ਨਵੀਂ ਦਿੱਲੀ- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਹੈ ਕਿ ਸਰਕਾਰ ਟੈਕਸ ਪ੍ਰਬੰਧ ਨੂੰ ਸਰਲ ਕਰਨ ਲਈ ਕਈ ਕਦਮ ਚੁੱਕ ਰਹੀ ਹੈ ਅਤੇ ਇਮਾਨਦਾਰ ਕਰਦਾਤਾਵਾਂ ਨੂੰ ਆਉਂਦੀਆਂ ਦਿੱਕਤਾਂ ਦੂਰ ਕੀਤੀਆਂ ਜਾਣਗੀਆਂ। ਉਨ੍ਹਾਂ ਇੱਥੇ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਦੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੀਐੱਸਟੀ ਨੂੰ ਸਰਲ ਬਣਾਉਣ ਲਈ ਸੁਝਾਅ ਦੇਣ ਵਾਲਿਆਂ ਲਈ ਸਰਕਾਰ ਦੇ ਬੂਹੇ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਇਮਾਨਦਾਰ ਕਰਦਾਤਾ ਨੂੰ ਕੋਈ ਦਿੱਕਤ ਨਾ ਆਵੇ, ਇਸ ਕਰਕੇ ਬੀਤੇ ਸਾਲ ਅਕਤੂਬਰ ਵਿੱਚ ਫੇਸਲੈੱਸ ਈ ਅਸੈਸਮੈਂਟ ਸਕੀਮ ਸ਼ੁਰੂ ਕੀਤੀ ਗਈ ਸੀ ਤਾਂ ਜੋ ਅਸੈਸਮੈਂਟ ਅਧਿਕਾਰੀ ਤੇ ਕਰਦਾਤਾ ਦਾ ਪ੍ਰਤੱਖ ਤੌਰ ਉੱਤੇ ਸਾਹਮਣਾ ਨਾ ਹੋਵੇ। ਟੈਕਸ ਪ੍ਰਬੰਧਨ ਵਿੱਚ ਵਧੇਰੇ ਪਾਰਦਰਸ਼ਤਾ ਲਿਆਉਣ ਲਈ ਟੈਕਸ ਵਿਭਾਗ ਨੇ ਕੰਪਿਊਟਰ ਦੁਆਰਾ ਤਿਆਰ ਕੀਤਾ ‘ਡਾਕੂਮੈਂਟ ਆਇਡੈਂਟੀਫਿਕੇਸ਼ਨ ਨੰਬਰ’ (ਡਿਨ) ਪਹਿਲੀ ਅਕਤੂਬਰ 2019 ਤੋਂ ਜਾਰੀ ਕੀਤਾ ਹੈ।
HOME ਟੈਕਸ ਪ੍ਰਬੰਧ ਸਰਲ ਕਰਨ ਲਈ ਸਰਕਾਰ ਦੇ ਯਤਨ ਜਾਰੀ: ਸੀਤਾਰਾਮਨ