ਟੋਲ ਪਲਾਜ਼ਾ ਨੰਗਲ ਸ਼ਹੀਦਾਂ ਹੁਸ਼ਿਆਰਪੁਰ ਵਿਖੇ ਵੱਖ ਵੱਖ ਗਾਇਕਾਂ ਤੇ ਕਿਸਾਨਾਂ ਕੀਤੀ ਆਵਾਜ਼ ਬੁਲੰਦ

ਕਾਲੇ ਕਾਨੂੰਨਾਂ ਸਬੰਧੀ ਸਰਕਾਰ ਦੇ ਅੜੀਅਲ ਵਤੀਰੇ ਦੀ ਨਿੰਦਾ

ਹੁਸ਼ਿਆਰਪੁਰ (ਸਮਾਜ ਵੀਕਲੀ) (ਪੱਤਰ ਪ੍ਰੇਰਕ ) – ਟੋਲ ਪਲਾਜ਼ਾ ਨੰਗਲ ਸ਼ਹੀਦਾਂ ਹੁਸ਼ਿਆਰਪੁਰ ਵਿਖੇ ਕੱਲ੍ਹ ਕਿਸਾਨਾਂ ਦੇ ਹੱਕ ਵਿੱਚ ਵੱਖ ਵੱਖ ਗਾਇਕ ਕਲਾਕਾਰਾਂ ਨੇ ਮੌਜੂਦਾ ਸਰਕਾਰ ਨੂੰ ਖੇਤੀ ਸਬੰਧੀ ਬਣਾਏ ਗਏ ਤਿੰਨੋਂ ਕਾਲੇ ਕਾਨੂੰਨ ਰੱਦ ਕਰਵਾਉਣ ਸੰਬੰਧੀ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ । ਇਸ ਮੌਕੇ ਕਿਸਾਨ ਜਥੇਬੰਦੀ ਦੇ ਨਾਲ ਬਹੁਰੰਗ ਕਲਾ ਮੰਚ ਤੇ ਪ੍ਰਸਿੱਧ ਐਕਟਰ ਡਾਇਰੈਕਟਰ ਅਤੇ ਪੇਸ਼ਕਾਰ ਸ੍ਰੀ ਅਸ਼ੋਕਪੁਰੀ ਪ੍ਰਸਿੱਧ ਰੰਗਕਰਮੀ , ਇੰਟਰਨੈਸ਼ਨਲ ਗਾਇਕ ਸੁਰਿੰਦਰ ਲਾਡੀ , ਗਾਇਕ ਤਾਜ ਨਗੀਨਾ , ਕੁਲਦੀਪ ਚੁੰਬਰ, ਪਰਵਾਸੀ ਭਾਰਤੀ ਰਾਮ ਬਿਰਦੀ ,ਸੰਗੀਤਕਾਰ ਅਸ਼ੋਕ ਸ਼ਰਮਾ ਭੋਗਪੁਰ , ਫ਼ਿਲਮਸਾਜ਼ ਪ੍ਰੋਡਿਊਸਰ ਨਰੇਸ਼ ਐਸ ਗਰਗ ,ਗਾਇਕ ਕੇ ਐਸ ਸੰਧੂ ,ਐਂਕਰ ਦਿਨੇਸ਼ ਦੀਪ , ਗਾਇਕ ਸਹਿਜ਼ਾਦਾ ਸੁਖਦੇਵ ਸਮੇਤ ਹੋਰ ਸੰਗੀਤ ਅਤੇ ਕਲਾ ਪ੍ਰੇਮੀ ਹਾਜ਼ਰ ਸਨ ।

ਇਸ ਮੌਕੇ ਬਹੁਰੰਗ ਕਲਾ ਮੰਚ ਦੇ ਸੰਚਾਲਕ ਸ੍ਰੀ ਅਸ਼ੋਕਪੁਰੀ ਨੇ ਦੱਸਿਆ ਕਿ ਅੱਜ ਡਿਸਟ੍ਰਿਕ ਹੈੱਡਕੁਆਰਟਰ ਤੇ ਕਿਸਾਨਾਂ ਦੇ ਵਿਰੋਧੀ ਬਣਾਏ ਗਏ ਤਿੰਨੋਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਆਪਣੇ ਰੋਸ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਨੂੰ ਇਹ ਅਪੀਲ ਕੀਤੀ ਗਈ ਕਿ ਉਹ ਕਿਸਾਨਾਂ ਦੇ ਹੱਕ ਵਿਚ ਜਲਦ ਤੋਂ ਜਲਦ ਫ਼ੈਸਲਾ ਕਰਦਿਆਂ ਤਿੰਨੋਂ ਕਾਲੇ ਕਾਨੂੰਨ ਰੱਦ ਕਰੇ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੁਨੀਆਦਾਰੀ
Next articleਜਾਨਾਂ ਤੋਂ ਪਿਆਰੇ ਹੱਕ