ਟਰੰਪ ਨੇ ਬਾਇਡਨ ’ਤੇ ਨੌਕਰੀਆਂ ਚੀਨ ਭੇਜਣ ਦੇ ਦੋਸ਼ ਲਾਏ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੋਸ਼ ਲਾਇਆ ਕਿ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਰਟੀ ਦੇ ਊਮੀਦਵਾਰ ਜੋਅ ਬਾਇਡਨ ਸੈਨੇਟਰ ਅਤੇ ਊਪ-ਰਾਸ਼ਟਰਪਤੀ ਵਜੋਂ ਆਪਣੇ ਪਿਛਲੇ ਕਾਰਜਕਾਲਾਂ ਦੌਰਾਨ ਚੀਨ ਨੂੰ ਨੌਕਰੀਆਂ ਵੰਡਣ ਵਿੱਚ ਮਸ਼ਰੂਫ਼ ਰਹੇ, ਜਿਸ ਦੇ ਸਿੱਟੇ ਵਜੋਂ ਊਸ ਮੁਲਕ ਨੇ ਹਮਲਾਵਰ ਰੁਖ਼ ਅਪਦਾ ਲਿਆ। ਦੂਜੇ ਪਾਸੇ, ਬਾਇਡਨ ਨੇ ਕਿਹਾ ਕਿ ਅਮਰੀਕਾ ਦੇ ਇਤਿਹਾਸ ਵਿੱਚ ਟਰੰਪ ਪਹਿਲਾਂ ਅਜਿਹਾ ਰਾਸ਼ਟਰਪਤੀ ਹੈ, ਜੋ ‘ਆਪਣਾ ਕਾਰਜਕਾਲ ਸ਼ੁਰੂੁ ਹੋਣ ਮੌਕੇ ਨੌਕਰੀਆਂ ਨਾਲੋਂ ਕਿਤੇ ਘੱਟ ਨੌਕਰੀਆਂ ਨਾਲ ਦਫ਼ਤਰ ਛੱਡੇਗਾ।’

ਕੋਵਿਡ-19 ਦੇ ਇਲਾਜ ਮਗਰੋਂ ਹਸਪਤਾਲ ਵਿਚੋਂ ਛੁੱਟੀ ਮਿਲਣ ਮਗਰੋਂ ਪਹਿਲੀ ਵਾਰ ਕੀਤੇ ਜਨਤਕ ਸੰਬੋਧਨ ਦੌਰਾਨ ਟਰੰਪ ਨੇ ਬਾਇਡਨ ਅਤੇ ਊਨ੍ਹਾਂ ਦੀ ਪ੍ਰਚਾਰ ਮੁਹਿੰਮ ’ਤੇ ਮੁਲਕ ਨੂੰ ਸਮਾਜਵਾਦ ਦੇ ਰਾਹ ’ਤੇ ਲਿਜਾਣ ਦੇ ਦੋਸ਼ ਲਾਏ। ਊਨ੍ਹਾਂ ਕਿਹਾ ਕਿ ਊਹ ਇਸ ਦੀ ਆਗਿਆ ਨਹੀਂ ਦੇਣਗੇ। ਵਾੲ੍ਹੀਟ ਹਾਊਸ ਦੀ ਬਲੂਅ ਰੂਮ ਬਾਲਕੋਨੀ ਤੋਂ ਸੰਬੋਧਨ ਦੌਰਾਨ ਟਰੰਪ ਨੇ ਕਿਹਾ, ‘‘ਡੈਮੋਕ੍ਰੇਟ ਇੱਕ ਸਮਾਜਵਾਦੀ ਪ੍ਰੋਗਰਾਮ ਅਤੇ ਮੰਚ ਹੈ—ਅਤੇ ਇਹ ਸਮਾਜਵਾਦ ਤੋਂ ਵੀ ਕਿਤੇ ਵਧ ਕੇ ਹੈ।

ਇਹ ਕੇਵਲ ਸਮਾਜਵਾਦੀ ਹੀ ਨਹੀਂ, ਬਲਕਿ ਸਮਾਜਵਾਦ ਤੋਂ ਕਿਤੇ ਵਧ ਕੇ ਹੈ।’’ ਇਸ ਮੌਕੇ ਇਕੱਠ ’ਚ ਮੌਜੂਦ ਕਿਸੇ ਸਰੋਤੇ ਨੇ ‘ਕਮਿਊਨਿਸਟ’ ਆਖਿਆ ਤਾਂ ਟਰੰਪ ਨੇ ਤੁਰੰਤ ਕਿਹਾ, ‘‘ਕਮਿਊਨਿਸਟ। ਇਹ ਲਗਭਗ ਠੀਕ ਹੈ।’’  ਪੈਨਸਿਲਵੇਨੀਆ ਦੇ ਇੱਕ ਸ਼ਹਿਰ ਵਿੱਚ ਚੋਣ ਪ੍ਰਚਾਰ ਕਰ ਰਹੇ ਬਾਇਡਨ ਨੇ ਟਰੰਪ ’ਤੇ ਕੇਵਲ ਅਮੀਰਾਂ ਅਤੇ ਅਰਬਪਤੀਆਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਦੋਸ਼ ਲਾਏ। ਊਨ੍ਹਾਂ ਕਿਹਾ ਕਿ ਟਰੰਪ ਮੁਲਕ ਨੂੰ ‘ਕੇ’ (K) ਸ਼ਕਲ ਦੇ ਮੰਦੀ ਦੇ ਦੌਰ ’ਚ ਛੱਡ ਕੇ ਜਾ ਰਿਹਾ ਹੈ, ਜਿਸ ਵਿੱਚ ਸਿਖਰ ’ਤੇ ਬੈਠੇ ਲੋਕ ਹੀ ਤਰੱਕੀ ਕਰਦੇ ਹਨ।

Previous articleQuakes again hit Manipur, Arunachal, no damage
Next articleRoshni Act beneficiaries include powerful J&K figures