(ਸਮਾਜ ਵੀਕਲੀ): ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਖੰਨਾ ਵਲੋਂ ਨੇੜਲੇ ਪਿੰਡ ਕੋਟ ਸੇਖੋਂ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।ਇਹ ਕੈੰਪ ਡਾ ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾ ਜਸਵਿੰਦਰ ਪਾਲ ਸਿੰਘ ਗਰੇਵਾਲ ਦੀ ਅਗਵਾਈ ਹੇਠ ਲਗ਼ਾਇਆ ਗਿਆ।
ਇਸ ਕੈਂਪ ਦੌਰਾਨ ਕਿਸਾਨ ਵੀਰਾਂ ਨੂੰ ਸੰਬੋਧਿਤ ਕਰਦੇ ਹੋਏ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਹਾ ਕਿ ਝੋਨੇਂ ਦੀ ਫ਼ਸਲ ਦੀ ਕਾਸ਼ਤ ਦੋਰਾਨ ਉਲੀਨਾਸ਼ਕਾਂ ਦੀ ਸੁਚੱਜੀ ਵਰਤੋਂ ਝੋਨੇਂ ਦੀਆਂ ਬਿਮਾਰੀਆ ਦੇ ਇਲਾਜ ਲਈ ਸਰਵਪੱਖੀ ਤਰੀਕੇ ਆਪਣਾ ਕੇ ਕੀਤੀ ਜਾ ਸਕਦੀ ਹੈ।ਜਿਵੇਂ ਕਿ ਕਿਸਾਨ ਵੀਰ ਰੋਗਾਂ ਦੀਆਂ ਟਾਕਰਾ ਕਰਨ ਵਾਲੀਆਂ ਕਿਸਮਾਂ ਦੀ ਕਾਸ਼ਤ ਨੂੰ ਪਹਿਲ ਦੇਣ।
ਇਸ ਤੋਂ ਇਲਾਵਾ ਬੀਜ ਰਹਿਤ ਬੀਜ ਦਾ ਇਸਤੇਮਾਲ ਅਤੇ ਬੀਜ ਸੋਧ ਕਰਨ ਨਾਲ ਵੀ ਝੋਨੇਂ ਦੀ ਫਸਲ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਸਭ ਤੋਂ ਵੱਧ ਮਹੱਤਵਪੂਰਨ ਹੈ ਖਾਦਾਂ ਦੀ ਸ਼ਿਫਰਿਸ ਅਨੁਸਾਰ ਵਰਤੋਂ ਕਰਨਾ। ਉਹਨਾਂ ਕਿਸਾਨ ਵੀਰਾ ਨੂੰ ਦੱਸਿਆ ਕਿ ਸੰਤੁਲਿਤ ਵਰਤੋਂ ਕਰਨ ਨਾਲ ਬਿਮਾਰੀਆਂ ਦਾ ਹਮਲਾ ਘੱਟ ਹੁੰਦਾ ਹੈ। ਝੋਨੇਂ ਦੀ ਫਸਲ ਵਿੱਚ ਨਾਈਟ੍ਰੋਜਨ ਤੱਤ ਦੀ ਸ਼ਿਫਰਿਸ ਤੋਂ ਵੱਧ ਮਾਤਰਾ ਪਾਉਣ ਨਾਲ ਝੋਨੇਂ ਦਾ ਝੁਲਸ ਰੋਗ,ਤਣੇ ਦੁਵਾਲੇ ਪੱਤੇ ਦਾ ਝੁਲਸ ਰੋਗ,ਝੂਠੀ ਕਾਂਗਿਆਰੀ ਆਦਿ ਬਿਮਾਰੀਆਂ ਦਾ ਹਮਲਾ ਜਿਆਦਾ ਹੋ ਜਾਂਦਾ ਹੈ।
ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸੰਤੁਲਿਤ ਖਾਦਾਂ ਦੀ ਵਰਤੋਂ ਕਰਨ ਨਾਲ ਝੋਨੇਂ ਵਿੱਚ ਭੂਰੇ ਧੱਬਿਆ ਦਾ ਰੋਗ ਘਟਾਇਆ ਜਾ ਸਕਦਾ ਹੈ। ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ, ਨੇ ਕਿਹਾ ਕਿ ਝੋਨੇਂ ਦੀ ਫ਼ਸਲ ਵਿੱਚ ਲਗ਼ਾਤਾਰ ਪਾਣੀ ਖੜ੍ਹਾ ਕਰਨ ਨਾਲ ਸ਼ੀਥ ਬਲਾਈਟ,ਭੂਰੇ ਧੱਬਿਆ ਦਾ ਰੋਗ,ਝੁਲਸ ਰੋਗ ਅਤੇ ਝੂਠੀ ਕਾਂਗਿਆਰੀ ਦਾ ਹਮਲਾ ਜ਼ਿਆਦਾ ਆਉਦਾ ਹੈ।
ਉਹਨਾਂ ਕਿਹਾ ਕਿ ਖੇਤਾਂ ਦਾ ਸਮੇਂ ਸਮੇਂ ਸਿਰ ਸਰਵੇਖਣ ਕਰਨਾ ਚਾਹੀਦਾ ਹੈ।ਬਿਮਾਰੀ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤੇ ਸ਼ਿਫਾਰਿਸ਼ ਕੀਤੇ ਉੱਲੀਨਾਸ਼ਕਾਂ ਦਾ ਛਿੜਕਾਅ ਕਰ ਕੇ ਬਿਮਾਰੀਆਂ ਦੇ ਵਾਧੇ ਨੂੰ ਰੋਕਿਆਂ ਜਾ ਸਕਦਾ ਹੈ।ਅਗਾਂਹਵਧੂ ਕਿਸਾਨ ਗੁਰਜੀਤ ਸਿੰਘ ਵਲੋਂ ਝੋਨੇਂ ਦੀ ਸਿੱਧੀ ਬਿਜਾਈ ਦੇ ਤਜ਼ਰਬੇ ਸਾਂਝੇ ਕੀਤੇ ਗਏ।ਵਿਭਾਗ ਵੱਲੋਂ ਇਸ ਕਿਸਾਨ ਦੀ ਪ੍ਰਸੰਸਾ ਵੀ ਕੀਤੀ ਗਈ। ਇਸ ਮੌਕੇ ਖੇਤੀਬਾੜੀ ਵਿਭਾਗ ਵਲੋ ਗੁਰਵਿੰਦਰ ਸਿੰਘ ਉਪ ਖੇਤੀਬਾੜੀ ਨਿਰੀਖਕ ਹਾਜ਼ਿਰ ਸਨ।
ਇਸ ਕੈੰਪ ਦੋਰਾਨ ਕਿਸਾਨਾਂ ਨੂੰ ਝੋਨੇਂ ਦੇ ਨਾੜ ਨੂੰ ਅੱਗ ਨਾ ਸੰਬੰਧੀ ਜਾਗਰੂਕ ਕੀਤਾ ਗਿਆ।ਕਿਸਾਨ ਵੀਰਾਂ ਵਿਚੋਂ ਗੁਰਜੀਤ ਸਿੰਘ ਪੰਚ , ਪਵਨਦੀਪ ਸਿੰਘ ਪੰਚ , ਭਾਗ ਸਿੰਘ , ਅਕਾਸ਼ਦੀਪ ਸਿੰਘ , ਨਿਰੰਕਾਰ ਸਿੰਘ , ਹਰਦੀਪ ਸਿੰਘ , ਹਰਕਰਨ ਸਿੰਘ , ਗੰਗਾ ਸਿੰਘ, ਜਗਤਾਰ ਸਿੰਘ, ਸੁਖਵਿੰਦਰ ਸਿੰਘ, ਜੋਗਿੰਦਰ ਸਿੰਘ , ਗੁਰਦੀਪ ਸਿੰਘ, ਬਲਵਿੰਦਰ ਸਿੰਘ, ਮੇਜਰ ਸਿੰਘ , ਬਹਾਦਰ ਸਿੰਘ , ਜਸਵੰਤ ਸਿੰਘ, ਸੰਦੀਪ ਸਿੰਘ ਅਤੇ ਨਾਨਕ ਸਿੰਘ ਬੀ ਐਸ ਸੀ ਐਗਰੀਕਲਚਰ ਦਾ ਵਿਦਿਆਰਥੀ ਹਾਜ਼ਿਰ ਸਨ