ਡਾ. ਅੰਬੇਡਕਰ ਸਪੋਰਟਸ ਕਲੱਬ ਧੁਦਿਆਲ ਵਲੋਂ ਪਹਿਲੀ ਫੁੱਟਬਾਲ ਲੀਗ ਸੰਪੰਨ

ਪੰਡੋਰੀ ਨਿੱਝਰਾਂ ਨੂੰ ਹਰਾ ਕੇ ਪਿੰਡ ਕੌਹਜਾ ਦੀ ਟੀਮ ਰਹੀ ਜੇਤੂ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ):– ਡਾ. ਬੀ ਆਰ ਅੰਬੇਡਕਰ ਸਪੋਰਟਸ ਕਲੱਬ ਧੁਦਿਆਲ ਵਲੋਂ ਪਹਿਲੀ ਫੁੱਟਬਾਲ ਲੀਗ ਧੂਮਧਾਮ ਨਾਲ ਕਰਵਾਈ ਗਈ। ਕਲੱਬ ਮੈਂਬਰ ਬੰਟੀ, ਲੱਕੀ, ਅਮਨਾ, ਬੌਬੀ, ਅਵੀ, ਪਵਨ, ਰਾਣਾ, ਸਤਨਾਮ, ਕੁਲਦੀਪ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ। ਇਸ ਫੁੱਟਬਾਲ ਲੀਗ ਵਿਚ 8 ਟੀਮਾਂ ਨੇ ਭਾਗ ਲਿਆ। ਫਾਈਨਲ ਮੁਕਾਬਲਾ ਕੌਹਜਾ ਅਤੇ ਪੰਡੋਰੀ ਨਿੱਝਰਾਂ ਵਿਚਕਾਰ ਹੋਇਆ, ਜਿਸ ਵਿਚ ਕੌਹਜਾ ਦੀ ਟੀਮ ਵਿਨਰ ਟਰਾਫੀ ਦੇ ਕਾਬਜ ਹੋਈ, ਜਿਸ ਨੂੰ 5100/ ਅਤੇ ਸੈਕਿੰਡ ਟੀਮ ਨੂੰ 3100/ ਦੀ ਨਗਦ ਰਾਸ਼ੀ ਨਾਲ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।

ਮੇਜਬਾਨ ਧੁਦਿਆਲ ਦੀ ਟੀਮ ਤੀਜੇ ਸਥਾਨ ਤੇ ਰਹੀ। ਇਨਾਮਾਂ ਦੀ ਵੰਡ ਸਰਪੰਚ ਸਾਬੀ ਹੁੰਦਲ ਅਤੇ ਸਾਬਕਾ ਸਰਪੰਚ ਕੈਪਟਨ ਗੁਰਮੇਲ ਪਾਲ ਸਿੰਘ ਵਲੋਂ ਕੀਤੀ ਗਈ। ਇਸ ਮੌਕੇ ਇੰਜ. ਜੀਤ ਸਿੰਘ, ਡਾ. ਜਸਵੀਰ ਪੰਚ, ਡਾ. ਜਸਪਾਲ ਪੰਚ, ਤਰਲੋਚਨ ਤੋਚੀ ਕੋਟਲਾ, ਸੁਖਵੀਰ ਸਿੰਘ ਸਮੇਤ ਕਈ ਹੋਰ ਹਾਜ਼ਰ ਸਨ। ਇਸ ਮੌਕੇ ਬੁਲਾਰਿਆਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਇਸੇ ਤਰ•ਾਂ ਹੀ ਉਤਸ਼ਾਹਿਤ ਹੋਣ ਦੀ ਪ੍ਰੇਰਨਾ ਕੀਤੀ।

Previous articleਬੈਸਟ ਬਿਫੋਰ ਡੇਟ ਨੂੰ ਦਰਸਾਉਣਾ ਪਹਿਲੀ ਅਕਤੂਬਰ ਤੋ ਲਾਜਮੀ
Next articleਸੁਫ਼ੀ ਲੇਖਕ ਰਾਮ ਜੀ ਦੀ ‘ਤੱਕੀਏ ਤੇਰੀਆਂ ਰਾਹਾਂ’ ਸੂਫ਼ੀ ਪੁਸਤਕ ਦੀ ਘੁੰਡ ਚੁਕਾਈ