ਝੋਨੇ ਦੀ ਸਿੱਧੀ ਬਿਜਾਈ ਕੁਦਰਤੀ ਸ੍ਰੋਤ ਪਾਣੀ ਨੂੰ ਬਚਾਉਣ ਵਿੱਚ ਹੋਵੇਗੀ ਸਹਾਈ: ਡਾ ਸਨਦੀਪ ਸਿੰਘ

 

ਲੁਧਿਆਣਾ, (ਸਮਾਜ ਵੀਕਲੀ)- ਅੱਜ ਪਿੰਡ ਚੱਕਮਾਫੀ ਵਿਖੇ ਡਾ ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾ ਰੰਗੀਲ ਸਿੰਘ ਖੇਤੀਬਾੜੀ ਅਫ਼ਸਰ, ਸਮਰਾਲਾ ਦੀ ਅਗਵਾਈ ਹੇਠ ਝੋਨੇ ਦੀ ਸਿੱਧੀ ਬਿਜਾਈ ਕਰਵਾਈ ਗਈ। ਇਹ ਬਿਜਾਈ ਅਗਾਂਹਵਧੂ ਕਿਸਾਨ ਸੁਰਿੰਦਰ ਸਿੰਘ ਦੇ ਖੇਤ ਵਿੱਚ ਕਾਰਵਾਈ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਜਿੱਥੇ ਬਿਜਾਈ ਦਾ ਖਰਚਾ ਘੱਟਦਾ ਹੈ ਉਥੇ ਹੀ ਵੱਡਮੁੱਲੇ ਕੁਦਰਤੀ ਸ੍ਰੋਤ ਪਾਣੀ ਦੀ ਬੱਚਤ ਹੁੰਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਨੁਸਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ 10 ਤੋਂ 15 % ਪਾਣੀ ਦੀ ਬੱਚਤ ਹੁੰਦੀ ਹੈ। ਅੱਜ ਦੇ ਸਮੇ ਪਾਣੀ ਦੀ ਕਿੱਲਤ ਨਾਲ ਜਦੋਂ ਸਾਰਾ ਸੰਸਾਰ ਜੂਝ ਰਿਹਾ ਹੈ ਇਜੋ ਜਿਹੇ ਹਾਲਾਤਾਂ ਵਿੱਚ ਪਾਣੀ ਦੀ ਬੱਚਤ ਕਰਨੀ ਬਹੁਤ ਜਰੂਰੀ ਹੋ ਜਾਂਦੀ ਹੈ।

ਓਹਨਾਂ ਕਿਸਾਨ ਵੀਰਾਂ ਨੂੰ ਦੱਸਿਆ ਕਿ ਝੋਨੇ ਦੇ ਸਿੱਧੀ ਬਿਜਾਈ ਸਮੇ ਖੇਤ ਤਰ ਵੱਤਰ ਹੋਣਾ ਚਾਹੀਦਾ ਹੈ। ਖੇਤ ਨੂੰ ਲੇਜ਼ਰ ਕਰਾਹ ਲੱਗਾ ਕਿ ਪੱਧਰਾਂ ਕਰਨਾ ਲਾਜ਼ਮੀ ਹੈ। ਇਕ ਏਕੜ ਵਿੱਚ ਬੀਜ ਦੀ ਮਾਤਰਾ 8 ਕਿਲੋ ਤੋਂ ਵੱਧ ਨਹੀਂ ਹੋਣੀ ਚਾਹੀਦੀ।ਸਿਆੜ ਤੋਂ ਸਿਆੜ ਫਾਸਲਾ 9 ਇੰਚ ਹੋਣਾ ਚਾਹੀਦਾ। ਸਭ ਤੋਂ ਜਰੂਰੀ ਬੀਜ ਨੂੰ 1.25 ਤੋਂ 1.50 ਇੰਚ ਤੋਂ ਵੱਧ ਡੂੰਘਾ ਨਾ ਬੀਜੋ। ਇਸ ਡੂੰਘਾਈ ਨੂੰ ਇਕਸਾਰ ਕਰਨ ਲਈ ਸੁਹਾਗਾ ਦੂਹਰਾ ਮਾਰੋ। ਕਿਸਾਨ ਵੀਰਾਂ ਨੂੰ ਆਪੀਲ ਹੈ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਸਮੇ ਕਿਸੇ ਤਰ੍ਹਾਂ ਦੀ ਖਾਦ ਨਾ ਪਾਉਣ।ਬਿਜਾਈ ਉਪਰੰਤ ਪੈਂਡੀਮੈਥਲੀਨ ਇਕ ਲੀਟਰ ਦਾ ਛਿੜਕਾ 200 ਲੀਟਰ ਪਾਣੀ ਪ੍ਰਤੀ ਏਕੜ ਵਿੱਚ ਵਰਤਣ ਅਤੇ ਛਿੜਕਾ ਸ਼ਾਮ ਵੇਲੇ ਹੀ ਕਰਨ।ਓਹਨਾ ਕਿਸਾਨ ਵੀਰਾਂ ਨੂੰ ਝੋਨੇ ਦੀ ਪਨੀਰੀ ਦੀ ਲਵਾਈ 10 ਜੂਨ ਤੋਂ ਪਹਿਲਾਂ ਨਾ ਕਰਨ ਦੀ ਵੀ ਆਪੀਲ ਕੀਤੀ। ਉਹਨਾਂ ਖੇਤੀਬਾੜੀ ਵਿਭਾਗ ਵਲੋ ਕਿਸਾਨ ਵੀਰਾਂ ਨੂੰ ਕੁਦਰਤੀ ਸੋਮਿਆਂ ਨੂੰ ਬਚਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਵਿਭਾਗ ਵੱਲੋਂ ਵੱਟਾਸ ਐਪ ਗਰੁੱਪ ਰਾਹੀਂ ਅਤੇ ਯੂ ਟੂਇਬ ਚੈਨਲ ਰਾਹੀਂ ਹਰ ਤਰ੍ਹਾਂ ਦੀ ਤਕਨੀਕ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਮੌਕੇ ਸੁਖਵਿੰਦਰ ਸਿੰਘ, ਦਿਲਪ੍ਰੀਤ ਸਿੰਘ,ਤੇਜਿੰਦਰ ਸਿੰਘ ਆਦਿ ਹਾਜ਼ਿਰ ਸਨ।

Previous articleUN chief urges countries to protect people on move during COVID-19
Next articleWe don’t need Tyranny of anyone in democracy: elected or ‘Un-elected’