ਡਾਕਟਰ ’ਤੇ ਕਾਤਲਾਨਾ ਹਮਲੇ ਦੇ ਰੋਸ ਵਜੋਂ ਹੜਤਾਲ

ਮੋਗਾ (ਸਮਾਜ ਵੀਕਲੀ) : ਇੱਥੇ ਸਰਕਾਰੀ ਡਾਕਟਰਾਂ ਦੀ ਜਥੇਬੰਦੀ ਪੀਸੀਐੱਮਐੱਸ ਐਸੋਸੀਏਸ਼ਨ ਨੇ ਅੰਮ੍ਰਿਤਸਰ ਵਿੱਚ ਮੈਡੀਕਲ ਅਫ਼ਸਰ ਡਾ. ਭਵਨੀਤ ਸਿੰਘ ’ਤੇ ਹੋਏ ਕਾਤਲਾਨਾ ਹਮਲੇ ਦੇ ਰੋਸ ਵਜੋਂ 10 ਤੋਂ 12 ਵਜੇ ਓਪੀਡੀ ਸੇਵਾਵਾਂ ਠੱਪ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਐਲਾਨ ਕੀਤਾ ਗਿਆ ਕਿ ਜਿੰਨਾ ਚਿਰ ਹਸਪਤਾਲਾਂ ਵਿੱਚ ਸੁਰੱਖਿਆ ਮੁਲਾਜ਼ਮ ਤਾਇਨਾਤ ਨਹੀਂ ਕੀਤੇ ਜਾਂਦੇ, ਉੱਨਾ ਚਿਰ ਰਾਤ ਨੂੰ ਕੋਈ ਮੈਡੀਕਲ ਲੀਗਲ ਪਰਚਾ ਆਦਿ ਜਾਂ ਕੰਮ ਨਹੀਂ ਕੀਤਾ ਜਾਵੇਗਾ।

ਇਸ ਮੌਕੇ ਜਥੇਬੰਦੀ ਦੇ ਸੂਬਾਈ ਪ੍ਰਧਾਨ ਡਾ. ਗਗਨਦੀਪ ਸਿੰਘ ਅਤੇ ਜਨਰਲ ਸਕੱਤਰ ਡਾ. ਇੰਦਰਬੀਰ ਸਿੰਘ ਗਿੱਲ ਨੇ ਡਾ. ਭਵਨੀਤ ਸਿੰਘ ’ਤੇ ਹੋਏ ਹਮਲੇ ਦੀ ਨਿਖ਼ੇਧੀ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਿਵਲ ਹਸਪਤਾਲਾਂ ਦੀ ਓਪੀਡੀ ਅਤੇ ਐਮਰਜੈਂਸੀ ਵਾਰਡਾਂ ਦੇ ਅੱਗੇ ਮੈਟਲ ਡਿਟੈਕਟਰ ਅਤੇ 24 ਘੰਟੇ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਜਾਣ।

Previous articleਕਾਰਪੋਰੇਟ ਪੱਖੀ ਨੀਤੀਆਂ ਖ਼ਿਲਾਫ਼ ਗਰਜੇ ਮਜ਼ਦੂਰ, ਮੁਲਾਜ਼ਮ ਅਤੇ ਕਿਸਾਨ
Next articleSpring in Kashmir oscillates between snow and bloom