ਵਧੀਆ ਕਾਰਗੁਜ਼ਾਰੀ ਹਿੱਤ ਕਰਮਚਾਰੀ ਸਨਮਾਨਿਤ
ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਡਾਕਘਰ ਦੀਆਂ ਬੱਚਤ ਬੈਂਕਾਂ, ਆਰ ਡੀ, ਸੁਕੱਨਿਆ ਸਮਰਿਧੀ, ਮਿਆਦੀ ਜਮਾਂ, ਗ੍ਰਾਮੀਣ ਡਾਕ ਜੀਵਨ ਬੀਮਾ, ਘਰੇਲੂ ਬਿੱਲ ਭੁੱਗਤਾਨ ਤੋਂ ਇਲਾਵਾ ਆਧਾਰ ਤੇ ਪੈਨ ਕਾਰਡ ਬਣਾਉਣ/ਸੋਧ ਕਰਵਾਉਣ ਸਹੂਲਤਾਂ ਦੀ ਜਾਣਕਾਰੀ ਦੇਣ ਵਾਲਾ ਸਥਾਨਕ ਡਾਕਘਰ ਵਿਖੇ ਕਰਵਾਇਆ ਗਿਆ ਉੱਚ ਪੱਧਰੀ ਕੈਂਪ/ਸੈਮੀਨਾਰ ਬਹੁਤ ਹੀ ਸਾਰਥਿਕ ਹੋ ਨਿੱਬੜਿਆ, ਜਿਸ ਵਿਚ ਉਚੇਚੇ ਤੌਰ ਤੇ ਸਰਕਲ ਚੰਡੀਗੜ੍ਹ ਦੇ ਪੋਸਟ ਮਾਸਟਰ ਜਨਰਲ ਵੀ ਕੇ ਗੁਪਤਾ ਹਾਜਿਰ ਹੋਏ।
ਡਾਕਘਰ ਸ਼ਾਮਚੁਰਾਸੀ ਦੇ ਉੱਪ ਡਾਕਪਾਲ ਹਰਜੀਤ ਕੁਮਾਰ ਦੀ ਮੇਜ਼ਬਾਨੀ ਹੇਠ ਹੋਏ ਇਸ ਪ੍ਰਭਾਵਸ਼ਾਲੀ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪੋਸਟ ਮਾਸਟਰ ਜਨਰਲ ਵੀ ਕੇ ਗੁਪਤਾ ਤੋਂ ਇਲਾਵਾ ਚੀਫ ਪੋਸਟ ਮਾਸਟਰ ਜਨਰਲ ਡਾ. ਅਮਨਪ੍ਰੀਤ ਸਿੰਘ ਆਈ ਪੀ ਐਸ ਸੀਨੀਅਰ ਸੁਪਰਡੈਂਟ ਪੋਸਟ ਹੁਸ਼ਿਆਰਪੁਰ, ਐਸ ਆਰ ਐਸ ਵਿਕਾਸ ਸ਼ਰਮਾ ਸ਼ੁਸ਼ੋਭਿਤ ਹੋਏ। ਇਸ ਮੌਕੇ ਤੇ ਡਾਕਘਰ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਡਾਕਘਰ ਦੀਆਂ ਬੇਹੱਦ ਲਾਭਦਾਇਕ ਲਾਭਾਂ ਤੇ ਸਮੇਂ ਦੀਆਂ ਹਾਣੀ ਸਕੀਮਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਐਸ ਡੀ ਆਈ (ਈਸਟ) ਸੰਦੀਪ, ਰਾਜੇਸ਼ ਕੁਮਾਰ ਸਟੈਨੋ, ਹਰਜੀਤ ਕੁਮਾਰ, ਪਰਮਜੀਤ ਰਾਮ ਤੇ ਇੰਦਰਜੀਤ ਸਿੰਘ (ਦੋਵੇਂ ਓਵਰਸੀਅਰ) ਨੇ ਡਾਕਘਰ ਦੀਆਂ ਸਾਰੀਆਂ ਸਕੀਮਾਂ ਤੇ ਸੇਵਾਵਾਂ ਸਬੰਧੀ ਚਾਰਣਾ ਪਾਇਆ। ਇਸ ਦੌਰਾਨ ਗਾਹਕਾਂ ਨੂੰ ਵਧੀਆਂ ਸੇਵਾਵਾਂ ਪ੍ਰਦਾਨ ਕਰਨ ਹਿੱਤ ਮਨਜਿੰਦਰ ਸਿੰਘ ਚੰਦੇਆਨੀ, ਨਰਿੰਦਰ ਕੁਮਾਰ ਅਤੇ ਮੈਡਮ ਅੰਜੂ ਬਾਲਾ ਮਹਿਲਾਂਵਾਲੀ ਸ਼ਾਖਾ ਡਾਕਪਾਲਾਂ ਨੂੰ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਸੇਵਾ ਹਰਜੀਤ ਸਿੰਘ ਨੇ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜੀਤ ਕੁਮਾਰ, ਹਿਤੇਸ਼ ਭਗਤ, ਸੀਹਿਲ ਮਲਹੋਤਰਾ, ਮਨਪ੍ਰੀਤ ਕੌਰ ਬੀ ਪੀ ਐਮ, ਗੁਰਲਾਲ ਸਿੰਘ, ਭੁਪਿੰਦਰਪਾਲ ਸਿੰਘ, ਰਵਿੰਦਰ ਕੁਮਾਰ, ਕੁਲਦੀਪ ਸਿੰਘ, ਸੁਰਿੰਦਰ ਸਿੰਘ, ਜਸਵੀਰ ਸਿੰਘ, ਸੁਰਜੀਤ ਕੌਰ, ਪਰਮਜੀਤ ਸਿੰਘ ਵੀ ਸ਼ਾਮਿਲ ਹੋਏ।