ਨਵੀਂ ਦਿੱਲੀ (ਸਮਾਜ ਵੀਕਲੀ):ਮਾਈਕਰੋ ਬਲੌਗਿੰਗ ਪਲੈਟਫਾਰਮ ਟਵਿੱਟਰ ਨੇ ਭੂਗੋਲਿਕ ਟੈਗਿੰਗ ਦੌਰਾਨ ਲੱਦਾਖ ਨੂੰ ਚੀਨ ਦਾ ਹਿੱਸਾ ਵਿਖਾਉਣ ਬਦਲੇ ਲਿਖਤ ਵਿੱਚ ਮੁਆਫ਼ੀ ਮੰਗੀ ਹੈ। ਟਵਿੱਟਰ ਨੇ ਸੰਸਦੀ ਕਮੇਟੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਉਹ ਜੀਓ-ਟੈਗਿੰਗ ਦੌਰਾਨ ਲੱਦਾਖ ਨੂੰ ਚੀਨ ਦਾ ਹਿੱਸਾ ਦਰਸਾਉਂਦੀ ਆਪਣੀ ਗਲਤੀ ਨੂੰ ਇਸ ਮਹੀਨੇ ਦੇ ਅੰਤ ਤੱਕ ਸੁਧਾਰ ਲਏਗਾ। ਟਵਿੱਟਰ ਨੇ ਕਿਹਾ ਕਿ ਲੱਦਾਖ ਨੂੰ ਭਾਰਤ ਦੇ ਅਧਿਕਾਰ ਵਾਲੇ ਖੇਤਰ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਵਜੋਂ ਜੋੜਿਆ ਜਾਵੇਗਾ। ਸੂਤਰਾਂ ਮੁਤਾਬਕ ਟਵਿੱਟਰ ਨੇ ਸੰਸਦੀ ਕਮੇਟੀ ਦੀ ਚੇਅਰਪਰਸਨ ਮੀਨਾਕਸ਼ੀ ਲੇਖੀ ਨੂੰ ਪੱਤਰ ਲਿਖ ਕੇ ਜੀਓ-ਟੈਗ ਗਲਤੀ ਲਈ ਮੁਆਫ਼ੀ ਮੰਗੀ ਹੈ।
HOME ਟਵਿੱਟਰ ਨੇ ਲੱਦਾਖ ਨੂੰ ਚੀਨ ’ਚ ਵਿਖਾਉਣ ਲਈ ਮੁਆਫ਼ੀ ਮੰਗੀ