ਵਾਸ਼ਿੰਗਟਨ ਡੀ. ਸੀ. – ਅਮਰੀਕਾ ਵਿੱਚ ਸਿੱਖਾਂ ਦੀ ਪੂਰੀ ਧਾਂਕ ਹੈ। ਹਰ ਖੇਤਰ ਵਿੱਚ ਹੀ ਸਿੱਖਾਂ ਨੇ ਮਾਰਕੇ ਮਾਰੇ ਹਨ। ਸਿੱਖਾਂ ਦੇ ਕੰਮਾਂ ਦੀਆਂ ਸਿਫਤਾਂ ਅਮਰੀਕਾ ਵੀ ਕਰਦਾ ਹੈ ਤੇ ਮੰਨਦਾ ਵੀ ਹੈ। ਸਿੱਖਾਂ ਨੇ ਆਪਣੇ ਕਾਰੋਬਾਰਾਂ ਨੂੰ ਆਪਣੇ ਦਮ ਤੇ ਖੜ੍ਹਾ ਕੀਤਾ ਹੈ। ਅਮਰੀਕਾ ਦੇ ਬਿਜ਼ਨਸ ਖੇਤਰ ਵਿੱਚ ਸਿੱਖਾਂ ਦਾ ਵੱਡਾ ਯੋਗਦਾਨ ਹੈ। ਸਿੱਖਾਂ ਦੇ ਦ੍ਰਿੜ ਇਰਾਦੇ ਤੇ ਮਿਹਨਤ ਦੀ ਹਰ ਪਾਸਿਉਂ ਸ਼ਲਾਘਾ ਹੁੰਦੀ ਹੈ। ਡਾ: ਪ੍ਰਭਲੀਨ ਸਿੰਘ ਜਿੰਨ੍ਹਾਂ ਨੇ ਭਾਰਤੀ ਉੱਘੇ ਸਿੱਖਾਂ ਤੇ ਪੁਸਤਕ ਲਿਖੀ ਸੀ। ਜਿਸ ਨੂੰ ਭਾਰਤ ਦੇ ਉੱਪ ਰਾਸ਼ਟਰਪਤੀ ਨੇ ਜਾਰੀ ਕੀਤਾ ਸੀ। ਉਸੇ ਪੈਟਰਨ ਤੇ ਪ੍ਰਭਲੀਨ ਨੇ ਅਮਰੀਕਾ ਦੀਆਂ ਪੰਜਾਹ ਉੱਘੀਆਂ ਸਖਸ਼ੀਅਤਾਂ ਤੇ ਵੀ ਇੱਕ ਕਿਤਾਬ ਲਿਖੀ ਹੈ।
ਜਿੱਥੇ ਪ੍ਰਭਲੀਨ ਸਿੰਘ ਨੇ ਹਰ ਖੇਤਰ ਨੂੰ ਕਵਰ ਕੀਤਾ ਹੈ। ਇਸਦੇ ਚੱਲਦਿਆਂ ਪੱਤਰਕਾਰੀ ਦੇ ਖੇਤਰ ਵਿੱਚ ਅਜਿਹੀ ਸਖਸ਼ੀਅਤ ਦੀ ਚੋਣ ਕੀਤੀ ਹੈ। ਜਿਸਨੇ ਕਦੇ ਆਪਣੇ ਪ੍ਰੋਫੈਸ਼ਨ ਨਾਲ ਸਮਝੌਤਾ ਨਹੀਂ ਕੀਤਾ ਹੈ। ਸਗੋਂ ਸੱਚ ਨੂੰ ਪ੍ਰਗਟ ਕਰਕੇ ਆਪਣਾ ਨਾਮ ਬਣਾਇਆ ਹੈ। ਏਥੇ ਹੀ ਬੱਸ ਨਹੀਂ ਉਨ੍ਹਾਂ ਦੀਆਂ ਮੁਫਤ ਸਿੱਖਿਆ ਦੇਣ ਤੇ ਪੰਜਾਬੀ ਸਿੱਖਿਆ ਦੀ ਮੁਹਾਰਤ ਨੂੰ ਵੀ ਅੰਕਿਤ ਕੀਤਾ ਗਿਆ ਹੈ। ਉਹ ਹਨ ਡਾ. ਸੁਰਿੰਦਰ ਸਿੰਘ ਗਿੱਲ ਜਿਨ੍ਹਾਂ ਨੇ ਕਰਤਾਰਪੁਰ ਕੋਰੀਡੋਰ ਸਬੰਧੀ ਵੀ ਅਹਿਮ ਭੂਮਿਕਾ ਨਿਭਾਈ ਹੈ। ਜਿਸ ਦਾ ਜ਼ਿਕਰ ਆਮ ਵੇਖਿਆ ਗਿਆ ਹੈ।
ਡਾ. ਸੁਰਿੰਦਰ ਸਿੰਘ ਗਿੱਲ ਅਮਰੀਕਾ ਦੀਆਂ ਪਹਿਲੀਆਂ ਪੰਜਾਹ ਉੱਘੀਆਂ ਸਖਸ਼ੀਅਤਾਂ ਵਿੱਚੋਂ ਇੱਕ ਹਨ। ਜਿਨ੍ਹਾਂ ਦਾ ਨਾਮ ‘ਪ੍ਰੋਮੀਨੈਂਟ ਸਿੱਖਸ ਇਨ ਯੁਨਾਈਟਡ ਸਟੇਟਸ’ ਕਿਤਾਬ ਵਿੱਚ ਦਰਜ ਹੋਇਆ ਹੈ। ਜੋ ਕੈਪੀਟਲ ਹਿਲ ਅਮਰੀਕਾ ਤੋਂ ਜਾਰੀ ਕੀਤੀ ਗਈ ਕਿਤਾਬ ਵਿੱਚ ਉਹਨਾ ਦਾ ਨਾਮ ਦਰਜ ਹੈ। ਉੱਥੇ ਡਾ. ਗਿੱਲ ਨੂੰ ਬੁਲਾ ਕੇ ਸਨਮਾਨਿਤ ਕੀਤਾ ਗਿਆ। ਡਾ. ਸੁਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਕਿਤਾਬ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸ੍ਰੋਤ ਹੈ। ਇਸ ਰਾਹੀਂ ਨੌਜਵਾਨ ਆਪਣਾ ਰਾਹ ਅਖਤਿਆਰ ਪੜ੍ਹ ਕੇ ਕਰ ਸਕਣਗੇ।