ਡਾ. ਅੰਬੇਡਕਰ ਦੇ ਬੁੱਤ ’ਤੇ ਫੁੱਲ ਚੜ੍ਹਾਉਣ ਆਏ ਭਾਜਪਾ ਆਗੂ ਘੇਰੇ

ਫਗਵਾੜਾ  (ਸਮਾਜ ਵੀਕਲੀ): ਡਾ. ਅੰਬੇਦਕਰ ਦੀ ਮੂਰਤੀ ’ਤੇ ਹਾਰ ਪਹਿਨਣ ਦੀ ਰਸਮ ਤੋਂ ਪਹਿਲਾਂ ਹੀ ਪੁਲੀਸ ਭਾਜਪਾ ਵਰਕਰਾਂ ਨੂੰ ਬੱਸ ’ਚ ਬਿਠਾ ਕੇ ਸਦਰ ਥਾਣੇ ਲੈ ਗਈ ਜਿੱਥੇ ਪੁੱਜੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਦਖ਼ਲ ਮਗਰੋਂ ਇਨ੍ਹਾਂ ਨੂੰ ਵਾਪਸ ਹਰਗੋਬਿੰਦ ਨਗਰ ਲਿਆ ਕੇ ਹਾਰ ਪੁਆਏ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਦੁੱਗਲ, ਬਲਾਕ ਪ੍ਰਧਾਨ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਹੇਠ ਭਾਜਪਾ ਵਰਕਰ ਡਾ. ਅੰਬੇਡਕਰ ਦੀ ਮੂਰਤੀ ਵੱਲ ਜਾ ਰਹੇ ਸਨ ਤਾਂ ਇਸ ਦੀ ਭਿਣਕ ਪੈਂਦਿਆਂ ਹੀ ਐੱਸਪੀ ਮਨਵਿੰਦਰ ਸਿੰਘ ਦੀ ਅਗਵਾਈ ਹੇਠ ਪਹੁੰਚੀ ਪੁਲੀਸ ਇਨ੍ਹਾਂ ਬੱਸ ’ਚ ਬਿਠਾ ਕੇ ਥਾਣੇ ਲੈ ਗਈ।

ਉੱਥੇ ਪਹੁੰਚੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਹਰ ਇੱਕ ਨੂੰ ਅਧਿਕਾਰ ਹੈ ਕਿ ਉਹ ਡਾ. ਅੰਬੇਡਕਰ ਦੀ ਮੂਰਤੀ ’ਤੇ ਹਾਰ ਪਹਿਨਾ ਸਕਦੇ ਹਨ ਜਿਸ ਮਗਰੋਂ ਭਾਜਪਾ ਵਰਕਰਾਂ ਨੇ ਵਾਪਸ ਜਾ ਕੇ ਮੂਰਤੀ ਨੂੰ ਹਾਰ ਪਾਏ। ਇਸ ਮੌਕੇ ਅੰਬੇਡਕਰ ਸੈਨਾ ਦੇ ਵਰਕਰਾਂ ਨੇ ਦੇ ਪ੍ਰਧਾਨ ਹਰਿਭਜਨ ਸੁਮਨ ਦੀ ਅਗਵਾਈ ਹੇਠ ਨਾਅਰੇਬਾਜ਼ੀ ਕੀਤੀ ਤੇ ਡਾ. ਅੰਬੇਡਕਰ ਦੇ ਬੁੱਘ ਨੂੰ ਪਾਏ ਹਾਰ ਉਤਾਰ ਤੇ ਮੂਰਤੀ ਨੂੰ ਇਸ਼ਨਾਨ ਕਰਵਾਇਆ। ਡੀਐੱਸਪੀ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਦੂਜੀ ਧਿਰ ਨਾਲ ਤਣਾਅ ਹੋਣ ਦੇ ਡਰ ਕਾਰਨ ਭਾਜਪਾ ਵਰਕਰਾਂ ਨੂੰ ਹਿਰਾਸਤ ’ਚ ਲਿਆ ਗਿਆ ਸੀ ਤੇ ਬਾਅਦ ’ਚ ਇਨ੍ਹਾਂ ਨੂੰ ਛੱਡ ਦਿੱਤਾ ਗਿਆ ਹੈ।

Previous articleਪੁਲੀਸ ਹਿਰਾਸਤ ’ਚ ਰਹੇ ਵਿਅਕਤੀ ਦੀ ਮਗਰੋਂ ਹਸਪਤਾਲ ਵਿੱਚ ਮੌਤ
Next articleਤਿਉਹਾਰਾਂ ਦੌਰਾਨ ਭਾਰਤ ਵਾਸੀ ਦੇਸ਼ ਵਿੱਚ ਤਿਆਰ ਉਤਪਾਦਾਂ ਨੂੰ ਤਰਜੀਹ ਦੇਣ: ਮੋਦੀ ਦੇ ਮਨ ਕੀ ਬਾਤ