(ਸਮਾਜ ਵੀਕਲੀ)
ਆਪਣੀ ਫ਼ਿਕਰ ਹਰ ਬੰਦੇ ਨੂੰ,
ਲੱਗ ਗਈ ਨਜ਼ਰ ਧੰਦੇ ਨੂੰ,
ਹੋ ਮਜਬੂਰ ਗਲ਼ ਵਿੱਚ ਪਾਉਣ ਫੰਦੇ ਨੂੰ,
ਪਾਵਾਂ ਲਾਹਨਤਾਂ ਇਹ ਸਿਸਟਮ ਗੰਦੇ ਨੂੰ।
ਠੇਕੇ ਖੋਲ੍ਹੇ ਤੇ ਆਇਆ ਕਰੋਨਾ, ਕੀਤਾ ਬਾਕੀ ਬੰਦ ਬਾਜ਼ਾਰ ਆ।
ਸੋ ਰੁਪਏ ਚ ਖ਼ਾਕੀ ਵਿਕਦੀ ,ਚੜ੍ਹੇ ਮਹੀਨੇ ਆਉਂਦਾ ਸੱਠ ਹਜ਼ਾਰ ਆ,
ਮੈਕ ਡੀ ਤੇ ਪੀਜ਼ਾ ਖੁੱਲ੍ਹੇ, ਰੇਹੜੀ ਵਾਲਿਆਂ ਦਾ ਕਰਾਉਣਾ ਬੰਦ ਵਿਉਪਾਰ ਆ,
ਬੀਮਾਰੀ ਤੋਂ ਜ਼ਿਆਦਾ ਖਤਰਨਾਕ , ਇਹ ਚੁਣੀ ਹੋਈ ਸਰਕਾਰ ਆ।
ਖ਼ਾਕੀ ਵਾਲੇ ਬਣੇ ਭੀਖਾਰੀ, ਨਿੱਤ ਚੌਂਕਾ ਉੱਤੇ ਖੜਦੇ ਨੇ,
ਚੋਰ ਅਸਲ ਜੋ ਫੜੇ ਨਾ ਜਾਣ, ਸ਼ਰੀਫ਼ ਬੰਦੇ ਨਾਲ ਲੜਦੇ ਨੇ ,
ਚਿੱਟੇ ਪਾ ਜੋ ਬਣੇ ਮੰਤਰੀ, ਸਪੋਰਟ ਇਹਨਾਂ ਦੀ ਕਰਦੇ ਨੇ,
ਕਲਮ ਸੱਚ ਦੀ ਜੇ ਕੋਈ ਚੁੱਕਦਾ, ਡਾਂਗ ਉਹਦੇ ਸਿਰ ਧਰਦੇ ਨੇ।
ਜਿਮ ਬੰਦ ਤੇ ਖੁਲ੍ਹੇ ਠੇਕੇ,
ਪੰਜਾਬ ਅੱਗ ਨਸ਼ਿਆਂ ਦੀ ਸੇਕੇ,
ਮਾੜੀ ਸਿਆਸਤ ਦੇਸ਼ ਨੂੰ ਬਹਿ ਗਈ ਲੈਕੇ,
ਉੱਤੋ ਜੀ ਨਿਊਜ਼ ਵਾਲੀ ਵੀ ਤੁਰ ਪਈ ਕਹਿਕੇ,
ਦੇਸ਼ ਚੱਲ ਰਿਹਾ ਉਚਾਈਆਂ ਤੇ,
ਹਸਪਤਾਲਾਂ ਦੀ ਹਾਲਤ ਦੱਸੇ, ਦੇਸ਼ ਹੱਥ ਵਿੱਚ ਕਸਾਈਆਂ ਦੇ।
ਕਿਸਾਨ ਲੈ ਫ਼ਸਲ ਮੰਡੀ ਵਿੱਚ ਖਲੋਇਆ,
ਇਹਨਾਂ ਕੋਲੋਂ ਪੂਰਾ ਵਾਰਦਾਨਾ ਨਾ ਹੋਇਆ,
ਮੰਡੀ ਵਿੱਚ ਗੜੇ ਮਾਰੀ ਫ਼ਸਲ ਤੇ ਹੋਈ।
ਸਰਕਾਰੀ ਦੇ ਕੰਨ ਤੇ ਜੂੰ ਨਾ ਸਰਕੀ ਕੋਈ,
ਬਸ ਹੋਇਆ ਇਕ ਫ਼ਿਕਰ 22ਵਾਲੀਆ ਵੋਟਾਂ ਦਾ,
ਇਸ ਵਾਰੀ ਦਬਾ ਦੇਓ ਆਖਰੀ ਬਟਨ ਦੋ ਨੋਟਾਂ ਦਾ
ਮਨਿੰਦਰ ਸਿੰਘ ਘੜਾਮਾਂ
9779390233