ਮਹਿਤਪੁਰ (ਸਮਾਜ ਵੀਕਲੀ) (ਨੀਰਜ ਵਰਮਾ ): ਅੱਜ ਮਹਿਤਪੁਰ ਵਿਖੇ ਡਾ ਬੀ ਆਰ ਅੰਬੇਡਕਰ ਦਲਿਤ ਸੈਨਾ ਪੰਜਾਬ ਵੱਲੋਂ 71ਵਾ ਸੰਵਿਧਾਨ ਦਿਵਸ ਮਨਾਇਆ । ਇਸ ਮੌਕੇ ਡਾ ਬੀ ਆਰ ਅੰਬੇਦਕਰ ਦਲਿਤ ਸੈਨਾ ਦੇ ਚੇਅਰਮੈਨ ਪਰਸ਼ੋਤਮ ਸੌਧੀ ਵਿਸ਼ੇਸ਼ ਤੌਰ ਤੇ ਪਹੁੰਚੇ ।ਉਨ੍ਹਾਂ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ ਬੀ ਆਰ ਅੰਬੇਡਕਰ ਸਾਹਿਬ ਜੀ ਨੇ ਆਪਣੀ ਖਰੜਾ ਕਮੇਟੀ ਦੇ ਨਾਲ ਰਲ ਕੇ 2 ਸਾਲ 11 ਮਹੀਨੇ 18 ਦਿਨ ਵਿੱਚ 26 ਨਵੰਬਰ 1949 ਨੂੰ ਭਾਰਤੀ ਸੰਵਿਧਾਨ ਤਿਆਰ ਕੀਤਾ ।
ਅਤੇ ਭਾਰਤੀ ਲੋਕਾਂ ਨੂੰ ਰਸੂਖ ਭਰੀ ਜ਼ਿੰਦਗੀ ਜਿਉਣ ਲਈ ਕਾਨੂੰਨ ਦੇ ਰੂਪ ਵਿੱਚ ਬਰਾਬਰਤਾ ਦੇ ਹੱਕ ਲੈ ਕੇ ਦਿੱਤੇ। ਭਾਰਤੀ ਸੰਵਿਧਾਨ ਨੂੰ ਲੈ ਕੇ ਭਾਰਤ ਦੇ ਗੁਆਂਢੀ ਦੇਸ਼ ਵੀ ਆਪਣੇ ਦੇਸ਼ ਦਾ ਸੰਵਿਧਾਨ ਡਾ ਬੀ ਆਰ ਅੰਬੇਡਕਰ ਬਾਬਾ ਸਾਹਿਬ ਵੱਲੋਂ ਰਚਿਤ ਸੰਵਿਧਾਨ ਵਰਗਾ ਚਾਹੁੰਦੇ ਹਨ । ਇਸ ਮੌਕੇ ਦਲਿਤ ਸੈਨਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਧਾਰੀਵਾਲ ,ਜਸਵੀਰ ਚੰਦ ( ਰਾਜਾ) ,ਸਵਰਨਾ ਰਾਮ ,ਰਾਜਾ ,ਅਸ਼ਵਨੀ ਸਹੋਤਾ ,ਰਾਜ ਕੁਮਾਰ ਰਾਜੂ,ਪ੍ਰਿੰਸ,ਸੌਰਵ ਅਨੇਜਾ ਆਦਿ ਹਾਜ਼ਰ ਸਨ ।