ਨਵੀਂ ਦਿੱਲੀ (ਸਮਾਜਵੀਕਲੀ) : ਖ਼ਬਰ ਚੈਨਲ ਮੇਜ਼ਬਾਨ ਅਮੀਸ਼ ਦੇਵਗਨ ਖ਼ਿਲਾਫ਼ ਮਾਣਹਾਨੀ ਦੇ ਮਾਮਲਿਆਂ ’ਚ ਕਰੜੀ ਕਾਰਵਾਈ ਕਰਨ ’ਤੇ ਸੁਪਰੀਮ ਕੋਰਟ ਨੇ ਫ਼ਿਲਹਾਲ ਰੋਕ ਲਾ ਦਿੱਤੀ ਹੈ। ਦੇਵਗਨ ਨੂੰ ਹੋਰ ਸਮਾਂ ਮਿਲਣ ਨਾਲ ਰਾਹਤ ਮਿਲੀ ਹੈ। ਅਮੀਸ਼ ਨੇ ਸ਼ੋਅ ਟੈਲੀਕਾਸਟ ਦੌਰਾਨ 15 ਜੂਨ ਨੂੰ ਸੂਫ਼ੀ ਸੰਤ ਖ਼ਵਾਜਾ ਮੋਇਨੂਦੀਨ ਚਿਸ਼ਤੀ ਬਾਰੇ ਕਥਿਤ ਨਿਰਾਦਰ ਭਰੀਆਂ ਟਿੱਪਣੀਆਂ ਕੀਤੀਆਂ ਸਨ।
ਸਿਖ਼ਰਲੀ ਅਦਾਲਤ ਨੇ ਦੇਵਗਨ ਦੇ ਵਕੀਲ ਨੂੰ ਆਪਣਾ ਪੱਖ ਰੱਖਣ ਨਾਲ ਜੁੜੀ ਕਾਰਵਾਈ ਮੁਕੰਮਲ ਕਰਨ ਲਈ ਹੋਰ ਸਮਾਂ ਦਿੱਤਾ ਹੈ। ਪਟੀਸ਼ਨ ਦੀਆਂ ਕਾਪੀਆਂ ਵੱਖ-ਵੱਖ ਸੂਬਿਆਂ ਵਿਚ ਪੱਤਰਕਾਰ ਖ਼ਿਲਾਫ਼ ਕੇਸ ਦਰਜ ਕਰਵਾਉਣ ਵਾਲੇ ਸ਼ਿਕਾਇਤਕਰਤਾਵਾਂ ਨੂੰ ਵੀ ਭੇਜੀਆਂ ਗਈਆਂ ਹਨ। ਦੇਵਗਨ ਖ਼ਿਲਾਫ਼ ਰਾਜਸਥਾਨ, ਮਹਾਰਾਸ਼ਟਰ, ਤਿੰਲਗਾਨਾ ’ਚ ਸ਼ਿਕਾਇਤ ਦਰਜ ਹੈ।