ਵਾਸ਼ਿੰਗਟਨ (ਸਮਾਜ ਵੀਕਲੀ) :ਵਾਈਟ ਹਾਊਸ ਦੇ ਡਾਕਟਰ ਨੇ ਅੱਜ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੋਂ ਹੁਣ ਕਿਸੇ ਨੂੰ ਵਾਇਰਸ ਫੈਲਣ ਦਾ ਖ਼ਤਰਾ ਨਹੀਂ ਹੈ। ਇਸ ਮਗਰੋਂ ਰਾਸ਼ਟਰਪਤੀ ਨੇ ਜਨਤਕ ਇਕੱਠ ਨੂੰ ਸੰਬੋਧਨ ਕੀਤਾ। ਡਾ. ਸੀਨ ਕੋਨਲੇ ਨੇ ਕਿਹਾ ਕਿ ਰਾਸ਼ਟਰਪਤੀ ਦੇ ਤਾਜ਼ਾ ਟੈਸਟਾਂ ਅਨੁਸਾਰ ਹੁਣ ਊਨ੍ਹਾਂ ਤੋਂ ਵਾਇਰਸ ਅੱਗੇ ਫੈਲਣ ਦਾ ਖ਼ਤਰਾ ਮੁੱਕ ਗਿਆ ਹੈ। ਊਹ ਕੋਵਿਡ ਦੇ ਲੱਛਣ ਸ਼ੁਰੂ ਹੋਣ ਦੇ 10ਵੇਂ ਦਿਨ ਵਿੱਚ ਹਨ ਅਤੇ ਪਿਛਲੇ 24 ਘੰਟਿਆਂ ਤੋਂ ਊਨ੍ਹਾਂ ਨੂੰ ਬੁਖ਼ਾਰ ਨਹੀਂ ਹੋਇਆ ਹੈ। ਊਨ੍ਹਾਂ ਦੇ ਬਾਕੀ ਸਾਰੇ ਲੱਛਣਾਂ ਵਿੱਚ ਵੀ ਸੁਧਾਰ ਹੋਇਆ ਹੈ।
HOME ਟਰੰਪ ਤੋਂ ਹੁਣ ਲਾਗ ਫੈਲਣ ਦਾ ਖ਼ਤਰਾ ਨਹੀਂ: ਡਾਕਟਰ