ਟੂਲਕਿੱਟ ਕੇਸ: ਦਿਸ਼ਾ ਰਵੀ ਨੂੰ ਤਿੰਨ ਦਿਨਾ ਨਿਆਂਇਕ ਹਿਰਾਸਤ ’ਚ ਭੇਜਿਆ

ਨਵੀਂ ਦਿੱਲੀ (ਸਮਾਜ ਵੀਕਲੀ) : ਦਿੱਲੀ ਦੀ ਕੋਰਟ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਨਾਲ ਸਬੰਧਤ ‘ਟੂਲਕਿੱਟ’ ਸੋਸ਼ਲ ਮੀਡੀਆ ’ਤੇ ਸਾਂਝੀ ਕਰਨ ਦੇ ਮਾਮਲੇ ’ਚ ਗ੍ਰਿਫ਼ਤਾਰ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਨੂੰ ਤਿੰਨ ਦਿਨਾ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਹਿਰਾਸਤੀ ਪੁੱਛਗਿੱਛ ਲਈ ਦਿੱਲੀ ਪੁਲੀਸ ਨੂੰ ਦਿੱਤਾ ਪੰਜ ਦਿਨਾ ਰਿਮਾਂਡ ਖ਼ਤਮ ਹੋਣ ਮਗਰੋਂ ਦਿਸ਼ਾ ਰਵੀ ਨੂੰ ਅੱਜ ਮੁੜ ਵਧੀਕ ਮੁੱਖ ਮੈਟਰੋਪਾਲਿਟਨ ਮੈਜਿਸਟਰੇਟ ਆਕਾਸ਼ ਜੈਨ ਕੋਲ ਪੇਸ਼ ਕੀਤਾ ਗਿਆ।

ਪੁਲੀਸ ਨੇ ਜੱਜ ਨੂੰ ਦੱਸਿਆ ਕਿ ਉਨ੍ਹਾਂ ਨੂੰ ਹਾਲ ਦੀ ਘੜੀ ਰਵੀ ਤੋਂ ਹਿਰਾਸਤੀ ਪੁੱਛਗਿੱਛ ਦੀ ਲੋੜ ਨਹੀਂ ਹੈ ਤੇ ਇਸ ਕੇਸ ’ਚ ਸਹਿ-ਮੁਲਜ਼ਮ ਇੰਜਨੀਅਰ ਸ਼ਾਂਤਨੂੰ ਮੁਲਕ ਤੇ ਵਕੀਲ ਨਿਕਿਤਾ ਜੈਕਬ ਦੇ ਜਾਂਚ ਵਿੱਚ ਸ਼ਾਮਲ ਹੋਣ ਮਗਰੋਂ ਮੁੜ ਵਾਤਾਵਰਨ ਕਾਰਕੁਨ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ। ਉਂਜ ਪੁਲੀਸ ਨੇ ਦਾਅਵਾ ਕੀਤਾ ਕਿ ਰਵੀ ਨੇ ਪੁੱਛਗਿੱਛ ਦੌਰਾਨ ਸਾਰਾ ਦੋਸ਼ ਸਹਿ-ਮੁਲਜ਼ਮਾਂ ’ਤੇ ਮੜ੍ਹਨ ਦੀ ਕੋਸ਼ਿਸ਼ ਕੀਤੀ ਸੀ।

Previous articleਸ੍ਰੀਨਗਰ ’ਚ ਅਤਿਵਾਦੀ ਹਮਲਾ; ਦੋ ਪੁਲੀਸ ਮੁਲਾਜ਼ਮ ਹਲਾਕ
Next articleActivists demand immediate release of Disha Ravi