ਕਨੈਡਾ – (ਹਰਜਿੰਦਰ ਛਾਬੜਾ) ਅਮਨ ਬਿਲਾਸਪੁਰੀ ਇਕ ਚਰਚਿਤ ਗੀਤਕਾਰ ਹੈ। ਛੋਟੀ ਉਮਰੇ ਉਸ ਨੇ ਸੰਗੀਤਕ ਖੇਤਰ ਅੰਦਰ ਵਧੀਆ ਨਾਮ ਬਣਾ ਲਿਆ। ਉਹ ਬੇਸ਼ੱਕ ਲੰਬੇ ਸਮੇਂ ਤੋਂ ਕੈਨੇਡਾ ਰਹਿੰਦਾ ਹੈ, ਪਰ ਫਿਰ ਵੀ ਪੰਜਾਬ ਦੇ ਚਲੰਤ ਵਿਸ਼ਿਆਂ ਤੇ ਆਪਣੇ ਗੀਤਾਂ ਰਾਹੀਂ ਬਾਤ ਪਾਉਂਦਾ ਰਹਿੰਦਾ ਹੈ। ਕੈਨੇਡਾ ਦੀ ਜ਼ਿੰਦਗੀ ਤੇ ਵੀ ਉਸ ਨੇ ਆਪਣੀ ਕਲਮ ਰਾਹੀਂ ਅਨੇਕਾਂ ਵਿਸ਼ੇ ਛੂਹੇ ਹਨ। ਅਮਨ ਬਿਲਾਸਪੁਰੀ ਦੀ ਕਲਮ ਨੇ ਹਰ ਵਿਸ਼ੇ ਨੂੰ ਆਪਣੀ ਕਲਮ ਦਾ ਸ਼ਿੰਗਾਰ ਬਣਾਇਆ ਹੈ। ਰੋਮਾਂਟਿਕ, ਉਦਾਸ, ਭੰਗੜਾ, ਬੀਟ ਤੇ ਸਮੇਂ ਦੇ ਹਾਲਾਤਾਂ ਨੂੰ ਆਪਣੀ ਕਲਮ ਜ਼ਰੀਏ ਲੋਕਾਂ ਤੱਕ ਪਹੁੰਚਾਇਆ ਹੈ। ਉਸ ਦੇ ਗੀਤਾਂ ਨੂੰ ਪ੍ਰਸਿੱਧ ਗਾਇਕ ਗਾ ਚੁੱਕੇ ਹਨ ਤੇ ਅਨੇਕਾਂ ਹਿੱਟ ਗੀਤ ਉਸ ਨੇ ਸਰੋਤਿਆਂ ਦੀ ਝੋਲੀ ਪਾਏ ਹਨ। ਅੱਜ-ਕੱਲ੍ਹ ਉਸ ਦੀ ਕਲਮ ‘ਚੋਂ ਜਨਮੇ ਗੀਤ ‘ਡਰਾਇਵਰੀ-2’ ਦੇ ਦੇਸ਼ਾਂ-ਵਿਦੇਸ਼ਾਂ ਵਿਚ ਚਰਚੇ ਹਨ।
ਜੱਸ ਰਿਕਾਰਡਿੰਗ ਕੰਪਨੀ ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਗੁਰਮਨ ਪਾਰਸ ਤੇ ਗੁਰਲੇਜ਼ ਅਖਤਰ ਨੇ ਗਾਇਆ ਹੈ। ਵੀਡੀਓ ਵੀ ਦਿਲਕਸ਼ ਲੋਕੇਸ਼ਨਾਂ ‘ਤੇ ਬਣਾਈ ਗਈ ਹੈ। ਇਸ ਸਬੰਧੀ ਯੰਗ ਕਬੱਡੀ ਕਲੱਬ ਸਰੀ ਕੈਨੇਡਾ ਤੋਂ ਇੰਦਰਜੀਤ ਰੂਮੀ, ਜ਼ੋਨਾ ਬੋਲੀਨਾ, ਜੱਸ ਸੋਹਲ ਹੋਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਖੁਸ਼ੀ ਹੈ, ਸਾਡੇ ਵੀਰ ਅਮਨ ਬਿਲਾਸਪੁਰੀ ਦੀ ਰਚਨਾ ‘ਡਰਾਇਵਰੀ-2’ ਗੀਤ ਨੂੰ ਦੇਸ਼ਾਂ-ਵਿਦੇਸ਼ਾਂ ਵਿਚ ਮਨਾਂ ਮੂੰਹੀ ਪਿਆਰ ਮਿਲ ਰਿਹਾ ਹੈ। ਉਨ੍ਹਾਂ ਨੇ ਖਾਸ ਕਰ ਕੈਨੇਡਾ ਦੀ ਗੱਲ ਕਰਦਿਆਂ ਕਿਹਾ ਕਿ ਇੱਥੇ ਇਸ ਗੀਤ ਦੇ ਪੂਰੀ ਤਰ੍ਹਾਂ ਚਰਚੇ ਹਨ, ਕਿਉਂਕਿ ਅਮਨ ਬਿਲਾਸਪੁਰੀ ਸਮੇਂ ਦਾ ਪ੍ਰਸਿੱਧ ਗੀਤਕਾਰ ਹੈ। ਅਸੀਂ ਅਮਨ ਬਿਲਾਸਪੁਰੀ ਨੂੰ ਤੇ ਪੂਰੀ ਟੀਮ ਨੂੰ ਮੁਬਾਰਕਾਂ ਦਿੰਦੇ ਹਾਂ ਕਿ ਇਕ ਵਾਰ ਫਿਰ ਉਨ੍ਹਾਂ ਨੇ ਇਕ ਵਧੀਆ ਗੀਤ ਆਪਣੇ ਚਾਹੁਣ ਵਾਲਿਆਂ ਦੀ ਝੋਲੀ ਪਾਇਆ ਹੈ।