(ਸਮਾਜ ਵੀਕਲੀ): ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਸਮਰਾਲਾ ਵਲੋਂ ਨੇੜਲੇ ਪਿੰਡ ਕਲਾਲਮਾਜਰਾ ਅਤੇ ਚੱਕਮਾਫੀ ਦੇ ਸਹਿਕਾਰੀ ਸਭਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।ਇਹ ਕੈੰਪ ਡਾ ਗੁਰਵਿੰਦਰ ਸਿੰਘ ਖਾਲਸਾ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾ ਅਮਨਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਦੇ ਦਿਸ਼ਾ ਨਿਰਦੇਸ਼ ਹੇਠ ਲਗਾਇਆ ਗਿਆ।ਇਸ ਕੈੰਪ ਦਾ ਮੁੱਖ ਉਦੇਸ਼ ਕਿਸਾਨ ਵੀਰਾਂ ਨੂੰ ਝੋਨੇ ਨਾੜ ਨੂੰ ਅੱਗ ਨਾ ਲਗਾਉਣ ਲਈ ਜਾਗਰੂਕ ਕਰਨਾ ਸੀ। ਇਸ ਮੌਕੇ ਕੈੰਪ ਨੂੰ ਸੰਬੋਧਿਤ ਕਰਦੇ ਹੋਏ ਡਾ ਹਰਜਿੰਦਰ ਕੌਰ ਖੇਤੀਬਾੜੀ ਵਿਕਾਸ ਅਫਸਰ ਨੇ ਕਿਹਾ ਕਿ ਝੋਨੇ ਵਿੱਚ ਕਾਲੇ ਤੇਲੇ ਦਾ ਹਮਲਾ ਫਸਲ ਨੇ ਵੇਖਿਆ ਗਿਆ ਹੈ। ਇਸ ਲਈ ਝੋਨੇ ਦੇ ਖੇਤਾਂ ਦਾ ਨਿਰੀਖਣ ਕਰਨ ਉਪਰੰਤ ਕਾਲੇ ਤੇਲੇ ਦੀ ਰੋਕਥਾਮ ਲਈ ਛਿੜਕਾ ਕਰਨਾ ਚਾਹੀਦਾ ਹੈ।
ਉਹਨਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਸਫ਼ਾਰਿਸ ਕੀਟ ਨਾਸ਼ਕ ਜ਼ਹਿਰਾਂ ਛਿੜਕਾ ਕਰਨ ਦੀ ਸਲਾਹ ਦਿੱਤੀ ਉਹਨਾਂ ਕਿਸਾਨ ਵੀਰਾਂ ਨੂੰ ਬੇਲੋੜੀਆਂ ਉੱਲੀਨਾਸ਼ਕ ਅਤੇ ਕੀਟ ਨਾਸ਼ਕ ਜ਼ਹਿਰਾਂ ਦੇ ਛਿੜਕਾ ਨਾ ਕਰਨ ਪ੍ਰੇਰਿਤ ਵੀ ਕੀਤਾ।ਉਹਨਾਂ ਕਿਸਾਨ ਵੀਰਾਂ ਨੂੰ ਆਪਣਾ ਬੀਜ ਆਪ ਪੈਦਾ ਕਰਨ ਲਈ ਉਤਸ਼ਾਹਿਤ ਕੀਤਾ।ਇਸ ਉਪਰੰਤ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ (ਪੀ.ਪੀ) ਸਮਰਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਝੋਨੇ ਦੇ ਨਾੜ ਵਿੱਚ ਜਰੂਰੀ ਖੁਰਾਕੀ ਤੱਤ ਹੁੰਦੇ ਹਨ ਜਿਹਨਾਂ ਨਾਲ ਸਾਡੇ ਖੇਤਾਂ ਦੀ ਮਿੱਟੀ ਦੀ ਉਪਜਾਊ ਸ਼ਕਤੀ ਵਧੇਗੀ। ਇਸ ਉਹਨਾਂ ਕਿਸਾਨ ਵੀਰਾਂ ਨੂੰ ਕਣਕ ਦੀ ਕਾਸ਼ਤ ਹੈਪੀ ਸੀਡਰ,ਸੁਪਰ ਸੀਡਰ ਜਾ ਜ਼ੀਰੋ ਟਿੱਲ ਡਰਿੱਲ ਮਸ਼ੀਨ ਨਾਲ ਕਰਨ ਲਈ ਸਲਾਹ ਦਿੱਤੀ।ਓਹਨਾ ਕਿਹਾ ਕਿ ਅਗਾਂਹਵਧੂ ਕਿਸਾਨ ਬੀਰ ਸਿੰਘ ਪਿੰਡ ਚੱਕਮਾਫੀ ਪਿੱਛਲੇ ਤਿੰਨ ਸਾਲਾਂ ਤੋਂ ਹੈਪੀ ਸੀਡਰ ਨਾਲ ਕਣਕ ਕਾਸ਼ਤ ਸਫ਼ਲ ਤਰੀਕੇ ਨਾਲ ਕਰ ਰਹੇ ਹਨ।ਉਹਨਾਂ ਸਰਦਾਰ ਬੀਰ ਸਿੰਘ ਨੂੰ ਬਾਕੀ ਕਿਸਾਨਾਂ ਲਈ ਚਾਨਣ ਮੁਨਾਰਾ ਦੱਸਦਿਆਂ ਉਹਨਾਂ ਤੋਂ ਪ੍ਰੇਣਾ ਲੈਣ ਦੀ ਗੱਲ ਆਖੀ।
ਇਸ ਦੇ ਨਾਲ ਹੀ ਓਹਨਾ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਭਾ ਨੂੰ ਸਬਸਿਡੀ ਤੇ ਸੁਪਰ ਸੀਡਰ ਅਤੇ ਜ਼ੀਰੋ ਟਿੱਲ ਡਰਿੱਲ ਮਸ਼ੀਨਾਂ ਉਪਲੱਬਧ ਕਾਰਵਾਈਆਂ ਜਾ ਰਹੀਆਂ ਹਨ।ਉਹਨਾਂ ਹਾਜ਼ਿਰ ਕਿਸਾਨ ਵੀਰਾਂ ਨੂੰ ਇਹਨਾਂ ਮਸ਼ੀਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਪੁਰਜ਼ੋਰ ਆਪੀਲ ਕੀਤੀ।ਤਾਂ ਜੋ ਵਾਤਾਵਰਨ ਨੂੰ ਪ੍ਰੋਦੂਸ਼ਿਤ ਹੋਣ ਤੋ ਬਚਾਇਆ ਜਾ ਸਕੇ। ਇਸ ਮੌਕੇ ਸਭਾ ਦੇ ਸਕੱਤਰ ਅਮਰੀਕ ਸਿੰਘ, ਲਵਦੀਪ ਸਿੰਘ,ਗੁਰਿੰਦਰ ਸਿੰਘ, ਪਰਮਵੀਰ ਸਿੰਘ,ਸਤਵਿੰਦਰ ਸਿੰਘ ਸਰਪੰਚ ਕਲਾਲਮਾਜਰਾ, ਬਲਜੀਤ ਸਿੰਘ ਪ੍ਰਧਾਨ,ਗੁਰਬਚਨ ਸਿੰਘ, ਸ਼ਰਨਜੀਤ ਸਿੰਘ, ਸੁਰਿੰਦਰ ਸਿੰਘ, ਰੁਪਿੰਦਰ ਸਿੰਘ, ਲਖਬੀਰ ਸਿੰਘ,ਵਰਿੰਦਰ ਸਿੰਘ ਆਦਿ ਹਾਜ਼ਿਰ ਸਨ।
Sandeep Singh, A.D.O
M.Sc Agronomy (P.A.U)
PGDEM (MANAGE, HYDERABAD)
75080-18317