(ਸਮਾਜ ਵੀਕਲੀ)
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਟੈਕਨੀਕਲ ਸਰਵਿਸ ਯੂਨੀਅਨ ਰਜਿ(49) ਪੰਜਾਬ ਰਾਜ ਬਿਜਲੀ ਬੋਰਡ ਸੂਬਾ ਕਮੇਟੀ ਦੇ ਫੈਸਲੇ ਮੁਤਾਬਕ ਮੰਗਾਂ ਅਤੇ ਸੰਘਰਸ਼ ਸਬੰਧੀ ਕਨਵੈਨਸ਼ਨ ਸਰਕਲ ਕਪੂਰਥਲਾ ਪ੍ਰਧਾਨ ਸੰਜੀਵ ਕੁਮਾਰ ਦੀ ਅਗਵਾਈ ਹੇਠ ਸਬ-ਡਵੀਜਨ ਮਲਸੀਆਂ ਵਿਖੇ ਕੀਤੀ ਗਈ । ਇਸ ਸਮੇਂ ਸੂਬਾ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਖੁੰਡਾ ਵੱਲੋਂ ਕਨਵੈਨਸ਼ਨ ਨੂੰ ਸੰਬੋਧਨ ਕਰਦਿਆ ਬਿਜਲੀ ਕਾਮਿਆਂ ਦੀਆਂ ਮੰਗਾਂ ਸਬੰਧੀ ਸੂਬਾ ਕਮੇਟੀ ਵੱਲੋਂ ਤਿਆਰ ਕੀਤਾ ਮੰਗ ਪੱਤਰ ਪੇਸ਼ ਕੀਤਾ ਗਿਆ ਅਤੇ ਬਿਜਲੀ ਕਾਮਿਆਂ ਅਤੇ ਆਗੂਆਂ ਨੂੰ ਇਸ ਉਪਰ ਖੁੱਲ੍ਹ ਕੇ ਵਿਚਾਰ ਰੱਖਣ ਨੂੰ ਕਿਹਾ ਗਿਆ| ਜਿਸ ਉੱਪਰ ਵੱਖ-ਵੱਖ ਆਗੂਆਂ ਅਤੇ ਸਰਗਰਮ ਵਰਕਰਾਂ ਨੇ ਆਪਣੀਆਂ ਮੰਗਾਂ ਪ੍ਰਤੀ ਵਿਚਾਰ ਦਰਜ ਕਰਵਾਏ| ਅਤੇ ਹੋਰ ਅਨੇਕਾਂ ਮੰਗਾਂ ਮੰਗ ਪੱਤਰ ਵਿੱਚ ਦਰਜ ਕਰਵਾਈਆਂ| ਆਗੂਆਂ ਅਤੇ ਵਰਕਰਾਂ ਵੱਲੋਂ ਆਏ ਸਵਾਲਾਂ ਦਾ ਸੂਬਾ ਦਫਤਰੀ ਸਕੱਤਰ ਮਲਕੀਅਤ ਸਿੰਘ ਸੈਂਸਰਾ ਵੱਲੋਂ ਬਾਖ਼ੂਬੀ ਜਵਾਬ ਦਿੰਦਿਆਂ ਅਪੀਲ ਕੀਤੀ ਗਈ ਕੀ ਇਹ ਮੰਗਾਂ ਕੁੱਲ ਟੈਕਨੀਕਲ ਕਾਮਿਆਂ, ਥਰਮਲਾਂ, ਹਾਈਡਲ ਪ੍ਰੋਜੈਕਟ, ਵਰਕਸ਼ਾਪਾਂ, ਅਤੇ ਠੇਕਾ/ ਆਊਟਸੋਰਸ ਕਾਮਿਆਂ ਕੋਲ ਪਹੁੰਚ ਕਰਕੇ ਹੋਰ ਮੰਗਾਂ ਦਰਜ ਕਰਵਾਉਣ ਦੀ ਅਪੀਲ ਕੀਤੀ ਗਈ|
ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੀ ਨਿੱਜੀਕਰਨ ਅਤੇ ਨਿਗਮੀਕਰਨ ਦੀ ਨੀਤੀ ਰੱਦ ਕੀਤੀ ਜਾਵੇ, ਕੇਂਦਰ ਵੱਲੋਂ ਲਿਆਂਦੇ ਬਿਜਲੀ ਸੋਧ ਬਿਲ 2022 ਨੂੰ ਤੁਰੰਤ ਰੱਦ ਕੀਤਾ ਜਾਵੇ, ਕਾਰਪੋਰੇਟ ਪੱਖੀ ਸਮਾਰਟ ਮੀਟਰ ਦੀ ਸਕੀਮ ਨੂੰ ਤੁਰੰਤ ਬੰਦ ਕੀਤਾ ਜਾਵੇ, CRA295/19ਅਨੁਸਾਰ ਬੇਲੋੜੀਆਂ ਸ਼ਰਤਾਂ ਤਹਿਤ ਭਰਤੀ ਕੀਤੇ 25 ਸਹਾਇਕ ਲਾਈਨਮੈਨਾਂ ਪਰਚਾ ਦਰਜ ਕਰਕੇ ਜੇਲੀਂ ਬੰਦ ਕੀਤੇ ਹਨ! ਪਰਚਾ ਰੱਦ ਕਰਕੇ ਅਤੇ ਉਨ੍ਹਾਂ ਦਾ ਪਰਵੇਸੰਨ ਪੀਰੀਅਡ ਸਮਾਂ ਰੈਗੂਲਰ ਕਰਕੇ ਤੁਰੰਤ ਡਿਊਟੀ ਤੇ ਹਾਜਰ ਕੀਤਾ ਜਾਵੇ| ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ| ਠੇਕੇ ਤੇ ਰੱਖੇ ਕਾਮੇ ਰੈਗੂਲਰ ਕੀਤੇ ਜਾਣ! 2004 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਤੇ ਲਾਭਕਾਰੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ| ਇਸ ਮੌਕੇ ਮੀਟਿੰਗ ਰੁਪਿੰਦਰਜੀਤ ਸਿੰਘ ਪ੍ਰਧਾਨ ਡਵੀਜ਼ਨ ਨਕੋਦਰ, ਮਨਜੀਤ ਸਿੰਘ ਸਕੱਤਰ, ਗਗਨਦੀਪ ਸਿੰਘ ਪ੍ਰਧਾਨ ਮਹਿਤਪੁਰ, ਰਾਜਿੰਦਰ ਸਿੰਘ ਸੋਨੂੰ ਸਕੱਤਰ ਮਹਿਤਪੁਰ,ਕਮਲ ਕਿਸ਼ੋਰ ਉਪ ਪ੍ਰਧਾਨ, ਮਲਕੀਤ ਸਿੰਘ ਪ੍ਰਧਾਨ ਮੱਲੀਆਂ, ਰਮੇਸ਼ ਸਿੰਘ ਪ੍ਰਧਾਨ ਮਲਸੀਆਂ,ਰਾਮ ਪਾਲ, ਕੁਲਬੀਰ ਸਿੰਘ, ਹਰਦੀਪ ਸਿੰਘ,ਰਮਨ ਕੁਮਾਰ, ਸਰਬਜੀਤ ਸਿੰਘ ਸੀ ਐਚ ਬੀ ਪ੍ਰਧਾਨ ਮਹਿਤਪੁਰ ਤੇ ਹੋਰ ਭਾਰੀ ਗਿਣਤੀ ਵਿਚ ਮੁਲਾਜ਼ਮ ਹਾਜ਼ਰ ਹਾਜ਼ਰ ਸਨ।