ਡਾਕਟਰਾਂ ਦੀਆਂ ਖਾਲੀ ਅਸਾਮੀਆਂ ਨਾ ਭਰੀਆਂ ਤਾਂ ਆਜ਼ਾਦੀ ਦਿਹਾੜੇ ਫੂਕਾਂਗੇ ਪ੍ਰਸ਼ਾਸਨ ਦੇ ਪੁਤਲੇ – ਸ਼ਿਵ ਸੈਨਾ ਬਾਲ ਠਾਕਰੇ

ਨੰਬਰਦਾਰ ਯੂਨੀਅਨ ਅਤੇ ਸਮਾਜ ਸੇਵੀ ਸੰਸਥਾਵਾਂ ਦੇਣਗੀਆਂ ਸਮਰਥਨ – ਅਸ਼ੋਕ ਸੰਧੂ ਨੰਬਰਦਾਰ
ਨੂਰਮਹਿਲ – (ਹਰਜਿੰਦਰ ਛਾਬੜਾ) ਨੂਰਮਹਿਲ ਇਲਾਕੇ ਦੇ 84 ਪਿੰਡਾਂ ਦੇ ਲੋਕਾਂ ਦੀ ਸੇਵਾ ਵਿੱਚ ਕਰੋੜਾਂ ਰੁਪਏ ਦੀ ਬਿਲਡਿੰਗ ਵਿੱਚ ਬਣਿਆ 30 ਬੈਡ ਵਾਲਾ ਨੂਰਮਹਿਲ ਦਾ ਸਰਕਾਰੀ ਹਸਪਤਾਲ ਡਾਕਟਰਾਂ, ਨਰਸਾਂ ਅਤੇ ਆਧੁਨਿਕ ਮਸ਼ੀਨਾਂ ਦੀ ਘਾਟ ਹੋਣ ਕਾਰਣ ਲੋਕਾਂ ਦੀ ਜਾਨ ਦਾ ਖੌ ਬਣਿਆ ਹੋਇਆ ਹੈ। ਇਲਾਕੇ ਦੀਆਂ ਧੀਆਂ ਭੈਣਾਂ ਪ੍ਰਸ਼ਾਸਨ ਦੇ ਚੁੱਪੀ ਧਾਰਣ, ਲਾਪਰਵਾਹੀ ਅਤੇ ਅਣਦੇਖੀ ਕਾਰਣ ਜਣੇਪੇ ਸਮੇਂ ਅਤੇ ਹੋਰ ਮਰੀਜ਼ ਕਿਸੇ ਪ੍ਰਕਾਰ ਦੇ ਅਪਰੇਸ਼ਨ ਦੀ ਸੁਵਿਧਾ ਨਾ ਹੋਣ ਕਾਰਣ ਹਸਪਤਾਲ ਪਹੁੰਚਕੇ ਵੀ ਤੜਪਦੇ ਕੁਰਲਾਂਦੇ ਰਹਿੰਦੇ ਹਨ, ਜੋ ਇਹ ਅੱਖੀਂ ਦੇਖਕੇ ਬਰਦਾਸ਼ਤ ਤੋਂ ਬਾਹਰ ਹੈ। ਪੰਜਾਬ ਸਰਕਾਰ ਵੱਲੋਂ ਤਾਂ ਲੋਕਾਂ ਨੂੰ ਵਧੀਆ ਇਲਾਜ਼ ਮੁਹਈਆ ਕਰਨ ਸੰਬੰਧੀ ਕਈ ਤਰਾਂ ਦੀਆਂ ਸੁੱਖ ਸਹੂਲਤਾਂ ਜਾਰੀ ਹਨ ਪਰ ਸਰਕਾਰੀ ਕੁਰਸੀਆਂ ਤੇ ਬੈਠੇ ਸਰਕਾਰ ਦੇ ਨੁਮਾਇੰਦੇ ਕੁੰਭਕਰਨ ਦੀ ਨੀਂਦ ਸੁੱਤੇ ਪਏ ਹਨ। ਸੋ ਇਹ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਜੇਕਰ 15 ਅਗਸਤ ਤੋਂ ਪਹਿਲਾਂ ਪਹਿਲਾਂ ਅਪਰੇਸ਼ਨ ਕਰਨ ਵਾਲੇ ਅਤੇ ਹੋਰ ਡਾਕਟਰ ਆਦਿ ਨਿਯੁਕਤ ਨਹੀਂ ਕੀਤੇ ਗਏ ਤਾਂ ਸ਼ਿਵ ਸੈਨਾ ਬਾਲ ਠਾਕਰੇ ਦੇ ਐਲਾਨ ਮੁਤਾਬਕ ਆਜ਼ਾਦੀ ਦਿਹਾੜੇ ਮੌਕੇ ਪ੍ਰਸ਼ਾਸਨ ਦਾ ਪੁਤਲਾ ਫੂਕਣ ਪ੍ਰਦਰਸ਼ਨ ਮੌਕੇ ਨੰਬਰਦਾਰ ਯੂਨੀਅਨ ਵੱਲੋਂ ਪੂਰਾ ਪੂਰਾ ਸਮਰਥਨ ਕੀਤਾ ਜਾਵੇਗਾ। ਇਹਨਾਂ ਗੱਲਾਂ ਦਾ ਪ੍ਰਗਟਾਵਾ ਨੰਬਰਦਾਰ ਯੂਨੀਅਨ ਜ਼ਿਲਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਪੱਤਰਕਾਰਾਂ ਸਾਹਮਣੇ ਭਾਵੁਕਤਾ ਨਾਲ ਕੀਤਾ। ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਜਲੰਧਰ ਰੂਰਲ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਲਾ ਨੇ ਕਿਹਾ ਅਸੀਂ ਬੀਤੇ ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਾਂ, ਹਸਪਤਾਲ ਦੀ ਬੁਰੀ ਹਾਲਤ ਦਾ ਵਰਨਣ ਅਖਵਾਰਾਂ ਅਤੇ ਮੀਡੀਆ ਰਾਹੀਂ ਵੀ ਕਈ ਵਾਰ ਹੋ ਚੁੱਕਿਆ ਹੈ ਪਰ ਕਿਸੇ ਵੀ ਸਰਕਾਰੀ – ਗੈਰ ਸਰਕਾਰੀ ਪ੍ਰਤੀਨਿਧੀ ਤੇ ਲੋਕਾਂ ਦੇ ਦੁੱਖ ਦਰਦ ਦਾ ਕੋਈ ਅਸਰ ਨਹੀਂ ਹੋਇਆ, ਇਸ ਕਰਕੇ ਅਸੀਂ ਆਪਣੀ ਟੀਮ ਦੇ ਆਗੂਆਂ ਸੰਦੀਪ ਤੱਕਿਆਰ ਜ਼ਿਲਾ ਮੀਤ ਪ੍ਰਧਾਨ ਜਲੰਧਰ ਰੂਰਲ, ਮੁਨੀਸ਼ ਕੁਮਾਰ ਜ਼ੋਨ ਇੰਚਾਰਜ ਨਕੋਦਰ, ਸਾਹਿਲ ਮੈਹਨ ਸਿਟੀ ਪ੍ਰਧਾਨ ਨੂਰਮਹਿਲ, ਗੁਰਪ੍ਰੀਤ ਸਿੰਘ ਸਿਟੀ ਮੀਤ ਪ੍ਰਧਾਨ ਨੂਰਮਹਿਲ ਸਮੇਤ ਹੋਰ ਸਾਥੀਆਂ ਦੇ ਨਾਲ 15 ਅਗਸਤ ਨੂੰ ਪੁਤਲਾ ਫੂਕ ਪ੍ਰਦਰਸ਼ਨ ਜਰੂਰ ਕਰਾਂਗੇ।
                    ਇਹ ਪ੍ਰਦਰਸ਼ਨ “ਮਿਸ਼ਨ ਤੰਦਰੁਸਤ ਨੂਰਮਹਿਲ” ਦੇ ਪ੍ਰੋਗਰਾਮ ਅਧੀਨ ਕੀਤਾ ਜਾਵੇਗਾ। ਪ੍ਰਸ਼ਾਸਨ ਨੂੰ ਪ੍ਰਤੀਦਿਨ ਜਾਗਰੂਕ ਕਰਨ ਸੰਬੰਧੀ ਹਸਪਤਾਲ ਵਿੱਚ ‘ਫਲੈਕਸ ਬੋਰਡ” ਵੀ ਲਗਾ ਦਿੱਤੇ ਹਨ।
ਇਸ “ਮਿਸ਼ਨ ਤੰਦਰੁਸਤ ਨੂਰਮਹਿਲ” ਦੇ ਸੰਘਰਸ਼ ਮੌਕੇ ਨਵੀਂ ਸੋਚ ਸੰਸਥਾ ਦੇ ਆਗੂ ਰਵਨੀਤ ਭਾਰਦਵਾਜ, ਰਵਿੰਦਰ ਭਾਰਦਵਾਜ, ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੇ ਜਨਰਲ ਸਕੱਤਰ ਸ਼ਰਨਜੀਤ ਸਿੰਘ, ਵਿਸ਼ੇਸ਼ ਸਕੱਤਰ ਬਬਿਤਾ ਸੰਧੂ, ਕੈਸ਼ੀਅਰ ਰਾਮ ਮੂਰਤੀ ਜਗਪਾਲ, ਸੀ.ਮੀਤ ਪ੍ਰਧਾਨ ਹਰੀਸ਼ ਮੈਹਨ, ਸਲਾਹਕਾਰ ਓਮ ਪ੍ਰਕਾਸ਼ ਜੰਡੂ, ਸੁਭਾਸ਼ ਢੰਡ, ਵਰਿੰਦਰ ਕੋਹਲੀ ਗੋਲਡੀ, ਕੋਆਰਡੀਨੇਟਰ ਦਿਨਕਰ ਸੰਧੂ, ਨੰਬਰਦਾਰ ਯੂਨੀਅਨ ਦੇ ਪੀ.ਆਰ.ਓ ਜਗਨ ਨਾਥ ਚਾਹਲ, ਕ੍ਰਮਵਾਰ ਮਾਣਮੱਤੇ ਨੰਬਰਦਾਰ ਮਹਿੰਦਰ ਸਿੰਘ ਨਾਹਲ, ਅਜੀਤ ਰਾਮ ਤਲਵਣ, ਭਜਨ ਲਾਲ ਪਬਮਾਂ, ਤਰਸੇਮ ਲਾਲ ਉੱਪਲ ਖਾਲਸਾ, ਹਰਭਜਨ ਸਿੰਘ ਭੰਡਾਲ ਬੂਟਾ, ਗੁਰਦੇਵ ਚੰਦ ਭੱਲੋਵਾਲ, ਗੁਰਜੀਤ ਸਿੰਘ, ਮਹਿੰਦਰ ਸਿੰਘ ਉੱਪਲ ਜਾਗੀਰ ਤੋਂ ਇਲਾਵਾ ਰਾਮਾ ਡਰਾਮਾਟਿਕ ਦੇ ਪ੍ਰਧਾਨ ਭੂਸ਼ਣ ਲਾਲ ਸ਼ਰਮਾ, ਸੀਤਾ ਰਾਮ ਸੋਖਲ, ਕੇ.ਪੀ. ਸਿੰਘ ਦੋਸਾਂਝ, ਗੌਰਵ ਠੁਕਰਾਲ, ਪੁਨੀਤ ਸੇਤੀਆ, ਮੰਗਾ ਟੇਲਰ, ਸਤੀਸ਼ ਕੁਮਾਰ, ਪਵਨ ਟੇਲਰ, ਮਨਦੀਪ ਮਹਿਰਾ, ਗੋਰਾ ਸ਼ਾਦੀਪੁਰ, ਕਾਕਾ ਨੂਰਮਹਿਲ, ਮਨੀਸ਼ ਕੁਮਾਰ, ਮਨੋਜ ਕੁਮਾਰ ਤੋਂ ਇਲਾਵਾ ਹੋਰ ਸ਼ਹਿਰ ਦੇ ਵਿਕਾਸ ਪ੍ਰਤੀ ਪਵਿੱਤਰ ਭਾਵਨਾ ਰੱਖਣ ਵਾਲੇ ਨਾਗਰਿਕ ਹਾਜ਼ਿਰ ਸਨ ਜਿਨ੍ਹਾਂ ਨੇ ਲੋਕਾਂ ਦੇ ਦੁੱਖ ਦਰਦ ਨੂੰ ਦਰ ਕਿਨਾਰ ਕਰਨ ਵਾਲੇ ਪ੍ਰਸ਼ਾਸਨ ਦੇ ਅਫਸਰਾਂ ਖਿਲਾਫ਼ ਆਜ਼ਾਦੀ ਦਿਹਾੜੇ ਪੁਤਲਾ ਫੂਕ ਪ੍ਰਦਰਸ਼ਨ ਵਿੱਚ ਵੱਧ ਚੜਕੇ ਹਿੱਸਾ ਲੈਣ ਦਾ ਪ੍ਰਣ ਲਿਆ।
Previous articlePastorals on the Move! – Uniting the identity of Pastorals through first ever National Pastoral Parliament
Next articleਕੈਲਗਰੀ ਵਿੱਚ ਗਦਰੀ ਬਾਬਿਆਂ ਦੇ ਮੇਲੇ ਤੇ ਸਰਾਭਾ ਆਸ਼ਰਮ ਦੇ ਸੇਵਾਦਾਰ ਡਾ. ਨੌਰੰਗ ਸਿੰਘ ਮਾਂਗਟ ਅਵਾਰਡ ਨਾਲ ਸਨਮਾਨਤ