ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਟ੍ਰਿਪਲ ਜੈਮਸ ਇੰਟਰਟੇਨਰ ਵਲੋਂ ‘ ਡਾ. ਭੀਮ ਰਾਓ ਤੇ ਮਾਤਾ ਰਾਮਾ ਬਾਈ’ ਦੇ ਟਾਇਟਲ ਹੇਠ ਟਰੈਕ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਜਿਸ ਦੀ ਜਾਣਕਾਰੀ ਦਿੰਦਿਆਂ ਇਸ ਦੇ ਪੇਸ਼ਕਾਰ ਅਤੇ ਗੀਤਕਾਰ ਪਰਮ ਕੈਨੇਡਾ ਨੇ ਦੱਸਿਆ ਕਿ ਇਸ ਨੂੰ ਮਿਸ਼ਨਰੀ ਗਾਇਕ ਜੀਵਨ ਮਹਿਮੀ ਅਤੇ ਸਤਿਅਮ ਬੋਧ ਨੇ ਖੂਬਸੂਰਤ ਅਵਾਜ਼ ਵਿਚ ਗਾਇਆ। ਐਨ ਬੀ ਸਾਹਬ ਵਲੋਂ ਇਸ ਦਾ ਵੀਡੀਓ ਅਤੇ ਜਗਤਾਰ ਸਿੰਘ ਵਲੋਂ ਇਸ ਦਾ ਸੰਗੀਤ ਤਿਆਰ ਕੀਤਾ ਗਿਆ। ਮੋਹਨ ਲਾਲ ਕਰੀਮਪੁਰੀ , ਸੁਰਜੀਤ ਬੈਂਸ ਕੈਨੇਡਾ, ਆਨੰਦ ਬਾਲੀ ਕੈਨੇਡਾ, ਹਰਜਿੰਦਰ ਮੱਲ ਕੈਨੇਡਾ, ਅਨਮੋਲ ਸੂੰਢ ਕੈਨੇਡਾ, ਬਰਜਿੰਦਰ ਭੱਟੀ ਕੈਨੇਡਾ, ਜੀਵਨ ਅਹੀਰ, ਜਗਰੂਪ ਸਿੰਘ, ਕਬੀਰ ਦਾ ਤਹਿ ਦਿਲ ਤੋਂ ਉਕਤ ਟੀਮ ਨੇ ਧੰਨਵਾਦ ਕੀਤਾ ਹੈ।
HOME ‘ਡਾ. ਭੀਮ ਰਾਓ ਤੇ ਮਾਤਾ ਰਾਮਾ ਬਾਈ’ ਟਰੈਕ ਰਿਲੀਜ਼