ਜਲੰਧਰ: ਡਾ. ਅੰਬੇਡਕਰ ਭਵਨ ਚੈਰੀਟੇਬਲ ਰਿਲਿਜਸ ਟਰੱਸਟ , ਨਵਾਂਸ਼ਹਿਰ ਦੀ ਜਨਰਲ ਬਾਡੀ ਦੀ ਮੀਟਿੰਗ ਟਰੱਸਟ ਦੇ ਪ੍ਰਧਾਨ ਸੋਹਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ. ਮੀਟਿੰਗ ਵਿਚ ਪਿਛਲੇ ਦੋ ਸਾਲਾਂ ਦੀ ਕਾਰਗੁਜਾਰੀ ਅਤੇ ਜਮ੍ਹਾ ਖਰਚ ਦੀ ਰਿਪੋਰਟ ਪੜ੍ਹਨ ਤੋਂ ਬਾਅਦ ਇਸ ਟਰੱਸਟ ਦੇ ਫਾਊਂਡਰ ਟਰੱਸਟੀ, ਉੱਘੇ ਅੰਬੇਡਕਰਵਾਦੀ ਤੇ ਭੀਮ ਪਤ੍ਰਿਕਾ ਦੇ ਸੰਪਾਦਕ ਸ਼੍ਰੀ ਲਾਹੌਰੀ ਰਾਮ ਬਾਲੀ ਨੂੰ ਟਰੱਸਟ ਦੀ ਨਵੀਂ ਕਮੇਟੀ ਦੀ ਚੋਣ ਕਰਾਉਣ ਵਾਸਤੇ ਚੋਣ ਆਬਜ਼ਰਵਰ ਨਿਯੁਕਤ ਕੀਤਾ ਗਿਆ. ਮੌਜੂਦਾ ਕਮੇਟੀ ਭੰਗ ਕੀਤੀ ਗਈ ਅਤੇ ਟਰੱਸਟ ਦੀ ਨਵੀਂ ਕਮੇਟੀ ਦੀ ਚੋਣ ਕਰਾਉਣ ਦੀ ਜਿੰਮੇਦਾਰੀ ਸ਼੍ਰੀ ਲਾਹੌਰੀ ਰਾਮ ਬਾਲੀ ਨੇ ਸੰਭਾਲੀ. ਇਹ ਜਾਣਕਾਰੀ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇਕ ਪ੍ਰੈਸ ਬਿਆਨ ਜਾਰੀ ਕਰਕੇ ਦਿੱਤੀ. ਬਲਦੇਵ ਭਾਰਦਵਾਜ ਨੇ ਕਿਹਾ ਕਿ ਚੋਣ ਵਿਚ ਪ੍ਰਧਾਨ-ਗੋਪਾਲ ਕ੍ਰਿਸ਼ਨ, ਸੀਨੀਅਰ ਵਾਈਸ ਪ੍ਰਧਾਨ-ਦਿਲਬਾਗ ਸਿੰਘ, ਮੀਤ ਪ੍ਰਧਾਨ-ਬੰਸੀ ਲਾਲ, ਸਕੱਤਰ-ਸਤੀਸ਼ ਕੁਮਾਰ, ਕੈਸ਼ੀਅਰ-ਹਰੀ ਕਿਸ਼ਨ, ਜੂਐਂਟ ਸਕੱਤਰ- ਬੀਰਬਲ ਤੱਖੀ, ਪ੍ਰਚਾਰ ਸਕੱਤਰ-ਮਨੋਹਰ ਲਾਲ ਬਾਲੀ, ਸਲਾਹਕਾਰ- ਸੋਹਨ ਸਿੰਘ, ਸੁਲੇਮ ਪੂਰੀ, ਪ੍ਰੇਮ ਮਲਹੋਤਰਾ, ਚੇਤ ਰਾਮ ਰਤਨ ਸਰਬਸੰਮਤੀ ਨਾਲ ਅਗਲੇ ਦੋ ਸਾਲਾਂ ਲਈ ਚੁਣੇ ਗਏ. ਇਸ ਚੋਣ ਪ੍ਰਕਿਰਿਆ 'ਚ ਉਪਰੋਕਤ ਮੇਮ੍ਬਰਾਂ ਤੋਂ ਅਲਾਵਾ ਓ.ਪ. ਲਾਖਾ, ਜੈ ਦੇਵ ਗੋਗਾ, ਸੋਹਨ ਲਾਲ ਦੀਵਾਨਾ, ਡਾ. ਐਲ. ਆਰ. ਬੱਧਣ , ਦੇਵ ਰਾਜ, ਰਾਮ ਸਰੂਪ ਸਹਿਜਲ, ਹੁਸਨ ਲਾਲ, ਪ੍ਰਦੀਪ ਨਾਹਰ, ਕੇਸਰ ਨਾਹਰ, ਮੈਡਮ ਸੋਮਾ ਸਬਲੋਕ, ਰਮੇਸ਼ ਰਾਣੀ ਅਤੇ ਸੰਤੋਸ਼ ਨੇ ਭਾਗ ਲਿਆ.
ਬਲਦੇਵ ਰਾਜ ਭਾਰਦਵਾਜ ਨੇ ਅੱਗੇ ਕਿਹਾ ਕਿ ਮੀਟਿੰਗ ਦੌਰਾਨ ਪੂਰੇ ਹਾਊਸ ਨੇ ਪ੍ਰਵਾਨ ਕੀਤਾ ਕਿ ਟਰੱਸਟ ਵਿਚ ਨਵੀਂ ਮੈਂਬਰਸ਼ਿਪ ਨਾ ਵਧਾਈ ਜਾਵੇ ਸਗੋਂ ਮੌਜੂਦਾ ਮੈਂਬਰਾਂ ਨੂੰ ਉਤਸਾਹਿਤ ਕਰਕੇ ਅੰਬੇਡਕਰ ਮਿਸ਼ਨ ਦੀ ਪੂਰਤੀ ਅਤੇ ਟਰੱਸਟ ਦੀ ਤਰੱਕੀ ਲਈ ਕੰਮ ਕੀਤਾ ਜਾਵੇ. ਜਲੰਧਰ ਤੋਂ ਅੰਬੇਡਕਰ ਮਿਸ਼ਨ ਸੋਸਾਇਟੀ ਦੇ ਜਨਰਲ ਸਕੱਤਰ ਵਰਿੰਦਰ ਕੁਮਾਰ ਅਤੇ ਆਲ ਇੰਡੀਆ ਸਮੇਤ ਸੈਨਿਕ ਦਲ ਪੰਜਾਬ ਯੂਨਿਟ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਟਰੱਸਟ ਦੀ ਨਵੀਂ ਚੁਣੀ ਹੋਈ ਕਮੇਟੀ ਨੂੰ ਮੁਬਾਰਕਬਾਦ ਦਿੱਤੀ. ਸ਼੍ਰੀ ਲਾਹੌਰੀ ਰਾਮ ਬਾਲੀ ਨੇ ਟਰੱਸਟ ਦੇ ਮੈਂਬਰਾਂ ਦਾ ਅੰਬੇਡਕਰ ਮਿਸ਼ਨ ਦੇ ਪ੍ਰਚਾਰ ਦਾ ਕੰਮ ਕਰਨ ਤੇ ਦਸਵੀਂ ਤਕ ਅੰਬੇਡਕਰ ਮਾਡਲ ਸਕੂਲ ਚਲਾਉਣ ਵਾਸਤੇ ਵਧੀਆ ਪ੍ਰਬੰਧ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਹੋਰ ਵਧੀਆ ਢੰਗ ਨਾਲ ਸਮਾਜ ਸੇਵਾ ਕਰਨ ਵਾਸਤੇ ਅਸ਼ੀਰਵਾਦ ਵੀ ਦਿੱਤਾ.
– ਬਲਦੇਵ ਰਾਜ ਭਾਰਦਵਾਜ, ਜਨਰਲ ਸਕੱਤਰ