ਟੋਕੀਓ, (ਸਮਾਜ ਵੀਕਲੀ) : ਓਲੰਪਿਕ ਖੇਡਾਂ ਦੇ ਪਿੰਡ ਵਿਚ ਰਹਿਣ ਵਾਲੇ ਦੋ ਖਿਡਾਰੀਆਂ ਸਮੇਤ ਕੁੱਲ ਤਿੰਨ ਖਿਡਾਰੀਆਂ ਨੇ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਟੋਕੀਓ ਓਲੰਪਿਕਸ ਪ੍ਰਬੰਧਕ ਕਮੇਟੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਕਮੇਟੀ ਨੇ 23 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਖੇਡਾਂ ਦੇ ਸਫਲ ਹੋਣ ਬਾਰੇ ਖਦਸ਼ਾ ਜਤਾਇਆ ਹੈ। ਇਹ ਪਹਿਲਾ ਮੌਕਾ ਹੈ ਜਦੋਂ ਖੇਡ ਪਿੰਡ ਵਿੱਚ ਰਹਿਣ ਵਾਲੇ ਖਿਡਾਰੀਆਂ ਨੂੰ ਕਰੋਨਾ ਦੀ ਪੁਸ਼ਟੀ ਹੋਈ ਹੈ। ਪ੍ਰਬੰਧਕਾਂ ਦੁਆਰਾ ਖਿਡਾਰੀਆਂ ਦੀ ਪਛਾਣ ਜ਼ਾਹਰ ਨਹੀਂ ਕੀਤੀ ਗਈ। ਤੀਜਾ ਖਿਡਾਰੀ ਹੋਟਲ ਵਿੱਚ ਹੈ। ਹੁਣ ਤੱਕ ਕਰੋਨਾ ਦੇ 10 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚ ਖੇਡਾਂ ਨਾਲ ਸਬੰਧਤ 5, ਇਕ ਠੇਕੇਦਾਰ ਤੇ ਇਕ ਪੱਤਰਕਾਰ ਸ਼ਾਮਲ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly