ਮੁੰਬਈ (ਸਮਾਜ ਵੀਕਲੀ) :ਮੁੰਬਈ ਪੁਲੀਸ ਨੇ ਰਿਪਬਲਿਕ ਮੀਡੀਆ ਨੈੱਟਵਰਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਵਿਕਾਸ ਖਾਨਚੰਦਾਨੀ ਨੂੰ ਕਥਿਤ ਟੀਆਰਪੀ ਘੁਟਾਲੇ ਦੇ ਸਿਲਸਿਲੇ ’ਚ ਅੱਜ ਸਵੇਰੇ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਖਾਨਚੰਦਾਨੀ ਨੂੰ ਪੁਲੀਸ ਦੀ ਅਪਰਾਧ ਖੁਫੀਆ ਇਕਾਈ ਨੇ ਇੱਥੇ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਹੈ। ਖਾਨਚੰਦਾਨੀ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਬਰਾਡਕਾਸਟ ਆਡੀਐਂਸ ਰਿਸਰਚ ਕੌਂਸਲ (ਬਾਰਕ) ਨੇ ਕੁਝ ਚੈਨਲਾਂ ਵੱਲੋਂ ਟੀਆਰਪੀ ’ਚ ਗੜਬੜੀ ਕਰਨ ਦਾ ਦੋਸ਼ ਲਾਉਂਦਿਆਂ ਹੰਸਾ ਰਿਸਰਚ ਏਜੰਸੀ ਰਾਹੀਂ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਮਗਰੋਂ ਪੁਲੀਸ ਨੇ ਇਸ ਕਥਿਤ ਘੁਟਾਲੇ ਦੀ ਜਾਂਚ ਸ਼ੁਰੂ ਕੀਤੀ ਸੀ। ਪੁਲੀਸ ਇਸ ਮਾਮਲੇ ’ਚ ਹੁਣ ਤੱਕ 13 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
HOME ਟੀਆਰਪੀ ਘੁਟਾਲਾ: ਰਿਪਬਲਿਕ ਨੈੱਟਵਰਕ ਦਾ ਸੀਈਓ ਗ੍ਰਿਫ਼ਤਾਰ