡਿਪਟੀ ਪ੍ਰਾਜੈਕਟ ਡਾਇਰੈਕਟਰ ਆਤਮਾ ਅਤੇ ਕਲੈਰੀਕਲ ਸਟਾਫ ਵੱਲੋਂ ਮਨਦੀਪ ਸਿੰਘ ਚਰਨਜੀਤ ਸਿੰਘ ਅਮਨਦੀਪ ਸਿੰਘ ਮੈਡਮ ਕਿਰਪਾਲ ਕੌਰ, ਮੈਡਮ ਰੇਨੂੰ ਬਾਲਾ, ਮੈਡਮ ਨੀਤੂ ਸਿੰਘ ,ਸਤਨਾਮ ਸਿੰਘ ਭਿੰਡਰ ਅਭੇ ਕੁਮਾਰ ਆਦਿ ਹਾਜ਼ਰ ਸਨ ।