ਟਰੰਪ ਤੇ ਭਾਜਪਾ ਦਾ ਰੌਲਾ ਇੱਕੋ ਜਿਹਾ: ਸ਼ਿਵ ਸੈਨਾ

ਮੁੰਬਈ (ਸਮਾਜ ਵੀਕਲੀ) : ਸ਼ਿਵ ਸੈਨਾ ਨੇ ਅੱਜ ਭਾਰਤੀ ਜਨਤਾ ਪਾਰਟੀ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਟੀਵੀ ਪੱਤਰਕਾਰ ਅਰਨਬ ਗੋਸਵਾਮੀ ਦੀ ਗ੍ਰਿਫ਼ਤਾਰੀ ’ਤੇ ਭਾਜਪਾ ਇਸ ਤਰ੍ਹਾਂ ਚੀਕਾਂ ਮਾਰ ਰਹੀ ਹੈ ਜਿਵੇਂ ਡੋਨਲਡ ਟਰੰਪ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ’ਚ ਆਪਣੀ ਹਾਰ ਹੁੰਦੀ ਦੇਖ ਦੇ ਰੌਲਾ ਪਾ ਰਹੇ ਹਨ। ਪਾਰਟੀ ਦੇ ਮੁੱਖ ਪੱਤਰ ‘ਸਾਮਨਾ’ ਦੀ ਸੰਪਾਦਕੀ ’ਚ ਸ਼ਿਵ ਸੈਨਾ ਨੇ ਕਿਹਾ ਕਿ ਟਰੰਪ ਆਪਣੀ ਹਾਰ ਦੇਖ ਕੇ ਬੁਖਲਾਏ ਹੋਏ ਹਨ।

ਉਨ੍ਹਾਂ ਅਰਨਬ ਗੋਸਵਾਮੀ ਦਾ ਨਾਂ ਲਏ ਬਿਨਾਂ ਕਿਹਾ, ‘ਜਿਸ ਤਰ੍ਹਾਂ ਟਰੰਪ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ’ਚ ਆਪਣੀ ਹਾਰ ਹੁੰਦੀ ਦੇਖ ਕੇ ਝੂਠੀਆਂ ਖ਼ਬਰਾਂ ਫੈਲਾ ਰਹੇ ਹਨ, ਵੋਟਾਂ ਦੀ ਮੁੜ ਗਿਣਤੀ ਦੀ ਮੰਗ ਕਰ ਰਹੇ ਹਨ ਤੇ ਅਦਾਲਤ ਜਾ ਰਹੇ ਹਨ, ਉਸੇ ਤਰ੍ਹਾਂ ਮਹਾਰਾਸ਼ਟਰ ’ਚ ਭਾਜਪਾ ਆਗੂ ਖੁਦਕੁਸ਼ੀ ਕੇਸ ’ਚ ਸ਼ੱਕੀ ਮੁਲਜ਼ਮ ਦੀ ਗ੍ਰਿਫ਼ਤਾਰੀ ਖ਼ਿਲਾਫ਼ ਰੋਸ ਵਿਖਾਵੇ ਕਰ ਰਹੇ ਹਨ।’ ਜ਼ਿਕਰਯੋਗ ਹੈ ਕਿ ਭਾਜਪਾ ਵੱਲੋਂ ਅਰਨਬ ਦੀ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ ਜਾ ਰਹੀ ਹੈ।

Previous articleਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ ਭਾਜਪਾ: ਸੁਰਜੇਵਾਲਾ
Next articleਗਰੀਬਾਂ ਦਾ ਜੀਵਨ ਸੁਖਾਲਾ ਬਣਾਉਣ ਲਈ ਕੰਮ ਕਰਨ ਨੌਜਵਾਨ: ਮੋਦੀ