ਗੋਆ ਦੇ ਡਿਪਟੀ ਸਪੀਕਰ ਮਾਈਕਲ ਲੋਬੋ ਨੇ ਕਿਹਾ ਹੈ ਕਿ ਮੁੱਖ ਮੰਤਰੀ ਮਨੋਹਰ ਪਰੀਕਰ ਦਾ ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਿਹਤ ’ਚ ਸੁਧਾਰ ਦੀ ਉਮੀਦ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਸ੍ਰੀ ਪਰੀਕਰ ਜਿਉਂਦੇ ਹਨ, ਉਸ ਸਮੇਂ ਤਕ ਭਾਜਪਾ ਦੀ ਅਗਵਾਈ ਹੇਠਲੀ ਗਠਜੋੜ ਸਰਕਾਰ ਦੀ ਲੀਡਰਸ਼ਿਪ ’ਚ ਬਦਲਾਅ ਦੀ ਕੋਈ ਸੰਭਾਵਨਾ ਨਹੀਂ ਹੈ। ਉਧਰ ਕੇਂਦਰੀ ਮੰਤਰੀ ਸ੍ਰੀਪਦ ਨਾਇਕ ਅਤੇ ਸੂਬਾ ਮੰਤਰੀ ਵਿਜੈ ਸਰਦੇਸਾਈ ਨੇ ਅੱਜ ਮੁੱਖ ਮੰਤਰੀ ਮਨੋਹਰ ਪਰੀਕਰ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਸ੍ਰੀ ਪਰੀਕਰ ਦੀ ਹਾਲਤ ਨਾਜ਼ੁਕ ਹੈ ਪਰ ਸਥਿਰ ਹੈ। ਕਾਂਗਰਸ ਨੇ ਅੱਜ ਗੋਆ ਵਿਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਦਿਆਂ ਆਖਿਆ ਹੈ ਕਿ ਭਾਜਪਾ ਵਿਧਾਇਕ ਫਰਾਂਸਿਸ ਡਿਸੂਜ਼ਾ ਦੀ ਮੌਤ ਤੋਂ ਬਾਅਦ ਮਨੋਹਰ ਪਰੀਕਰ ਸਰਕਾਰ ਨੇ ਵਿਧਾਨ ਸਭਾ ਵਿਚ ਆਪਣਾ ਬਹੁਮਤ ਗੁਆ ਲਿਆ ਹੈ।
INDIA ਡਾਕਟਰਾਂ ਨੂੰ ਪਰੀਕਰ ਦੀ ਸਿਹਤ ’ਚ ਸੁਧਾਰ ਦੀ ਉਮੀਦ ਨਹੀਂ: ਲੋਬੋ