
ਜਲੰਧਰ, (ਸਮਾਜ ਵੀਕਲੀ)- ਅੱਜ 6 ਦਸੰਬਰ 2020 ਨੂੰ ਭਾਰਤ ਰਤਨ ਡਾ. ਅੰਬੇਡਕਰ ਜੀ ਦੀ ਚਰਣ-ਛੋਹ ਪ੍ਰਾਪਤ ਇਤਿਹਾਸਕ ਭੂਮੀ ਅੰਬੇਡਕਰ ਭਵਨ ਵਿਖੇ, ਅੰਬੇਡਕਰ ਭਵਨ ਟਰੱਸਟ ਵੱਲੋਂ, ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ ਅਤੇ ਸਮਤਾ ਸੈਨਿਕ ਦਲ ਦੇ ਸਹਿਯੋਗ ਨਾਲ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ 65 ਵੇਂ ਪਰਿਨਿਰਵਾਣ ਦਿਵਸ ਤੇ ਕਰੋਨਾ ਮਹਾਮਾਰੀ ਨੂੰ ਧਿਆਨ ਵਿਚ ਰੱਖਦਿਆਂ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਥਾਨਕ ਐਮ.ਐਲ.ਏ. ਸ਼੍ਰੀ ਸੁਸ਼ੀਲ ਰਿੰਕੂ ਬਤੌਰ ਮੁਖ ਮਹਿਮਾਨ ਸ਼ਾਮਲ ਹੋਏ. ਸ਼੍ਰੀ ਰਿੰਕੂ ਨੇ ਕਿਹਾ ਅੱਸੀਂ ਸਾਰੇ ਭਾਰਤੀ ਬਾਬਾ ਸਾਹਿਬ ਦੇ ਰਿਣੀ ਹਨ ਕਿ ਉਨ੍ਹਾਂ ਨੇ ਵੱਖ-ਵੱਖ ਧਰਮਾਂ, ਜਾਤਾਂ, ਫਿਰਕਿਆਂ, ਸੱਭਿਆਚਾਰਾਂ ਅਤੇ ਸੈਂਕੜੇ ਰਿਆਸਤਾਂ ਵਿਚ ਵੰਡੇ ਹੋਏ ਭਾਰਤ ਨੂੰ ਸੈਕੂਲਰ ਤੇ ਲੋਕ-ਕਲਿਆਣਕਾਰੀ ਸੰਵਿਧਾਨ ਦੀ ਸਿਰਜਣਾ ਕਰਕੇ ਇੱਕ ਲੜੀ ਵਿਚ ਪਰੋਣ ਦਾ ਸ਼ਲਾਘਾਯੋਗ ਬਹੁਮੁੱਲਾ ਕਾਰਜ ਕੀਤਾ ਹੈ. ਇਹੀ ਕਾਰਨ ਹੈ ਕਿ ਅੱਜ ਪੂਰਾ ਵਿਸ਼ਵ ਬਾਬਾ ਸਾਹਿਬ ਦੀ ਮਹਾਨ ਵਿਦਵਤਾ ਨੂੰ ਮਾਨਤਾ ਦਿੰਦਾ ਹੈ. ਅੰਬੇਡਕਰ ਭਵਨ ਦੇ ਸੰਸਥਾਪਕ ਟਰੱਸਟੀ ਸ਼੍ਰੀ ਲਾਹੌਰੀ ਰਾਮ ਬਾਲੀ, ਕਾਰਜਕਾਰੀ ਚੇਅਰਮੈਨ ਡਾ. ਰਾਮ ਲਾਲ ਜੱਸੀ ਅਤੇ ਜਨਰਲ ਸਕੱਤਰ ਡਾ. ਜੀ. ਸੀ. ਕੌਲ ਨੇ ਆਪਣੇ ਭਾਸ਼ਣਾਂ ਵਿਚ ਕਿਹਾ ਹੈ ਕਿ ਡਾ. ਅੰਬੇਡਕਰ ਭਾਰਤੀ ਔਰਤ ਤੇ ਅਛੂਤਾਂ ਨੂੰ ਸਦੀਆਂ ਦੀ ਗੁਲਾਮੀ ਤੋਂ ਆਜ਼ਾਦ ਕਰਾਉਣ ਵਾਲੇ ਮਹਾਨ ਸਮਾਜਿਕ ਇਨਕਲਾਬੀ ਅਤੇ ਇਨ੍ਹਾਂ ਦੇ ਅਧਿਕਾਰਾਂ ਦੀ ਬਹਾਲੀ ਦੇ ਚੈੰਪੀਅਨ ਸਨ. ਡਾ. ਅੰਬੇਡਕਰ ਨੇ ਭਾਰਤੀ ਸੰਵਿਧਾਨ ਅਤੇ ਹਿੰਦੂ ਕਦੇ ਬਿੱਲ ਦੀ ਸਿਰਜਣਾ ਕਰਕੇ ਔਰਤ ਸਮੇਤ ਹਰ ਭਾਰਤੀ ਨੂੰ ਬਰਾਬਰ ਦੇ ਅਧਿਕਾਰ ਪ੍ਰਦਾਨ ਕੀਤੇ. ਰਿਜ਼ਰਵ ਬੈਂਕ ਦੀ ਸਥਾਪਨਾ, ਸੁਤੰਤਰ ਚੋਣ ਕਮਿਸ਼ਨ ਅਤੇ ਨਿਆਂਪਾਲਿਕਾ , ਹਰ ਬਲਾਗ ਨੂੰ ਚੋਣ ਲੜਨ ਅਤੇ ਹਰ ਇੱਕ ਨੂੰ ਸਿਖਿਆ ਪ੍ਰਾਪਤੀ ਦਾ ਅਧਿਕਾਰ ਦੇ ਕੇ ਬਾਬਾ ਸਾਹਿਬ ਨੇ ਨਵੀਂ ਕ੍ਰਾਂਤੀਦਾ ਆਗਾਜ਼ ਕੀਤਾ. ਬੁਲਾਰਿਆਂ ਨੇ ਇਸ ਗੱਲ ਤੇ ਦੁੱਖ ਪ੍ਰਗਟ ਕੀਤਾ ਕਿ ਸੰਵਿਧਾਨ ਦੇ ਲਾਗੂ ਹੋਣ ਤੋਂ ੭੦ ਸਾਲ ਬਾਦ ਵੀ ਸਰਕਾਰਾਂ ਦੀ ਬੇਰੁਖੀ ਦੇ ਕਾਰਨ ਦੇਸ਼ ਵਿਚੋਂ ਗਰੀਬੀ, ਅਨਪੜਤਾ , ਭੁੱਖ -ਮਰੀ, ਬੇਰੁਜ਼ਗਾਰੀ ਅਤੇ ਨੌਜਵਾਨ ਵਰਗ ਵਿਚ ਆਈ ਨਿਰਾਸ਼ਾ ਨੂੰ ਦੂਰ ਨਹੀਂ ਕੀਤਾ ਗਿਆ, ਜਿਸ ਕਾਰਨ ਅੱਜ ਦੇਸ਼ ਅਨੇਕ ਸਮੱਸਿਆਵਾਂ ਨਾਲ ਜੂਝ ਰਿਹਾ ਹੈ. ਦੇਸ਼ ਵਿਚ ਫੈਲਾਈ ਜਾ ਰਹੀ ਰੂੜ੍ਹੀਵਾਦੀ,ਫਿਰਕੂ, ਅੰਧਵਿਸ਼ਵਾਸ ਅਤੇ ਗੈਰ-ਸੰਵਿਧਾਨਿਕ ਸੋਚ ਦੀ ਨਿੰਦਾ ਕਰਦਿਆਂ ਸਾਰੇ ਬੁਲਾਰਿਆਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਡਾ. ਅੰਬੇਡਕਰ ਦੇ ਸੁਪਨਿਆਂ ਅਨੁਕੂਲ ਸਮਤਾ , ਸੁਤੰਤਰਤਾ, ਸਾਂਝੀਵਾਲਤਾ, ਸਦਭਾਵਨਾ ਅਤੇ ਸੁਹਿਰਦਤਾ ਵਾਲੇ ਸਮਾਜ ਦੀ ਉਸਾਰੀ ਕਰਕੇ ਹੀ ਭਾਰਤ ਪ੍ਰਗਤੀ ਮਾਰਗ ‘ਤੇ ਅੱਗੇ ਵੱਧ ਸਕਦਾ ਹੈ.
ਇਸ ਸਮਾਗਮ ਵਿਚ ਡਾ.ਅੰਬੇਡਕਰ ਭਵਨ ਦੇ ਟਰੱਸਟੀਆਂ ਸਰਵ ਸ਼੍ਰੀ ਬਲਦੇਵ ਰਾਜ ਭਾਰਦਵਾਜ, ਪ੍ਰੋ. ਸੋਹਨ ਲਾਲ (ਸਾਬਕਾ ਡੀ.ਪੀ.ਆਈ.,ਕਾਲਿਜਾਂ), ਡਾ. ਰਾਹੁਲ, ਡਾ. ਟੀ. ਐੱਲ . ਸਾਗਰ,, ਹਰਮੇਸ਼ ਜੱਸਲ, ਚਰਨ ਦਾਸ ਸੰਧੂ, ਸਮਤਾ ਸੈਨਿਕ ਦਲ ਪੰਜਾਬ ਇਕਾਈ ਦੇ ਪ੍ਰਧਾਨ ਜਸਵਿੰਦਰ ਵਰਿਆਣਾ, ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ ਦੇ ਪ੍ਰਧਾਨ ਮੈਡਮ ਸੁਦੇਸ਼ ਕਲਿਆਣ, ਵਰਿੰਦਰ ਕੁਮਾਰ, ਚੌਧਰੀ ਹਰੀ ਰਾਮ, ਐਡਵੋਕੇਟ ਕੁਲਦੀਪ ਭੱਟੀ, ਚਮਨ ਦਾਸ ਸਾਂਪਲਾ, ਪਰਮ ਦਾਸ ਹੀਰ, ਚਰਨਜੀਤ ਸਿੰਘ, ਐੱਮ ਆਰ ਸੱਲ੍ਹਣ, ਮਲਕੀਤ ਖਾਂਬਰਾ, ਅੰਬੈਸਡਰ ਰਮੇਸ਼ ਚੰਦਰ, ਮਦਨ ਲਾਲ, ਸੇਵਾ ਸਿੰਘ, ਰਾਮ ਲਾਲ ਦਾਸ, ਰੂਪ ਲਾਲ, ਚਰਨਜੀਤ ਕੌਲ, ਅਸ਼ਵਨੀ ਕੁਮਾਰ ਜੱਸਲ, ਮਨੋਹਰ ਲਾਲ (ਇੰਸਪੈਕਟਰ), ਦੇਵ ਰਾਜ ਨੱਯਰ, ਦਲਜੀਤ ਸਿੰਘ (ਸਾਬਕਾ ਡੀ.ਐੱਸ ਪੀ), ਤਰਸੇਮ ਸਿੰਘ ਲਾਖੋਤਰਾ (ਕਾਉੰਸਲਰ), ਐਡਵੋਕੇਟ ਮਧੂ ਰਚਨਾ, ਐਡਵੋਕੇਟ ਰਾਜਿੰਦਰ ਪਾਲ ਬੋਪਾਰਾਏ, ਮੁਲਖ ਰਾਜ, ਓਮ ਪ੍ਰਕਾਸ਼ ਜੱਸਲ, ਰਾਮ ਪ੍ਰਕਾਸ਼ ਖਾਮੋਸ਼, ਐਡਵੋਕੇਟ ਪ੍ਰਿਤਪਾਲ ਸਿੰਘ, ਮੋਹਨ ਲਾਲ ਫਿਲੋਰੀਆ, ਐਡਵੋਕੇਟ ਪ੍ਰਿਤਪਾਲ ਸਿੰਘ, ਪ੍ਰੋ. ਤੀਰਥ ਬਸਰਾ, ਜਗਦੀਸ਼ ਦੀਸ਼ਾ ਹਾਜਰ ਸਨ.
ਸ਼ਰਧਾਂਜਲੀ ਸਮਾਰੋਹ ਵਿਚ ਇਕੱਤਰ ਜਨ ਸਮੂਹ ਵੱਲੋਂ ਹੇਠ ਲਿਖੇ ਮਤੇ ਪਾਸ ਕੀਤੇ ਗਏ:
1. ਸੰਵਿਧਾਨ ਦੇ ਆਰਟੀਕਲ ੪੬ ਅਨੁਸਾਰ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨ ਜਾਤੀਆਂ ਦੇ ਆਰਥਿਕ ਤੇ ਵਿਦਿਅਕ ਹਿਤਾਂ ਦੀ ਰੱਖਿਆ ਕਰਨ ਦੀ ਜਿੰਮੇਵਾਰੀ ਕੇਂਦਰੀ ਸਰਕਾਰ ਦੀ ਹੈ ਇਨ੍ਹਾਂ ਵਰਗਾਂ ਨੂੰ ਵਜੀਫੇ ਦੇਣ ਦੀ ਯੋਜਨਾ ਬਣਾਈ ਗਈ ਸੀ .ਇਸ ਦੀ ਪੂਰਤੀ ਲਈ ਕੇਂਦਰੀ ਸਰਕਾਰ ਵੱਲੋਂ ਉਪਰੋਕਤ ਵਰਗਾਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਗਈ ਸੀ,ਜਿਸਨੂੰ ਮੌਜੂਦਾ ਸਰਕਾਰ ਵੱਲੋਂ ਖ਼ਤਮ ਕਰਕੇ ਇਨ੍ਹਾਂ ਵਰਗਾਂ ਦੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਗਿਆ ਹੈ. ਅੱਜ ਬਾਬਾ ਸਾਹਿਬ ਦੇ ੬੫ ਵੇਂ ਪਰੀ ਨਿਰਵਾਣ ਦਿਵਸ ਮੌਕੇ ਇਕੱਤਰ ਹੋਏ ਜਨ ਸਮੂਹ ਵੱਲੋਂ ਇਸ ਸਕੀਮ ਨੂੰ ਬੰਦ ਕਰਨ ਦੀ ਸਖਤ ਨਿੰਦਾ ਕੀਤੀ ਜਾਂਦੀ ਹੈ, ਸਕੀਮ ਨੂੰ ਦੋਬਾਰਾ ਲਾਗੂ ਕਰਨ ਦੀ ਪੁਰਜ਼ੋਰ ਮੰਗ ਕੀਤੀ ਜਾਂਦੀ ਹੈ.
2. ਕੇਂਦਰ ਸਰਕਾਰ ਵੱਲੋਂ ਜਬਰੀ ਤੌਰ ਤੇ ਪਾਸ ਕੀਤੇ ਗਏ ਖੇਤੀਬਾੜੀ ਨਾਲ ਸੰਬੰਧਤ ਤਿੰਨ ਕਾਲੇ ਕਨੂੰਨ ਵਾਪਸ ਲੈਣ ਲਈ ਭਾਰਤ ਦੇ ਸਮੂਹ ਕਿਸਾਨਾਂ – ਕਿਰਤੀਆਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਦਾ ਪੁਰਜ਼ੋਰ ਸਮਰਥਨ ਕੀਤਾ ਜਾਂਦਾ ਹੈ. ਸ਼ਾਂਤਮਈ ਅੰਦੋਲਨਕਾਰੀਆਂ ਉੱਪਰ ਠੰਡ ਸਮੇਂ ਠੰਡੇ ਪਾਣੀ ਦੀਆਂ ਬੌਛਾਰਾਂ ਮਾਰਨ, ਲਾਠੀਚਾਰਜ ਕਰਨ ਅਤੇ ਅਥਰੂ ਗੈਸ ਛੱਡੇ ਜਨ ਦੀ ਸਖਤ ਨਿਖੇਧੀ ਕੀਤੀ ਜਾਂਦੀ ਹੈ ਅਤੇ ਮੰਗ ਕੀਤੀ ਜਾਂਦੀ ਹੈ ਕਿ ਕੇਂਦਰੀ ਸਰਕਾਰ ਇਨ੍ਹਾਂ ਕਨੂੰਨ ਨੂੰ ਤੁਰੰਤ ਵਾਪਸ ਲਵੇ.
3. ਕੁਝ ਪ੍ਰਾਂਤਾਂ ਦੀਆਂ ਸਰਕਾਰਾਂ ਵੱਲੋਂ ਕਦੀ ਲਾਵ ਜਹਾਦ ਅਤੇ ਕਦੀ ਹੋਰ ਨਾ-ਨਾ ਪ੍ਰਕਾਰ ਦੇ ਢੌਂਗਾਂ ਨਾਲ, ਸਰਕਾਰੀ ਤਾਕਤ ਦੀ ਦੁਰਵਰਤੋਂ ਕਰਦੇ ਹੋਏ ਸਮਾਜਿਕ ਤਾਣੇ-ਬਾਣੇ ਨੂੰ ਉਲਝਾਇਆ ਜਾ ਰਿਹਾ ਹੈ. ਸਿੱਟੇ ਵਜੋਂ ਖਾਨਾਜੰਗੀ ਦੇ ਹਾਲਾਤ ਪੈਦਾ ਹੋਣ ਦਾ ਡਰ ਹੈ. ਇਸ ਰੂੜ੍ਹੀਵਾਦੀ ਅਤੇ ਫਿਰਕੂ ਸੋਚ ਦੀ ਘੋਰ ਨਿੰਦਾ ਕੀਤੀ ਜਾਂਦੀ ਹੈ.
ਡਾ. ਜੀ. ਸੀ. ਕੌਲ
ਜਨਰਲ ਸਕੱਤਰ, ਅੰਬੇਡਕਰ ਭਵਨ ਟਰੱਸਟ (ਰਜਿ.)
ਮੋਬਾਈਲ: 94632 23223


