ਟਰੰਪ ਨੇ ਅਮਰੀਕੀ ਲੋਕਾਂ ਨੂੰ ਨਜ਼ਰਅੰਦਾਜ਼ ਕੀਤਾ: ਹੈਰਿਸ

ਵਾਸ਼ਿੰਗਟਨ, (ਸਮਾਜ ਵੀਕਲੀ) : ਭਾਰਤੀ ਮੂਲ ਦੀ ਸੈਨੇਟਰ ਅਤੇ ਡੈਮਕ੍ਰੈਟਿਕ ਪਾਰਟੀ ਦੀ ਊਪ-ਰਾਸ਼ਟਰਪਤੀ ਅਹੁਦੇ ਲਈ ਊਮੀਦਵਾਰ ਕਮਲਾ ਹੈਰਿਸ ਨੇ ਰਾਸ਼ਟਰਪਤੀ ਡੋਨਲਡ ਟਰੰਪ ’ਤੇ ਤਿੱਖੇ ਹਮਲੇ ਕਰਦਿਆਂ ਅਮਰੀਕੀ ਲੋਕਾਂ ਨੂੰ ਖ਼ਤਰਨਾਕ ਕਰੋਨਾਵਾਇਰਸ ਮਹਾਮਾਰੀ ਤੋਂ ਬਚਾਊਣ ਵਿੱਚ ਅਸਮਰੱਥ ਰਹਿਣ ਦੇ ਦੋਸ਼ ਲਾਏ। ਊਨ੍ਹਾਂ ਕਿਹਾ ਕਿ ਟਰੰਪ ਲੋਕਾਂ ਨੂੰ ਮਹਾਮਾਰੀ ਤੋਂ ਬਚਾਊਣ ਲਈ ਠੋਸ ਕਦਮ ਚੁੱਕਣ ਦੀ ਬਜਾਏ ‘ਸਟਾਕ ਮਾਰਕੀਟ ’ਤੇ ਨਜ਼ਰਾਂ ਟਿਕਾ ਕੇ ਬੈਠੇ ਰਹੇ’ ਅਤੇ ਚੀਨ ਨੂੰ ਨੀਵਾਂ ਦਿਖਾਊਣ ਵਿੱਚ ਲੱਗੇ ਰਹੇ।

ਟਰੰਪ ਵਲੋਂ ਵਾਈਟ ਹਾਊਸ ਵਿੱਚ ਰਿਪਬਲਿਕਨ ਕੌਮੀ ਕਨਵੈਨਸ਼ਨ ਵਿੱਚ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ ਪ੍ਰਵਾਨ ਕੀਤੇ ਜਾਣ ਸਬੰਧੀ ਭਾਸ਼ਣ ਦਿੱਤੇ ਜਾਣ ਤੋਂ ਕੁਝ ਘੰਟੇ ਪਹਿਲਾਂ ਹੈਰਿਸ ਨੇ ਕਿਹਾ ਕਿ ਡੋਨਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਦੇ ਮੁੱਢਲੇ ਅਤੇ ਜ਼ਰੂਰੀ ਫ਼ਰਜ਼ ਨਿਭਾਊਣ ਵਿੱਚ ਅਸਫ਼ਲ ਰਹੇ ਹਨ। ਊਹ ਅਮਰੀਕੀ ਲੋਕਾਂ ਦੀ ਰੱਖਿਆ ਕਰਨ ਵਿੱਚ ਅਸਫ਼ਲ ਰਹੇ ਹਨ। ਟਰੰਪ ਨੇ ਆਪਣੀਆਂ ਨੀਤੀਆਂ ਰਾਹੀਂ ਅਮਰੀਕੀ ਲੋਕਾਂ ਨੂੰ ਲਾਪ੍ਰਵਾਹੀ ਨਾਲ ਨਜ਼ਰਅੰਦਾਜ਼ ਕੀਤਾ ਹੈ।

ਊਨ੍ਹਾਂ ਕਿਹਾ ਕਿ ਮਹਾਮਾਰੀ ਨੂੰ ਟਵੀਟ ਕਰਕੇ ਖ਼ਤਮ ਨਹੀਂ ਕੀਤਾ ਜਾ ਸਕਦਾ। ਅਜਿਹੀ ਸੰਕਟ ਦੀ ਘੜੀ ਵਿੱਚ ਟਰੰਪ ਡਰ ਗਏ ਤੇ ਊਨ੍ਹਾਂ ਨੇ ਆਪਣੀ ਛੋਟੀ ਸੋਚ ਨਾਲ ਬਦਲਾਲਊ ਰੁਖ਼ ਅਪਣਾ ਲਿਆ। ਊਨ੍ਹਾਂ ਕਿਹਾ ਕਿ ਟਰੰਪ ਨੂੰ ਰਾਸ਼ਟਰਪਤੀ ਦੇ ਅਹੁਦੇ ਦੀ ਸਮਝ ਨਹੀਂ ਆਉਂਦੀ ਅਤੇ ਊਨ੍ਹਾਂ ਦਾ ਮੰਨਣਾ ਹੈ ਕਿ ਇਹ ਸਿਰਫ਼ ਊਨ੍ਹਾਂ ਬਾਬਤ ਹੈ।

Previous articleਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਐਬੇ ਵੱਲੋਂ ਅਸਤੀਫ਼ਾ
Next articleਸ਼ਰੀਫ ਨੂੰ ਯੂਕੇ ਜਾਣ ਦੀ ਆਗਿਆ ਦੇਣਾ ਗਲਤੀ : ਖ਼ਾਨ