ਟਾਈਗਰ ਵੁੱਡਜ਼ ਨੂੰ ਅਮਰੀਕਾ ਦਾ ਸਰਵੋਤਮ ਨਾਗਰਿਕ ਸਨਮਾਨ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੈਂਪੀਅਨ ਗੌਲਫਰ ਟਾਈਗਰ ਵੁੱਡਜ਼ ਨੂੰ ਅਮਰੀਕਾ ਦਾ ਸਰਵੋਤਮ ਨਾਗਰਿਕ ਸਨਮਾਨ ਦਿੰਦਿਆਂ ਉਸ ਨੂੰ ਖੇਡਾਂ ਦੇ ਇਤਿਹਾਸ ਦਾ ‘ਸਦਾਬਹਾਰ’ ਅਥਲੀਟ ਕਰਾਰ ਦਿੱਤਾ। ਵੁੱਡਜ਼ ਨੇ ਸ਼ਾਨਦਾਰ ਵਾਪਸੀ ਕਰਦਿਆਂ ਬੀਤੇ ਮਹੀਨੇ ਅਗਸਟਾ ਮਾਸਟਰਜ਼ ਖ਼ਿਤਾਬ ਜਿੱਤਿਆ, ਜੋ ਪਿਛਲੇ 11 ਸਾਲ ਵਿੱਚ ਉਸ ਦਾ ਪਹਿਲਾ ਖ਼ਿਤਾਬ ਸੀ।
ਉਸ ਨੂੰ ਵ੍ਹਾਈਟ ਹਾਊਸ ਵਿੱਚ ਰੋਜ਼ ਗਾਰਡਨ ਸੇਰੇਮਨੀ ਦੌਰਾਨ ‘ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫਰੀਡਮ’ ਦਿੱਤਾ ਗਿਆ। ਇਸ ਮੌਕੇ ਲੋਕਾਂ ਨੇ ਖੜ੍ਹੇ ਹੋ ਕੇ ਉਸ ਦਾ ਸਵਾਗਤ ਕੀਤਾ। ਉਹ ਦੇਸ਼ ਦਾ ਸਰਵੋਤਮ ਨਾਗਿਰਕ ਸਨਮਾਨ ਪਾਉਣ ਵਾਲਾ ਚੌਥਾ ਅਤੇ ਸਭ ਤੋਂ ਨੌਜਵਾਨ ਗੌਲਫਰ ਹੈ। ਜਿਨ੍ਹਾਂ ਹੋਰ ਗੌਲਫਰਾਂ ਨੂੰ ਅਮਰੀਕਾ ਦਾ ਸਰਵੋਤਮ ਐਵਾਰਡ ਦਿੱਤਾ ਜਾ ਚੁੱਕਿਆ ਹੈ, ਉਨ੍ਹਾਂ ਵਿੱਚ ਅਰਨੋਲਡ ਪਾਰਲਮਰ (2004), ਜੈਕ ਨਿਕਲੌਸ (2005) ਅਤੇ ਚਾਰਲੀ ਸਿਫੋਰਡ (2014) ਸ਼ਾਮਲ ਹਨ। ਟਰੰਪ ਨੇ ਵੁੱਡਜ਼ ਨੂੰ ਮਹਾਨ ਖਿਡਾਰੀਆਂ ਵਿੱਚੋਂ ਇੱਕ ਦੱਸਿਆ। ਵੁੱਡਜ਼ ਜਦੋਂ ਆਪਣੀ ਮਾਂ, ਬੱਚਿਆਂ ਅਤੇ ਆਪਣੀ ਗਰਲਫਰੈਂਡ ਦਾ ਧੰਨਵਾਦ ਕਰ ਰਿਹਾ ਸੀ ਤਾਂ ਉਸ ਦਾ ਗੱਚ ਭਰ ਆਇਆ। ਮੈਡਲ ਆਫ ਫਰੀਡਮ ਅਮਰੀਕਾ ਦਾ ਸਰਵੋਤਮ ਪੁਰਸਕਾਰ ਹੈ, ਜੋ ਉਨ੍ਹਾਂ ਸਖ਼ਸ਼ੀਅਤਾਂ ਨੂੰ ਦਿੱਤਾ ਜਾਦਾ ਹੈ, ਜਿਨ੍ਹਾਂ ਨੇ ਅਮਰੀਕਾ ਦੇ ਕੌਮੀ ਹਿੱਤਾਂ ਜਾਂ ਸੁਰੱਖਿਆ, ਵਿਸ਼ਵ ਸ਼ਾਂਤੀ, ਜਾਂ ਨਿੱਜੀ ਜਾਂ ਜਨਤਕ ਤੌਰ ’ਤੇ ‘ਵਿਸ਼ੇਸ਼ ਯੋਗਦਾਨ ਪਾਇਆ’ ਹੋਵੇ।

Previous articleਅੰਪਾਇਰ ਨਾਈਜਲ ਦੇ ਰਵੱਈਏ ਤੋਂ ਬੀਸੀਸੀਆਈ ਖ਼ਫ਼ਾ
Next articleManeka comes as saviour for ailing donkey