ਹੁਸ਼ਿਆਰਪੁਰ /ਨਸਰਾਲਾ (ਸਮਾਜ ਵੀਕਲੀ) (ਚੁੰਬਰ)- ਪਿੰਡ ਖਲਵਾਣਾ ਦੇ ਲੋਕਾਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵਿੱਚ ਉਸ ਵੇਲੇ ਸਥਿਤੀ ਤਣਾਅ ਪੂਰਨ ਹੋ ਗਈ, ਜਦੋਂ ਸਰਕਾਰ ਵਲੋਂ ਕੰਟੇਂਨਮੈਂਟ ਜੋਨ ਐਲਾਨੇ 762 ਵਿਆਕਤੀਆਂ ਦੀ ਅਬਾਦੀ ਵਾਲੇ ਇਸ ਪਿੰਡ ਵਿਚੋਂ 40 ਦੇ ਕਰੀਬ ਵਿਆਕਤੀਆਂ ਦੀ ਰਿਪੋਰਟਾਂ ਕੋਰੋਨਾ ਪਾਜ਼ੇਟਿਵ ਆ ਗਈਆਂ ਤੇ ਲੋਕਾਂ ਵਲੋਂ ਆਪ ਪ੍ਰਾਈਵੇਟ ਲੈਬੋਟਰੀ ਤੋਂ ਚੈਕੱਅਪ ਕਰਵਾਇਆ ਜਿਸ ਵਿੱਚ ਅੱਧੇ ਲੋਕਾਂ ਦੀ ਰਿਪੋਰਟਾਂ ਨੈਗੇਟਿਵ ਆ ਗਈਆਂ।
ਜਾਣਕਾਰੀ ਅਨੁਸਾਰ ਕੁੱਛ ਦਿਨ ਪਹਿਲਾਂ ਪਿੰਡ ਖਲਵਾਣਾ ਦੇ ਇੱਕ ਪ੍ਰੀਵਾਰ ਦੇ 5 ਮੈਂਬਰ ਤੇ 2 ਵਿਆਕਤੀ ਹੋਰ ਪਾਜ਼ੇਟਿਵ ਆ ਜਾਣ ਤੇ 9 ਮਈ ਨੂੰ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਪਿੰਡ ਵਾਸੀਆਂ ਦੇ 137 ਟੈਸਟ ਕੀਤੇ ਗਏ ਸਨ। ਜਿਨ੍ਹਾਂ ਦੀ ਰਿਪੋਰਟ 11 ਮਈ ਨੂੰ ਆ ਗਈ, ਜਿਸ ਵਿੱਚ 32 ਪਿੰਡ ਵਾਸੀ ਕੋਰੋਨਾ ਪਾਜ਼ੇਟਿਵ ਪਾਏ ਗਏ ਸੀ। ਜਿਸ ਕਰਕੇ 12 ਮਈy ਨੂੰ ਸਰਕਾਰ ਵਲੋਂ ਪਿੰਡ ਨੂੰ ਕੰਟੇੇਨਮੇਂਟ ਜੋਨ ਐਲਾਨਣ ਤੇ ਹਰ ਰੋਜ਼ ਦੀ ਤਰ੍ਹਾਂ ਜਦੋਂ ਸਿਹਤ ਮਹਿਕਮੇ ਵਲੋਂ ਪਿੰਡ ਵਾਸੀਆਂ ਦੇ ਟੈਸਟ ਕਰਨ ਲਈ ਅੱਜ ਟੀਮ ਪਿੰਡ ਵਿੱਚ ਪਹੁੰਚੀ ਤਾਂ ਪਹਿਲਾਂ ਤੋਂ ਹੀ ਸ਼ਿਵ ਮੰਦਰ ਵਿਖੇ ਇਕੱਤਰ ਹੋਏ ਲੋਕਾਂ ਦੇ ਇਕੱਠ ਨੇ ਉਨ੍ਹਾਂ ਨੂੰ ਆਪਣੇ ਕੋਲ ਆਉਣ ਲਈ ਕਿਹਾ।
ਜਿਓ ਹੀ ਹੈਲਥ ਇੰਸਪੈਕਟਰ ਕਸ਼ਮੀਰ ਲਾਲ ਪੀ. ਐਚ. ਸੀ. ਨਸਰਾਲਾ ਨੇ ਲੋਕਾਂ ਨੂੰ ਸਮਝਾਉਣ ਦਾ ਯਤਨ ਕੀਤਾ ਤਾਂ ਲੋਕਾਂ ਨੇ ਅੱਗੇ ਤੋਂ ਸਵਾਲਾਂ ਦੀ ਝੜੀ ਲਗਾ ਦਿੱਤੀ। ਇਸ ਮੌਕੇ ਜੈਵਿਕ ਸ਼ਰਮਾ, ਅਕਾਸ਼, ਸੁਰਿੰਦਰ ਕਾਲ, ਮਨਮੀਤ ਸ਼ਰਮਾ, ਰੀਟਾ ਰਾਣੀ, ਰੋਸ਼ਨ ਲਾਲ, ਰਾਜ ਕੁਮਾਰ, ਲੀਜ਼ਾ, ਆਰੀਅਨ ਆਦਿ ਲੋਕਾਂ ਨੇ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਪਾਜ਼ੇਟਿਵ ਕੱਢਣ ਤੇ ਜਦੋਂ ਉਨ੍ਹਾਂ ਨੇ ਪ੍ਰਾਈਵੇਟ ਲਿਬੋਟਰੀਆਂ ਤੋਂ ਚੈਕ ਕਰਵਾਇਆ ਤਾਂ ਉਨ੍ਹਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ।
ਬਹਿਸਬਾਜ਼ੀ ਹੋਣ ਤੋਂ ਲੋਕਾਂ ਨੇ ਆਪਣੀਆਂ ਪਾਜ਼ੇਟਿਵ ਰਿਪੋਰਟਾਂ ਡਾਕਟਰਾਂ ਦੇ ਅੱਗੇ ਕਰਕੇ ਕਿਹਾ ਕਿ ਤੁਹਾਡੇ ਕੀਤੇ ਟੈਸਟ ਗੱਲਤ ਹਨ। ਹਾਲਾਤ ਵਿਗੜ੍ਹਦੇ ਦੇਖ ਕੇ ਸੂਚਿਤ ਕਰਨ ਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਡਰਾਉਣ ਧਮਕਾਉਣ ਦਾ ਵੀ ਯਤਨ ਕੀਤਾ ਪਰ ਗੱਲ ਬਣਦੀ ਨਾ ਦੇਖ ਉਨ੍ਹਾਂ ਵਲੋਂ ਸਮਝਾ ਬੁਝਾ ਕੇ ਹੀ ਮਾਮਲਾ ਸ਼ਾਤ ਕੀਤਾ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly