ਟਿੱਬਾ ਵਿਖੇ ਸਮਾਰਟ ਵਿਲੇਜ ਕੰਪੇਨ ਮੁਹਿੰਮ ਤਹਿਤ ਤਿਆਰ ਕੀਤੇ ਕੰਕਰੀਟ ਰਸਤੇ ਦਾ ਵਿਧਾਇਕ ਚੀਮਾ ਵੱਲੋਂ ਉਦਘਾਟਨ

ਕੈਪਸ਼ਨ ਗ੍ਰਾਮ ਪੰਚਾਇਤ ਟਿੱਬਾ ਵੱਲੋਂ ਅਠਾਰਾਂ ਲੱਖ ਦੀ ਲਾਗਤ ਨਾਲ ਤਿਆਰ ਕੀਤੇ ਕੰਕਰੀਟ ਦੇ ਰਸਤੇ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਨਵਤੇਜ ਸਿੰਘ ਚੀਮਾ ਉਨ੍ਹਾਂ ਦੇ ਨਾਲ ਸਰਪੰਚ ਪ੍ਰੋ ਬਲਜੀਤ ਸਿੰਘ ਬੀਡੀਪੀਓ ਗੁਰਪ੍ਰਤਾਪ ਸਿੰਘ ਬਲਾਕ ਸੰਮਤੀ ਮੈਂਬਰ ਇੰਦਰਜੀਤ ਸਿੰਘ ਲਿਫਟਰ ਤੇ ਹੋਰ

ਹਲਕੇ ਦਾ ਪਹਿਲਾ ਪਿੰਡ ਟਿੱਬਾ ਹੈ ਜਿੱਥੇ ਵੱਡੀ ਪੱਧਰ ਤੇ ਵਿਕਾਸ ਕਾਰਜ ਹੋਏ- ਨਵਤੇਜ ਸਿੰਘ ਚੀਮਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ ) – ਸਮਾਰਟ ਵਿਲੇਜ ਕੰਪੇਨ ਫੇਸ -2 ਮੁਹਿੰਮ ਤਹਿਤ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ 18 ਲੱਖ ਰੁਪਏ ਦੀ ਗ੍ਰਾਂਟ ਨਾਲ ਗ੍ਰਾਮ ਪੰਚਾਇਤ ਟਿੱਬਾ ਵੱਲੋਂ ਸਰਪੰਚ ਪ੍ਰੋ ਬਲਜੀਤ ਸਿੰਘ ਦੀ ਅਗਵਾਈ ਹੇਠ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੰਕਰੀਟ ਕੀਤੇ ਗਏ ਤਕਰੀਬਨ 45000 ਹਜ਼ਾਰ ਸਕੇਅਰ ਫੁੱਟ ਦੇ ਮੇਨ ਬਾਜ਼ਾਰ ਰਸਤੇ ਦਾ ਉਦਘਾਟਨ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਸ ਤੋਂ ਪਹਿਲਾਂ ਪਿੰਡ ਟਿੱਬਾ ਪਹੁੰਚਣ ਤੇ ਸਰਪੰਚ ਪ੍ਰੋ ਬਲਜੀਤ ਸਿੰਘ ਅਤੇ ਬਲਾਕ ਸੰਮਤੀ ਮੈਂਬਰ ਇੰਦਰਜੀਤ ਸਿੰਘ ਲਿਫਟਰ ਦੀ ਅਗਵਾਈ ਹੇਠ ਇਲਾਕ਼ਾ ਨਿਵਾਸੀਆਂ ਵੱਲੋਂ ਵਿਧਾਇਕ ਚੀਮਾ ਦਾ ਫੁੱਲਾਂ ਦੇ ਹਾਰ ਪਾ ਕਿ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਸਰਪੰਚ ਪ੍ਰੋ ਬਲਜੀਤ ਸਿੰਘ ਅਤੇ ਗ੍ਰਾਮ ਪੰਚਾਇਤ ਟਿੱਬਾ ਸ਼ਲਾਘਾ ਕਰਦਿਆਂ ਕਿਹਾ ਕਿ ਹਲਕੇ ਵਿੱਚ ਇਹ ਪਹਿਲਾ ਪਿੰਡ ਹੈ ਜਿੱਥੇ ਵੱਡੀ ਪੱਧਰ ਤੇ ਵਿਕਾਸ ਕਾਰਜ ਹੋਏ ਹਨ। ਉਨ੍ਹਾਂ ਨੇ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਪਿੰਡ ਟਿੱਬਾ ਨੂੰ ਗ੍ਰਾਂਟਾਂ ਦੇ ਖੁੱਲ੍ਹੇ ਗੱਫੇ ਦਿੱਤੇ ਜਾਣਗੇ। ਇਸ ਮੌਕੇ ਬੋਲਦਿਆਂ ਬਲਾਕ ਵਿਕਾਸ ਅਫਸਰ ਗੁਰਪ੍ਰਤਾਪ ਸਿੰਘ ਨੇ ਕਿਹਾ ਕਿ ਹਲਕੇ ਦੇ ਸਾਰੇ ਪਿੰਡਾਂ ਵਿੱਚ ਵਿਕਾਸ ਕਾਰਜ ਜੰਗੀ ਪੱਧਰ ਤੇ ਚੱਲ ਰਹੇ ਹਨ। ਸਰਪੰਚ ਪ੍ਰੋ ਬਲਜੀਤ ਸਿੰਘ ਨੇ ਵਿਧਾਇਕ ਚੀਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੋ ਸਾਲਾਂ ਦੌਰਾਨ ਟਿੱਬਾ ਨੂੰ ਵਿਕਾਸ ਕਾਰਜਾਂ ਲਈ 65 ਲੱਖ ਰੁਪਏ ਪ੍ਰਾਪਤ ਹੋਏ ਹਨ। ਇਸ ਮੌਕੇ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਵਿਧਾਇਕ ਚੀਮਾ ਦਾ ਸਹਿਯੋਗ ਦੇਣ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਐਸ.ਐਚ.ਓ ਪਰਮਿੰਦਰ ਸਿੰਘ ਥਿੰਦ, ਨਵਤੇਜ ਸਿੰਘ ਸਵੀਟਸ ਵਾਲੇ, ਕੁਲਵੰਤ ਸਿੰਘ ਸੂਲਾ, ਸਰੂਪ ਸਿੰਘ ਸੂਲਾ, ਹਰਨੇਕ ਸਿੰਘ ਪੰਚ, ਅਮਰਜੀਤ ਸਿੰਘ ਦੁੱਲਾ, ਗੀਤਕਾਰ ਭਜਨ ਥਿੰਦ, ਅਮਰਜੀਤ ਕੰਡਾ, ਤੇਜਿੰਦਰਪਾਲ ਮੱਟਾ, ਮਾਸਟਰ ਗੁਰਦੀਪ ਸਿੰਘ , ਸਰਪੰਚ ਲਖਵਿੰਦਰ ਸਿੰਘ, ਪ੍ਰਭਦਿਆਲ ਸਿੰਘ ਸੈਦਪੁਰ ,ਸੁਰਜੀਤ ਸਿੰਘ ਬੱਗਾ, ਬਲਦੇਵ ਸਿੰਘ ਸੈਕਟਰੀ ,ਸੁਖਦੇਵ ਸਿੰਘ ਸੈਕਟਰੀ ,ਨਰਿੰਦਰ ਸਿੰਘ ,ਸੁਰਜੀਤ ਕੌਰ ਪੰਚ ,ਨਿਰਮਲ ਕੌਰ ਪੰਚ, ਸਵਰਨ ਕੌਰ ,ਜਗਤਾਰ ਸੋਹਲ, ਰਾਣਾ ਅਮਰਕੋਟ, ਬਹਾਦਰ ਸਿੰਘ ਝੰਡ, ਸਰਪੰਚ ਸ਼ੇਰ ਸਿੰਘ, ਪਾਲ ਸਿੰਘ, ਮਹਿੰਦਰ ਸਿੰਘ ਅਮਰਕੋਟ ਆਦਿ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ

Previous articleGovt defers mandatory implementation of transparent accounting software use by year
Next articleWhat is driving mobile gaming amid the pandemic in India?