ਟੀਮ ਤੋਂ ਬਾਹਰ ਰਹਿ ਕੇ ਬਿਹਤਰ ਖੇਡਣ ’ਚ ਮਦਦ ਮਿਲੀ: ਪਾਂਡਿਆ

ਹਾਰਦਿਕ ਪਾਂਡਿਆ ਦਾ ਮੰਨਣਾ ਹੈ ਕਿ ਹਰ ਕੋਈ ਝਟਕਿਆਂ ਤੋਂ ਸਿੱਖਦਾ ਹੈ ਅਤੇ ਕ੍ਰਿਕਟ ਤੋਂ ਕੁੱਝ ਸਮਾਂ ਦੂਰ ਰਹਿਣ ਕਾਰਨ ਉਸ ਨੂੰ ਆਪਣੀ ਖੇਡ ਅਤੇ ਮਾਨਸਿਕਤਾ ’ਤੇ ਕੰਮ ਕਰਨ ਦਾ ਸਮਾਂ ਮਿਲਿਆ, ਜਿਸ ਦਾ ਫ਼ਾਇਦਾ ਆਈਪੀਐਲ ਵਿੱਚ ਮਿਲ ਰਿਹਾ ਹੈ। ਇੱਕ ਟੀਵੀ ਚੈਟ ਸ਼ੋਅ ’ਤੇ ਔਰਤਾਂ ਵਿਰੁੱਧ ਇਤਰਾਜ਼ਯੋਗ ਟਿੱਪਣੀ ਕਰਨ ਕਾਰਨ ਬੀਸੀਸੀਆਈ ਨੇ ਹਾਰਦਿਕ ’ਤੇ ਅਣਮਿਥੇ ਸਮੇਂ ਦੀ ਪਾਬੰਦੀ ਲਾ ਦਿੱਤੀ ਸੀ। ਬੀਸੀਸੀਆਈ ਲੋਕਪਾਲ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਉਸ ਨੂੰ ਕਲੀਨ ਚਿੱਟ ਮਿਲਣ ਦੀ ਆਸ ਹੈ। ਇਸ ਤੋਂ ਬਾਅਦ ਪਾਂਡਿਆ ਨੇ ਆਪਣੀ ਖੇਡ ’ਤੇ ਧਿਆਨ ਕੇਂਦਰਿਤ ਕੀਤਾ ਅਤੇ ਆਈਪੀਐਲ ਵਿੱਚ ਮੁੰਬਈ ਇੰਡੀਅਨਜ਼ ਲਈ 191 ਦੀ ਔਸਤ ਨਾਲ 186 ਦੌੜਾਂ ਬਣਾ ਚੁੱਕਿਆ ਹੈ।

Previous articleਸੰਤੋਸ਼ ਟਰਾਫ਼ੀ: ਦਿੱਲੀ ਤੇ ਗੋਆ ਵੱਲੋਂ ਜਿੱਤਾਂ ਦਰਜ
Next articleਪਰਿਵਾਰ ਨੂੰ ਖ਼ਬਰ ਕੀਤੇ ਬਗੈਰ ਸਾਊਦੀ ਅਰਬ ’ਚ ਹਰਜੀਤ ਨੂੰ ਦੇ ਦਿੱਤੀ ਫ਼ਾਂਸੀ